ਫਿਲਮ ਅਦਾਕਾਰਾ ਉਪਾਸਨਾ ਸਿੰਘ ਦੇ ਖਿਲਾਫ ਕੇਸ ਦਰਜ

ਮੋਰਿੰਡਾ,3ਮਈ(ਵਿਸ਼ਵ ਵਾਰਤਾ) : ਮੋਰਿੰਡਾ (ਰੂਪਨਗਰ) ਸ਼ੂਗਰ ਮਿੱਲ ਵਿਚ ਸ਼ੂਟਿੰਗ ਕਰਨ ਪਹੁੰਚੀ ਅਦਾਕਾਰਾ ਉਪਾਸਨਾ ਸਿੰਘ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ । ਉਹ ਇਥੇ ਫਿਲਮ ਦੀ ਕਾਸਟ ਦੇ ਨਾਲ ਸ਼ੂਟਿੰਗ ਕਰਨ ਪਹੁੰਚੀ ਸੀ । ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਚੱਲ ਗਿਆ । ਮੋਰਿੰਡਾ ਵਿਚ ਸ਼ੂਟਿੰਗ ਦਾ ਪਤਾ ਚੱਲਣ ਤੇ ਮੀਡੀਆ ਕਰਮੀ ਅਤੇ ਪੁਲਿਸ ਵਾਲੇ ਉਥੇ ਪਹੁੰਚ ਗਏ। ਜਿੱਥੇ ਇੱਕ ਪਾਸੇ ਮੀਡੀਆ ਕਰਮੀ ਨੇ ਉੱਥੇ ਫੋਟੋਆਂ ਖਿੱਚੀਆਂ ਉਥੇ ਦੂਜੇ ਪਾਸੇ ਪੁਲਿਸ ਨੇ ਵੀ ਉੱਥੇ ਵੀਡਿਓਗ੍ਰਾਫੀ ਕੀਤੀ । ਪੁਲਸ ਨੇ ਉਪਾਸਨਾ ਸਿੰਘ ਉਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਦੀ ਪੁਸ਼ਟੀ ਐੱਸਐੱਸਪੀ ਅਖਿਲ ਚੌਧਰੀ ਨੇ ਵੀ ਕੀਤੀ ਹੈ ।





















