ਫਰੀਦਕੋਟ ਦੇ ਪਿੰਡ ਕਲੇਰ ਵਿੱਚ ਵਾਪਰੀ ਅਣਸੁਖਾਵੀਂ ਘਟਨਾ
ਮਾਪਿਆਂ ਨੇ ਆਪਣੀ ਨਵਜੰਮੀ ਬੱਚੀ ਨੂੰ ਗਟਰ ’ਚ ਸੁੱਟਿਆ
ਬੱਚੀ ਦੀ ਹੋਈ ਮੌਤ
ਮਾਂ-ਪਿਓ ਤੇ ਪੁਲਿਸ ਨੇ ਧਾਰਾ 302 ਅਧੀਨ ਮਾਮਲਾ ਕੀਤਾ ਦਰਜ

ਫਰੀਦਕੋਟ,9ਅਪ੍ਰੈਲ(ਰਘੂਨੰਦਨ ਪਰਾਸ਼ਰ)- ਫਰੀਦਕੋਟ ਦੇ ਪਿੰਡ ਕਲੇਰ ਵਿੱਚ ਅੱਜ ਇਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ ਕਿ ਮਾਂ-ਪਿਓ ਨੇ ਆਪਣੀ ਨਵਜੰਮੀ ਬੱਚੀ ਨੂੰ ਜਿੰਦਾ ਹੀ ਫਲੱਸ਼ ਦੇ ਗਟਰ ਵਿੱਚ ਸੁੱਟ ਦਿੱਤਾ। ਸੂਚਨਾ ਮਿਲਣ ਤੇ ਜਦੋਂ 4-5 ਘੰਟਿਆਂ ਬਾਅਦ ਬੱਚੀ ਨੂੰ ਬਾਹਰ ਕੱਢਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਬੱਚੀ ਦੇ ਮਾਂ-ਪਿਓ ਦੇ ਖਿਲਾਫ਼ ਧਾਰਾ 302 ਅਧੀਨ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਸ ਪ੍ਰਵਾਸੀ ਜੋੜੇ ਕੋਲ ਪਹਿਲਾਂ ਦੋ ਬੇਟੀਆਂ ਸਨ ਜਦੋਂ ਕਿ ਹੁਣ ਤੀਸਰੀ ਬੇਟੀ ਹੋਣ ਤੇ ਨਿਰਾਸ਼ ਹੋ ਗਏ ਅਤੇ ਉਹਨਾਂ ਨੇ ਇਹ ਸਖ਼ਤ ਕਦਮ ਚੁੱਕ ਲਿਆ ਕਿ ਆਪਣੀ ਹੀ ਨਵਜੰਮੀ ਬੱਚੀ ਨੂੰ ਫਲੱਸ਼ ਦੇ ਗਟਰ ਵਿੱਚ ਸੁੱਟ ਦਿੱਤਾ।






















