ਫਲਾਈਟ ‘ਚ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰਨ ਵਾਲਾ ਗ੍ਰਿਫਤਾਰ
ਚੰਡੀਗੜ੍ਹ 7 ਜਨਵਰੀ(ਵਿਸ਼ਵ ਵਾਰਤਾ)- ਨਿਊਯਾਰਕ ਤੋਂ ਆ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਔਰਤ ‘ਤੇ ਪਿਸ਼ਾਬ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਸ਼ੰਕਰ ਮਿਸ਼ਰਾ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਸੀ। ਮਿਸ਼ਰਾ ਇੱਕ ਅੰਤਰਰਾਸ਼ਟਰੀ ਕੰਪਨੀ ਵਿੱਚ ਕੰਮ ਕਰਦਾ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਪੁਲਿਸ ਨੇ ਦੋਸ਼ੀ ਸ਼ੰਕਰ ਮਿਸ਼ਰਾ ਦੇ ਪਿਤਾ ਸ਼ਿਆਮ ਮਿਸ਼ਰਾ ਨੂੰ ਵੀ ਨੋਟਿਸ ਦਿੱਤਾ ਹੈ। ਉਹ ਕਹਿ ਰਹੇ ਹਨ ਕਿ ਮੇਰੇ ਬੇਟੇ ‘ਤੇ ਲਗਾਏ ਗਏ ਦੋਸ਼ ਝੂਠੇ ਹਨ। ਦੱਸ ਦਈਏ ਕਿ ਏਅਰ ਇੰਡੀਆ ਦੀ ਫਲਾਈਟ ‘ਚ ਸਵਾਰ ਇਕ ਵਿਅਕਤੀ ਨੇ ਬਿਜ਼ਨੈੱਸ ਕਲਾਸ ‘ਚ ਸਫਰ ਕਰ ਰਹੀ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰ ਦਿੱਤਾ ਸੀ। ਘਟਨਾ ਪਿਛਲੇ ਸਾਲ 26 ਨਵੰਬਰ ਦੀ ਹੈ। ਇਸ ਘਟਨਾ ‘ਤੇ ਏਅਰਲਾਈਨ ਨੇ ਕੋਈ ਕਾਰਵਾਈ ਨਹੀਂ ਕੀਤੀ। ਬਜ਼ੁਰਗ ਔਰਤ ਨੇ ਟਾਟਾ ਗਰੁੱਪ ਦੇ ਚੇਅਰਮੈਨ ਨੂੰ ਸ਼ਿਕਾਇਤ ਕੀਤੀ ਤਾਂ ਹੀ ਏਅਰਲਾਈਨ ਦੇ ਅਧਿਕਾਰੀ ਸਰਗਰਮ ਹੋ ਗਏ ਅਤੇ ਦਿੱਲੀ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ।