
ਫਗਵਾੜਾ, 30 ਅਪ੍ਰੈਲ – ਬੀਤੇ ਦਿਨੀਂ ਫਗਵਾੜਾ ਵਿਚ ਪੈਦਾ ਹੋਏ ਵਿਵਾਦ ਤੋਂ ਬਾਅਦ ਹੁਣ ਹਾਲਾਤ ਸ਼ਾਂਤੀਪੂਰਨ ਹਨ| ਅੱਜ ਇੱਥੇ ਦੁਕਾਨਾਂ ਆਮ ਵਾਂਗ ਖੁੱਲੀਆਂ ਰਹੀਆਂ ਤੇ ਜਨਜੀਵਨ ਆਮ ਵਾਂਗ ਜਾਰੀ ਰਿਹਾ|
ਇਸ ਤੋਂ ਇਲਾਵਾ ਵੱਖ-ਵੱਖ ਰਸਤਿਆਂ ਨੂੰ ਵੀ ਖੋਲ੍ਹ ਦਿੱਤਾ ਗਿਆ ਹੈ| ਦੂਸਰੇ ਪਾਸੇ ਇੱਥੇ ਹਾਲਾਤ ਉਤੇ ਨਜਰ ਰੱਖਣ ਲਈ ਹਾਲੇ ਵੀ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕੀਤੀ ਗਈ ਹੈ|
ਦੱਸਣਯੋਗ ਹੈ ਕਿ ਬੀਤੀ 13 ਅਪ੍ਰੈਲ ਨੂੰ ਫਗਵਾੜਾ ਦੇ ਗੋਲ ਚੌਕ ਦਾ ਨਾਂਅ ਸੰਵਿਧਾਨ ਚੌਕ ਰੱਖਣ ਤੇ 2 ਫਿਰਕਿਆਂ ਦਰਮਿਆਨ ਭਾਰੀ ਵਿਵਾਦ ਹੋਇਆ ਸੀ| ਇਸ ਦੌਰਾਨ ਭੜਕੀ ਹਿੰਸਾ ਵਿਚ ਇੱਕ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਸੀ, ਜਿਸ ਦੀ 28 ਅਪ੍ਰੈਲ ਨੂੰ ਹਸਪਤਾਲ ਵਿਚ ਮੌਤ ਹੋ ਗਈ ਸੀ|
Punjab Weather: ਸੂਬੇ ‘ਚ ਫੇਰ ਮੀਂਹ ਪੈਣ ਦੀ ਸੰਭਾਵਨਾ
Punjab Weather: ਸੂਬੇ 'ਚ ਫੇਰ ਮੀਂਹ ਪੈਣ ਦੀ ਸੰਭਾਵਨਾ ਚੰਡੀਗੜ੍ਹ, 11 ਨਵੰਬਰ 2026 (ਵਿਸ਼ਵ ਵਾਰਤਾ): ਪੰਜਾਬ ਅਤੇ ਚੰਡੀਗੜ੍ਹ ਵਿੱਚ ਰਾਤ...






















