‘ਪੰਜਾਬੀ ਟ੍ਰਿਬਿਊਨ’ ਦੇ ਪੱਤਰਕਾਰ ਸਰਬਜੀਤ ਭੰਗੂ ਨੂੰ ਸਦਮਾ:ਪਿਤਾ ਦਾ ਦੇਹਾਂਤ
ਪਟਿਆਲਾ, 8 ਦਸੰਬਰ(ਵਿਸ਼ਵ ਵਾਰਤਾ)-ਪਟਿਆਲਾ ਸਥਿਤ ‘ਪੰਜਾਬੀ ਟ੍ਰਿਬਿਊਨ’ ਦੇ ਪੱਤਰਕਾਰ ਸਰਬਜੀਤ ਸਿੰਘ ਭੰਗੂ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਜਥੇਦਾਰ ਟੇਕ ਸਿੰਘ ਫਲੇੜਾ (ਸਾਬਕਾ ਸਰਪੰਚ) ਦਾ ਦੇਹਾਂਤ ਹੋ ਗਿਆ।ਉਹ ਸਾਬਕਾ ਸੈਨਿਕ/ਫੌਜੀ ਅਤੇ ਸਾਬਕਾ ਸਰਪੰਚ ਸਨ।ਇਸ ਤੋਂ ਇਲਾਵਾ 12 ਸਾਲ ਸਰਕਲ ਅਕਾਲੀ ਜਥਾ ਲਹਿਰਾਗਾਗਾ ਦੇ ਪ੍ਰਧਾਨ ਅਤੇ ਦਸ ਸਾਲ ‘ਦੀ ਹੋਲਸੇਲ ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀ ਸੰਗਰੂਰ’ ਦੇ ਡਾਇਰੈਕਟਰ ਵੀ ਰਹੇ।ਉਨ੍ਹਾਂ ਪੰਥਕ ਹਿੱਤਾਂ ਲਈ ਅਨੇਕਾਂ ਵਾਰ ਜੇਲ੍ਹ ਵੀ ਕੱਟੀ। ਉਨ੍ਹਾਂ ਨਮਿੱਤ ਪਾਠ ਦਾ ਭੋਗ 16 ਦਸੰਬਰ (ਵੀਰਵਾਰ) ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਪਾਇਆ ਜਾਵੇਗਾ।