ਫਿਲਮੀ ਅਦਾਕਾਰ ਜਿੰਮੀ ਸ਼ੇਰਗਿੱਲ ਨੇ ਕੀਤੀ ਕਰਫਿਊ ਦੀ ਉਲੰਘਣਾ
ਲੁਧਿਆਣਾ ਵਿੱਚ ਹੋਇਆ ਪਰਚਾ ਦਰਜ

ਚੰਡੀਗੜ੍ਹ, 28ਅਪ੍ਰੈਲ(ਵਿਸ਼ਵ ਵਾਰਤਾ)- ਮਸ਼ਹੂਰ ਫਿਲਮੀ ਅਦਾਕਾਰ ਜਿੰਮੀ ਸ਼ੇਰਗਿੱਲ ਖਿਲਾਫ ਅੱਜ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਲੁਧਿਆਣਾ ਦੇ ਕੋਤਵਾਲੀ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਉਹ 26ਅਪ੍ਰੈਲ ਦੀ ਰਾਤ 8 ਵਜੇ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਜਦ ਕਿ ਪੂਰੇ ਪੰਜਾਬ ਵਿੱਚ ਕੋਵਿਡ ਕਾਰਨ ਨਾਇਟ ਕਰਫਿਊ ਲਾਗੂ ਕੀਤਾ ਗਿਆ ਹੈ। ਜਿੰਮੀ ਸ਼ੇਰਗਿੱਲ ਅਤੇ ਉਸਦੇ ਸਾਥੀਆਂ ਤੇ ਧਾਰਾ 188. 269 ਐਪੀਡੈਮਿਕ ਐਕਟ ਅਧੀਨ ਕੇਸ ਦਰਜ ਕੀਤਾ ਹੈ।






















