ਫ਼ਿਰੋਜ਼ਪੁਰ ਸੀਆਈਏ ਪੁਲੀਸ ਨੇ ਸਵਾ ਕਿਲੋ ਅਫੀਮ ਸਮੇਤ ਦੋ ਕਾਬੂ ਕੀਤੇ

ਫਿਰੋਜ਼ਪੁਰ, 17 ਫ਼ਰਵਰੀ (ਵਿਸ਼ਵ ਵਾਰਤਾ) ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਏ ਐੱਸ
ਆਈ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਦੋ ਵਿਅਕਤੀਆਂ ਨੂੰ 01 ਕਿਲੋ 250 ਗਰਾਮ ਅਫੀਮ
ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸੀ ਆਈ ਏ ਸਟਾਫ ਫਿਰੋਜ਼ਪੁਰ ਦੇ
ਐਸਐਚਓ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਐੱਸ ਐੱਸ ਪੀ ਫਿਰੋਜ਼ਪੁਰ ਦੇ
ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਗਰੇਜ਼ ਸਿੰਘ ਏਐਸਆਈ ਦੀ ਅਗਵਾਈ ਹੇਠ ਹੋਏ ਜਦ ਪੁਲਸ ਪਾਰਟੀ
ਪਿੰਡ ਗੁਲਾਮ ਪੱਤਰਾ ਦੇ ਏਰੀਆ ਵਿਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਹੈ ਤਾਂ
ਪੁਲਸ ਪਾਰਟੀ ਨੇ ਇਕ ਆਲਟੋ ਕਾਰ ਨੰਬਰ ਐਚ.ਆਰ. 51ਏ.ਸੀ-1713 ਨੂੰ ਆਉਂਦੇ ਦੇਖਿਆ ਅਤੇ
ਜਦ ਪੁਲਸ ਪਾਰਟੀ ਨੇ ਉਸ ਕਾਰ ਨੂੰ ਰੋਕਿਆ ਤਾਂ ਉਸ ਵਿਚ ਸਵਾਰ ਇਕ ਵਿਅਕਤੀ ਬਲਬੀਰ ਸਿੰਘ
ਪੁੱਤਰ ਵਾਸੂਦੇਵ ਵਾਸੀ ਪਿੰਡ ਪਨਿਹਾਰੀ ਸਿਰਸਾ (ਹਰਿਆਣਾ) ਤੋਂ ਇਕ ਕਿਲੋ ਅਫੀਮ ਬਰਾਮਦ
ਹੋਈ। ਐਸ.ਐਚ.ਓ. ਪਰਮਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਅੰਗਰੇਜ ਸਿੰਘ ਵੱਲੋਂ
ਪੁੱਛਗਿੱਛ ਕਰਨ ’ਤੇ ਫੜੇ ਗਏ ਇਸ ਵਿਅਕਤੀ ਨੇ ਮੰਨਿਆ ਕਿ ਉਸਨੇ 250 ਗ੍ਰਾਮ ਅਫੀਮ
ਮਨਜਿੰਦਰ ਸਿੰਘ ਨੂੰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਲਵੀਰ ਸਿੰਘ ਦੀ ਨਿਸ਼ਾਨਦੇਹੀ ’ਤੇ
ਪੁਲਿਸ ਨੇ ਰੇਡ ਕਰਕੇ ਮਨਜਿੰਦਰ ਸਿੰਘ ਤੋਂ 250 ਗ੍ਰਾਮ ਅਫੀਮ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਫੜੇ ਗਏ ਦੋਵੇ ਨਾਮਜਦ ਵਿਅਕਤੀਆ ਤੋਂ ਕੁਲ 1 ਕਿਲੋ
250 ਗ੍ਰਾਮ ਅਫੀਮ ਬਰਾਮਦ ਕਰਦੇ ਉਨ੍ਹਾਂ ਦੇ ਖਿਲਾਫ ਥਾਣਾ ਲੱਖੋ ਕੇ ਬਹਿਰਾਮ ਵਿਚ
ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਮਜਦ
ਦੋਵੇ ਕਥਿਤ ਤਸਕਰਾਂ ਨੂੰ ਅੱਜ ਪੁਲਿਸ ਵੱਲੋਂ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ
ਪੁਲਿਸ ਰਿਮਾਂਡ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ।






















