ਫਿਰੋਜ਼ਪੁਰ, 14 ਅਪ੍ਰੈਲ – ਫਿਰੋਜ਼ਪੁਰ ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਡਾਕਟਰ ਨੇ ਔਰਤ ਨਾਲ ਕੁੱਟਮਾਰ ਕੀਤੀ| ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਨਾਲ ਦੋਸ਼ੀ ਡਾਕਟਰ ਕੁਸ਼ਲਦੀਪ ਸਿੰਘ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ|
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸਿਵਲ ਹਸਪਤਾਲ ਵਿਖੇ ਇੱਕ ਔਰਤ ਡਾਕਟਰ ਕੁਸ਼ਲਦੀਪ ਤੋਂ ਦਵਾਈ ਲੈਣ ਗਈ| ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਇਹ ਰੋਜ ਹੀ ਇੱਥੇ ਦਵਾਈ ਲੈਣ ਆ ਜਾਂਦੀ ਸੀ| ਅੱਜ ਵੀ ਜਦੋਂ ਉਹ ਉਕਤ ਡਾਕਟਰ ਕੋਲੋਂ ਦਵਾਈ ਲੈਣ ਆਈ ਤਾਂ ਡਾਕਟਰ ਨੇ ਉਸ ਨੂੰ ਦਵਾਈ ਦੇਣ ਤੋਂ ਮਨਾ ਕਰ ਦਿੱਤਾ, ਜਿਸ ਕਾਰਨ ਦੋਨਾਂ ਵਿਚਾਲੇ ਬਹਿਸ ਹੋ ਗਈ| ਡਾਕਟਰ ਨੇ ਮੌਕੇ ਤੇ ਪੁਲਿਸ ਨੂੰ ਵੀ ਬੁਲਾ ਲਿਆ, ਪਰ ਪੁਲਿਸ ਦੇ ਪਹੁੰਚਣ ਦੇ ਬਾਵਜੂਦ ਡਾਕਟਰ ਨੇ ਔਰਤ ਨੂੰ ਵਾਲਾਂ ਤੋਂ ਫੜ ਕੇ ਬੁਰੀ ਤਰ੍ਹਾਂ ਕੁੱਟਿਆ| ਇਹੀ ਨਹੀਂ ਪੁਲਿਸ ਇਹ ਸਭ ਦੇਖਦੀ ਰਹੀ, ਪਰ ਉਨ੍ਹਾਂ ਡਾਕਟਰ ਨੂੰ ਰੋਕਣ ਦੀ ਕੋਸ਼ਿਸ਼ ਤੱਕ ਨਾ ਕੀਤੀ|
ਇਸ ਦੌਰਾਨ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ ਹੈ, ਜਿਥੇ ਆਮ ਲੋਕਾਂ ਵਲੋਂ ਡਾਕਟਰ ਅਤੇ ਪੁਲਿਸ ਨੂੰ ਜਮ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ|
ਸਰਦੂਲਗੜ੍ਹ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮਰਹੂਮ ਮੁਖਤਿਆਰ ਸਿੰਘ ਟਾਂਡੀਆ ਦਾ ਪਰਿਵਾਰ ‘ਆਪ’ ਵਿੱਚ ਹੋਇਆ ਸ਼ਾਮਲ
ਸਰਦੂਲਗੜ੍ਹ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮਰਹੂਮ ਮੁਖਤਿਆਰ ਸਿੰਘ ਟਾਂਡੀਆ ਦਾ ਪਰਿਵਾਰ 'ਆਪ' ਵਿੱਚ ਹੋਇਆ...