ਫਾਰਚੂਨਰ ਗੱਡੀ ਬੇਕਾਬੂ ਹੋ ਕੇ ਨਹਿਰ ‘ਚ ਡਿੱਗੀ
5 ਲੋਕਾਂ ਦੀ ਮੌਕੇ ਤੇ ਹੀ ਮੌਤ
ਚੰਡੀਗੜ੍ਹ,26 ਅਪ੍ਰੈਲ(ਵਿਸ਼ਵ ਵਾਰਾਤ) – ਖੰਨਾ ਨੇੜਲੇ ਪਿੰਡ ਝੱਮਟ ਨੇੜੇ ਇੱਕ ਫਾਰਚੂਨਰ ਗੱਡੀ ਨੰਬਰ -ਪੀਬੀ-08ਬੀਟੀ-3999 ਬੀਤੀ ਰਾਤ ਕਰੀਬ 1 ਵਜੇ ਨਹਿਰ ਵਿੱਚ ਡਿੱਗ ਗਈ । ਇਸ ਹਾਦਸੇ ਵਿੱਚ ਗੱਡੀ ਵਿੱਚ ਸਵਾਰ 6 ਲੋਕਾਂ ਵਿੱਚੋਂ 5 ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨੰਗਲ ਪਿੰਡ ਦੇ ਨੌਜਵਾਨ ਜਤਿੰਦਰ ਸਿੰਘ ਹੈਪੀ ਪੁੱਤਰ ਭਗਵੰਤ ਸਿੰਘ ਹਾਲੀ ਵਾਸੀ ਕੈਨੇਡਾ ਜੋ ਕਿ ਕੁੱਝ ਦਿਨ ਪਹਿਲਾਂ ਹੀ ਵਿਦੇਸ ਤੋਂ ਆਇਆ ਸੀ,ਜਗਤਾਰ ਸਿੰਘ 45 ਸਾਲ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਨੰਗਲ, ਜਗਦੀਪ ਸਿੰਘ ਜੱਗਾ ਪੁੱਤਰ ਭਜਨ ਸਿੰਘ, ਵਾਸੀ ਪਿੰਡ ਗੋਪਾਲਪੁਰ,ਕੁਲਦੀਪ ਸਿੰਘ 45 ਸਾਲ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਲਹਿਲ, ਜਗਦੀਪ ਸਿੰਘ ਪੁੱਤਰ ਗੁਰਮੀਤ ਸਿੰਘ, ਵਾਸੀ ਪਿੰਡ ਰੁੜਕਾ ਸ਼ਾਮਿਲ ਹਨ।





















