ਚੰਡੀਗੜ੍ਹ (ਵਿਸ਼ਵ ਵਾਰਤਾ ) ਜਗਬਾਣੀ, ਪੰਜਾਬ ਕੇਸਰੀ ਦੇ ਮੋਹਾਲੀ ਤੋਂ ਬਿਊਰੋ ਚੀਫ ਗੁਰਪ੍ਰੀਤ ਸਿੰਘ ਨਿਆਮੀਆਂ ਦੀ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ, ਲਾਸਾਨੀ ਸਹੀਦ 6 ਫਰਵਰੀ ਨੂੰ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਬਲੌਂਗੀ ਵਿਖੇ ਪੁਆਧੀ ਪੰਜਾਬੀ ਸੱਥ ਵੱਲੋਂ ਆਯੋਜਿਤ ਸਮਾਗਮ ਦੌਰਾਨ ਰਿਲੀਜ ਕੀਤੀ ਜਾਵੇਗੀ|ਇਹ ਜਾਣਕਾਰੀ ਦਿੰਦਿਆਂ ਪੁਆਧੀ ਪੰਜਾਬੀ ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਂ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਨਾਟਕਕਾਰ ਤੇ ਨਿਰਦੇਸਕ ਡਾ. ਆਤਮਜੀਤ ਸਿੰਘ ਕਰਨਗੇ ਜਦ ਕਿ ਮੁੱਖ ਮਹਿਮਾਨ ਜਿਲੇ ਦੀ ਡਿਪਟੀ ਕਮਿਸਨਰ ਗੁਰਪ੍ਰੀਤ ਕੌਰ ਸਪਰਾ ਹੋਣਗੇ|