ਹੁਸ਼ਿਆਰਪੁਰ 20 ਜੁਲਾਈ (ਵਿਸ਼ਵ ਵਾਰਤਾ)- ਹਿਮਾਚਲ ਪ੍ਰਦੇਸ਼ ਵਿੱਚ 250 ਕਰੋੜ ਦੇ ਸਕਾਲਰਸ਼ਿਪ ਘੌਟਾਲੇ ਦੀ ਸੀ.ਬੀ.ਆਈ.ਜਾਂਚ ਤੋਂ ਬਾਅਦ ਪਤਾ ਚੱਲਿਆ ਹੈ ਕਿ ਕੇ.ਸੀ.ਗਰੁੱਪ ਆਫ ਇੰਸੀਚਿਊਟ ਊਨਾ ਵਲੋਂ ਜਮਾਂ ਕਰਾਈ ਗਈ ਵਿਦਿਆਰਥੀਆਂ ਦੀ ਸੂਚੀ ਫਰਜੀ ਹੈ,ਅਤੇ ਉਨਾਂ ਕੋਲ ਪੱਛੜੀਆਂ ਜਾਤਾਂ,ਪੱਛੜੀਆਂ ਸ਼੍ਰੇਣੀਆਂ ਅਤੇ ਅਨੁਸੂਚਿਤ ਜਾਤਾਂ ਦੇ ਦਸਤਾਵੇਜ ਵੀ ਫਰਜੀ/ਨਕਲੀ ਹਨ। ਸੀ.ਬੀ.ਆਈ.ਦੇ ਭਰਮਪੁਰ,ਪੰਗੀ,ਚੰਬਾ,ਕਾਂਗੜਾ,ਬੰਜਰ ਅਤੇ ਮਨਾਲੀ ਜਾਣ ਤੋਂ ਬਾਅਦ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ ਕਿ 1000 ਹਜਾਰ ਵਿਦਿਆਰਥੀਆਂ ਦੀ ਸੂਚੀ ਜੋ ਕਿ ਕੇ.ਸੀ.ਗਰੁੱਪ ਆਫ ਇੰਸੀਚਿਊਟ ਵਲੋਂ ਜਾਰੀ ਕੀਤੀ ਗਈ ਹੈ ਉਹ ਅਸਲ ਵਿੱਚ ਜਮੀਨੀ ਪੱਧਰ ਤੇ ਹੈ ਹੀ ਨਹੀਂ।ਸਾਲ 2012-2017 ਵਿੱਚ ਕੇ.ਸੀ.ਗਰੁੱਪ ਨੇ ਜਾਅਲੀ ਵਿਦਿਆਰਥੀਆਂ ਨੂੰ ਦਿਖਾ ਕੇ 20-25 ਕਰੋੜ ਦੀ ਸਕਾਲਰਸ਼ਿਪ ਦੀ ਰਕਮ ਲਈ ਸੀ,ਉਹੀ ਵਿਦਿਆਰਥੀਆਂ ਨੂੰ ਪੰਡੋਗਾ ਅਤੇ ਨਵਾਂ ਸ਼ਹਿਰ ਵਿਖੇ ਦਿਖਾਇਆ ਗਿਆ ਹੈ।ਸੂਤਰਾਂ ਦੇ ਕਹਿਣ ਅਨੁਸਾਰ ਹਾਲਾਂ ਕਿ ਸਹੀ ਵੇਰਵੇ ਦੇਣਾ ਸੰਸਥਾ ਦਾ ਫਰਜ ਬਣਦਾ ਹੈ,ਪਰ ਨਿੱਜੀ ਸੰਸਥਾਵਾਂ ਅਤੇ ਕੁੱਝ ਵਿਦਿਅਕ ਵਿਭਾਗਾਂ ਵਿਚਾਲੇ ਗਠਜੋੜ ਨੇ ਇਸ ਘੌਟਾਲੇ ਨੂੰ ਰੋਕ ਦਿੱਤਾ ਹੈ।ਸੀ.ਬੀ.ਆਈ.ਨੇ 12 ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ ਜਿਨਾਂ ਵਿੱਚ ਕੇ.ਸੀ.ਗਰੁੱਪ ਦੇ 6 ਵਿਭਾਗ ਅਧਿਕਾਰੀ ਅਤੇ 5 ਵਿਦਿੱਅਕ ਕਾਰਜਕਾਰੀ ਅਧਿਕਾਰੀ ਸ਼ਾਮਲ ਹਨ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੀਨੀ.ਆਗੂ ਠੇਕੇਦਾਰ ਭਗਵਾਨ ਦਾਸ ਸਿੱਧੂ ,ਰਿਟਾ .ਆਈ.ਏ.ਐਸ.ਚੌਧਰੀ ਖੁਸ਼ੀ ਰਾਮ ਇੰਚਾਰਜ ਲੋਕ ਸਭਾ ਹੁਸ਼ਿਆਰਪੁਰ,ਸੀਨੀ.ਬਸਪਾ ਆਗੂ ਪ੍ਰਸ਼ੋਤਮ ਅਹੀਰ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਅਖਵਾਰਾਂ,ਮੀਡੀਆ ਵਿੱਚ ਛਪੀਆਂ ਖਬਰਾਂ ਅਨੁਸਾਰ ਇਹ ਬਹੁਤ ਵੱਡਾ ਸਕਾਲਰਸ਼ਿਪ ਘੌਟਾਲਾ ਹੈ।ਇਸ ਤਰਾਂ ਦੇ ਹੋਰ ਵੀ ਫਰਜੀਵਾੜੇ ਮਾਮਲੇ ਸਾਹਮਣੇ ਆ ਸਕਦੇ ਹਨ,ਕਿਉਂਕਿ ਜਿਨਾਂ ਗਰੀਬ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੀ ਲੋੜ ਹੈ ਉਨਾਂ ਤੱਕ ਇਹ ਮਦਦ ਨਹੀਂ ਪਹੁੰਚ ਰਹੀ ਜਿਸ ਕਾਰਨ ਸੈਂਕੜੇ ਨਹੀਂ ਬਲਕਿ ਹਜਾਰਾਂ ਡਿਗਰੀਆਂ ਪ੍ਰਾਪਤ ਕਰ ਰਹੇ ਗਰੀਬ ਵਿਦਿਆਰਥੀ ਫੀਸ਼ਾਂ ਨਾ ਦੇ ਸਕਣ ਕਾਰਨ ਪੜਾਈ ਅਧੂਰੀ ਛੱਡਣ ਲਈ ਮਜਬੂਰ ਹੋ ਰਹੇ ਹਨ।ਉਨਾਂ ਕਿਹਾ ਅਜਿਹੇ ਫਰਜੀਵਾੜੇ,ਜਾਅਲੀ ਲਿਸਟਾਂ ਦਿਖਾ ਕੇ ਸਕਾਲਰਸ਼ਿਪ ਵਸੂਲਣ ਵਾਲੇ ਇੰਸੀਚਿਊਟ,ਯੂਨੀਵਰਸਿਟੀਆਂ ਤੋਂ ਪੂਰੇ ਦੇਸ਼ ਵਿੱਚ ਮੁਕੰਮਲ ਤੌਰ ਤੇ ਸੀ.ਬੀ.ਆਈ.ਜਾਂਚ ਹੋਣੀ ਚਾਹੀਦੀ ਹੈ।ਉਨਾਂ ਤੋਂ ਸਕਾਲਰਸ਼ਿਪ ਦਾ ਪੈਸਾ ਵਸੂਲਕੇ ਗਰੀਬ ਵਿਦਿਆਰਥੀਆਂ ਨੂੰ ਦੇਣਾ ਚਾਹੀਦਾ ਹੈ ਅਤੇ ਮਾਮਲੇ ਨਾਲ ਸਬੰਧਿਤ ਦੋਸ਼ੀਆਂ ਨੂੰ ਸਖਤ ਸਜਾਵਾਂ ਵੀ ਮਿਲਣੀਆਂ ਚਾਹੀਦੀਆਂ ਹਨ।
ਪੰਜਾਬ- ਹਰਿਆਣਾ ਬਾਰਡਰ ਦੇ ਉੱਪਰ ਸਖ਼ਤ ਪਹਿਰਾ ਅਜ੍ਹੇ ਰਹੇਗਾ ਜਾਰੀ
ਪੰਜਾਬ- ਹਰਿਆਣਾ ਬਾਰਡਰ ਦੇ ਉੱਪਰ ਸਖ਼ਤ ਪਹਿਰਾ ਅਜ੍ਹੇ ਰਹੇਗਾ ਜਾਰੀ ਚੰਡੀਗੜ੍ਹ, 25ਮਈ (ਵਿਸ਼ਵ ਵਾਰਤਾ)- ਸੰਗਰੂਰ ਦੇ ਲਹਿਰਾਗਾਗਾ 'ਚ ਪੰਜਾਬ ਹਰਿਆਣਾ...