ਚੰਡੀਗੜ੍ਹ( ਵਿਸ਼ਵ ਵਾਰਤਾ ) ਰਿਟਾਇਰਡ ਆਈਏਐੱਸ ਅਫ਼ਸਰ ਗੁਰਨਿਹਾਲ ਸਿੰਘ ਪੀਰਜ਼ਾਦਾ ਦੇ ਖਿਲਾਫ਼ ਹੁਣ ਕੋਰਟ ਵਿੱਚ ਕੇਸ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ। ਜਾਣਕਾਰੀ ਮੁਤਾਬਿਕ ਫਰਜ਼ੀ ਕੰਪਨੀ ਬਣਾ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਅਤੇ ਪ੍ਰਾਪਰਟੀ ਬਣਾਉਣ ਦੇ ਕੇਸ ਵਿੱਚ ਇਸ ਅਫਸਰ ਖਿਲਾਫ ਕੋਰਟ ਨੇ ਕੇਸ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ ।ਇਸ ਕੇਸ ਮਾਮਲੇ ਦੀ ਅਗਲੀ ਸੁਣਵਾਈ ਤਿੰਨ ਜਨਵਰੀ ਦੀ ਹੈ। ਇਸ ਕੇਸ ਵਿਚ ਆਈਏਐੱਸ ਦੇ ਨਾਲ ਬਿਜ਼ਨੈੱਸਮੈਨ ਸੁਖਬੀਰ ਸਿੰਘ ਸ਼ੇਰਗਿਲ ਵੀ ਆਰੋਪੀ ਹਨ । ਇਨ੍ਹਾਂ ਦੋਨਾਂ ਦੇ ਖਿਲਾਫ ਪਿਛਲੇ ਸਾਲ ਸੀਬੀਆਈ ਨੇ ਕੋਰਟ ਵਿਚ ਚਾਰਜਸ਼ੀਟ ਦਾਖਲ ਕੀਤੀ ਸੀ। ਸੀਬੀਆਈ ਦਾ ਉਸ ਸਮੇਂ ਕਹਿਣਾ ਸੀ ਕਿ ਆਈਏਐੱਸ ਹੁੰਦੇ ਹੋਏ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਕੇ ਆਈਏਐੱਸ ਅਤੇ ਉਨ੍ਹਾਂ ਦੇ ਬਿਜ਼ਨੈੱਸ ਸੁਖਬੀਰ ਨੇ ਬੇਨਾਮੀ ਪ੍ਰਾਪਰਟੀ ਬਣਾਈ ਸੀਬੀਆਈ ਦਾ ਕਹਿਣਾ ਸੀ ਪਹਿਲਾਂ ਇਨ੍ਹਾਂ ਨੇ ਇੱਕ ਫਾ੍ਰਜਿ ਕੰਪਨੀ ਬਣਾਈ ਸੀ। ਉਸ ਤੋਂ ਬਾਅਦ ਹਾਈ ਕੋਰਟ ਦੇ ਨਿਰਦੇਸ਼ ਤੇ ਸੀਬੀਆਈ ਕੋਲ ਇਸ ਕੇਸ ਦੀ ਇਨਵੈਸਟੀਗੇਸ਼ਨ ਆਈ ।
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ 2 ਪੀ.ਸੀ.ਐਸ. ਅਧਿਕਾਰੀ ਕੀਤੇ ਇੱਧਰੋਂ-ਉੱਧਰ ਚੰਡੀਗੜ੍ਹ, 05...