ਰੂਸ ਅਤੇ ਯੂਕਰੇਨ ਦੀ ਜੰਗ 12ਵੇਂ ਦਿਨ ਵਿੱਚ ਦਾਖਲ
ਦੋਨਾਂ ਦੇਸ਼ਾਂ ਦੇ ਵਫਦ ਤੀਜੇ ਦੌਰ ਦੀ ਸ਼ਾਂਤੀ ਵਾਰਤਾ ਲਈ ਹੋਏ ਤਿਆਰ,ਅੱਜ ਹੋਵੇਗੀ ਗੱਲਬਾਤ
ਫਰਾਂਸ ਦੇ ਰਾਸ਼ਟਰਪਤੀ ਦੀ ਅਪੀਲ ਤੋਂ ਬਾਅਦ ਰੂਸ ਤੇ ਯੂਕਰੇਨ ਵੱਲੋਂ ਜੰਗਬੰਦੀ ਦਾ ਐਲਾਨ
ਚੰਡੀਗੜ੍ਹ,7 ਮਾਰਚ(ਵਿਸ਼ਵ ਵਾਰਤਾ)- ਰੂਸ ਅਤੇ ਯੂਕਰੇਨ ਦੀ ਜੰਗ ਅੱਜ 12ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਇਸ ਵਿਚਾਲੇ ਰੂਸ ਅਤੇ ਯੂਕਰੇਨ ਦੇ ਵਫ਼ਦ ਸ਼ਾਂਤੀ ਵਾਰਤਾ ਦੇ ਤੀਜੇ ਦੌਰ ਲਈ ਮਿਲਣ ਲਈ ਤਿਆਰ ਹਨ। ਇਸ ਦੇ ਨਾਲ ਹੀ,ਰੂਸੀ ਫੌਜ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਬੇਨਤੀ ‘ਤੇ ਮਾਨਵਤਾਵਾਦੀ ਗਲਿਆਰੇ ਖੋਲ੍ਹਣ ਲਈ 07:00 GMT ਤੋਂ ਯੂਕਰੇਨ ਵਿੱਚ ਜੰਗਬੰਦੀ ਦੀ ਘੋਸ਼ਣਾ ਕੀਤੀ। ਇਹ ਜੰਗਬੰਦੀ ਯੂਕਰੇਨ ਦੀ ਰਾਜਧਾਨੀ ਕੀਵ, ਮਾਰੀਉਪੋਲ, ਖਾਰਕੀਵ ਅਤੇ ਸੁਮੀ ਖੇਤਰ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਮੈਕਰੋਨ ਨੇ ਰੂਸੀ ਰਾਸ਼ਟਰਪਤੀ ਅਤੇ ਯੂਕਰੇਨ ਦੇ ਰਾਸ਼ਟਰਪਤੀਆਂ ਵਲਾਦੀਮੀਰ ਪੁਤਿਨ ਅਤੇ ਵੋਲੋਦੀਮੀਰ ਜ਼ੇਲੇਨਸਕੀ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ। ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਵੀ ਦੋਵਾਂ ਰਾਸ਼ਟਰਪਤੀਆਂ ਨਾਲ ਗੱਲਬਾਤ ਕਰਨਗੇ।























