ਫਿਲਮ ਸਟਾਰ ਕਾਜਲ ਅਗਰਵਾਲ ਨੂੰ ਪ੍ਰਸ਼ੰਸਕ ਨੇ ‘ਅਣਉਚਿਤ’ ਢੰਗ ਨਾਲ ਛੂਹਿਆ – ਅਦਾਕਾਰਾ ਨੇ ਦਿੱਤਾ ਸਖਤ ਜਵਾਬ
ਮੁੰਬਈ, 7 ਮਾਰਚ (IANS,ਵਿਸ਼ਵ ਵਾਰਤਾ)- ‘ਸਿੰਘਮ’ ‘ਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਅਭਿਨੇਤਰੀ ਕਾਜਲ ਅਗਰਵਾਲ ਬੁੱਧਵਾਰ ਨੂੰ ਹੈਦਰਾਬਾਦ ‘ਚ ਇਕ ਸਟੋਰ ਲਾਂਚਿੰਗ ‘ਚ ਸ਼ਾਮਲ ਹੋਣ ਲਈ ਪਹੁੰਚੀ ਜਿੱਥੇ ਉਹਨਾਂ ਨੂੰ ਇੱਕ ਪ੍ਰਸ਼ੰਸਕ ਵਲੋਂ ਕੀਤੀ ਹਰਕਤ ਤੇ ਸਦਮਾ ਲੱਗਾ। ਜਦੋਂ ਇੱਕ ਪ੍ਰਸ਼ੰਸਕ ਨੇ ਕਥਿਤ ਤੌਰ ‘ਤੇ ਕਾਜਲ ਨੂੰ ਅਣਉਚਿਤ ਢੰਗ ਨਾਲ ਛੂਹਿਆ ਤਾਂ ਅਭਿਨੇਤਰੀ ਨੂੰ ਇੱਕ ਬਹੁਤ ਹੀ ਕੋਝਾ ਅਨੁਭਵ ਹੋਇਆ। ਇੱਕ ਕੱਪੜੇ ਦੀ ਲਾਈਨ ਦੇ ਸਟੋਰ ਲਾਂਚ ਦੇ ਦੌਰਾਨ, ਅਦਾਕਾਰਾ ਨੇ ਪ੍ਰਸ਼ੰਸਕ ਦੁਆਰਾ ਇੱਕ ਸੈਲਫੀ ਲਈ ਬੇਨਤੀ ਕਰਨ ਤੇ ਉਸਨੂੰ ਸੈਲਫੀ ਲੈਣ ਦੀ ਆਗਿਆ ਦਿੱਤੀ ਪਰ ਤਸਵੀਰ ਕਲਿੱਕ ਕਰਦੇ ਸਮੇਂ, ਪ੍ਰਸ਼ੰਸਕ ਨੇ ਅਭਿਨੇਤਰੀ ਨੂੰ ਅਣਉਚਿਤ ਢੰਗ ਨਾਲ ਛੂਹਿਆ ਅਤੇ ਬਹੁਤ ਨੇੜੇ ਆ ਗਿਆ। ਪ੍ਰਸ਼ੰਸਕ ਦੀ ਇਸ ਹਰਕਤ ਕਾਰਨ ਅਭਿਨੇਤਰੀ ਘਬਰਾ ਗਈ ਅਤੇ ਉਸਨੇ ਉਸਨੂੰ(ਫੈਨ) ਨੂੰ ਆਪਣੇ ਤੋਂ ਦੂਰ ਜਾਣ ਲਈ ਕਿਹਾ। ਇਵੈਂਟ ਦਾ ਵੀਡੀਓ ਹੁਣ ਵਾਇਰਲ ਹੋ ਗਿਆ ਹੈ, ਜਿਸ ‘ਤੇ ਨੇਟਿਜ਼ਨਾਂ ਦੀਆਂ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।