ਪੰਥਕ ਸੰਸਥਾਵਾਂ ਬਾਦਲਾਂ ਤੋ ਮੁਕਤ ਕਰਵਾਉਣ ਤੇ ਹੀ ਸਿੱਖ ਕੌਮ ਪ੍ਰਫੁਲਤ ਹੋ ਸਕੇਗੀ: ਰਵੀਇੰਦਰ ਸਿੰਘ
ਮੋਗਾ ਚ ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਕਰਨ ਦੀ ਨਿਖੇਧੀ
ਅਯੋਗ ਤੇ ਨਿੱਜ-ਪ੍ਰਸਤਾਂ ਕਾਰਨ ਕੌਮ ਬੇਹੱਦ ਨੁਕਸਾਨ ਹੋਇਆ ਰਵੀਇੰਦਰ ਸਿੰਘ

ਚੰਡੀਗੜ 2 ਸਤੰਬਰ (ਵਿਸ਼ਵ ਵਾਰਤਾ ) ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਨੇ ਮੌਜੂਦਾ ਬਣੇ ਸਿਆਸੀ,ਸਮਾਜਿਕ ਅਤੇ ਧਾਰਮਿਕ ਹਲਾਤਾਂ ਦੇ ਮੱਦੇਨਜਰ ਆਪਣੇ ਸਿਆਸੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਪੰਥਕ ਸੰਸਥਾਵਾਂ ਬਾਦਲਾਂ ਤੋ ਮੁੱਕਤ ਕਰਵਾਉਣ ਨਾਲ ਹੀ ਸਿੱਖ ਕੌਮ ਪ੍ਰਫੁਲਤ ਹੋ ਸਕਦੀ ਹੈ। ਪਿਛਲੇ ਲੰਬੇ ਸਮੇ ਕੌਮ ਦੀ ਅਗਵਾਈ ਵੰਸ਼ਵਾਦੀ ਕਰ ਰਹੇ ਹਨ ਜੋ ਅਯੋਗ ਤੇ ਨਿਜਪ੍ਰਸਤ ਸਾਬਿਤ ਹੋਏ ਹਨ । ਅਜਿਹੀਆਂ ਸਥਿਤੀਆਂ ਚ ਕੌਮ ਦਾ ਹੋਰ ਨੁਕਸਾਨ ਵੇਖਣਾ ਅਸੰਭਵ ਹੈ । ਸਾਬਕਾ ਸਪੀਕਰ ਨੇ ਦੋਸ਼ ਲਾਇਆ ਕਿ ਪਰਿਵਾਰਵਾਦ ਨੇ ਸਿੱਖ ਕੌਮ ਦੇ ਸਿਧਾਂਤਾਂ ਨੂੰ ਇਕ ਪਾਸੇ ਕਰਕੇ ਸੌੜੀ ਸਿਆਸੀ ਸੋਚ ਅਕਾਲੀ ਵਰਕਰਾਂ ਦਾ ਬਹੁਤ ਨੁਕਸਾਨ ਕੀਤਾ ਹੈ ,ਜਿਸ ਦੀ ਭਰਪਾਈ ਅਸੰਭਵ ਹੈ । ਉਨਾ ਸਿੱਖ ਕੌਮ ਦੇ ਸ਼ਾਨਦਾਰ ਵਿਰਸੇ ਤੇ ਸਭਿਆਚਰ ਨੂੰ ਪਰਿਵਾਰਵਾਦ ਤੱਕ ਸੀਮਤ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋ ਸੇਧ ਕੌਮ ਨੂੰ ਮਿਲਦੀ ਹੈ ਪਰ ਇਸ ਵਾਸਤੇ ਅਜ਼ਾਦੀ ਚਾਹੀਦੀ ਹੈ । ਇਹ ਬੜੀ ਮੰਦਭਾਗੀ ਹੈ ਕਿ ਸਿੱਖ ਸੰਸਥਾਵਾਂ ਨੰੂ ਬਾਦਲਾਂ ਜੇਬ ਚ ਪਾਲਿਆ ਹੈ ਤੇ ਉਹ ਮੰਨਮਰਜੀ ਦੇ ਫੈਸਲੇ ਕਰ ਰਹੇ ਹਨ । ਸਾਬਕਾ ਸਪੀਕਰ ਨੇ ਬਾਦਲਾਂ ਖਿਲਾਫ ਇਕ ਝੰਡੇ ਹੇਠ ਇਕੱਠੇ ਹੋਣ ਲਈ ਪੰਥਕ ਸਫਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਚ ਦਿੱਲੀ ਦਾ ਇਤਿਹਾਸ ਕਿਸੇ ਵੀ ਕੀਮਤ ਤੇ ਦੁਹਰਾਉਣ ਦੀ ਆਗਿਆ ਨਹੀ ਦੇਣੀ ਚਾਹੀਦੀ ਹੈ ।
ਰਵੀਇੰਦਰ ਸਿੰਘ ਨੇ ਮੋਗਾ ਚ ਕਿਸਾਨਾਂ ਉਪਰ ਪੁਲਿਸ ਵੱਲੋ ਲਾਠੀਚਾਰਜ ਕਰਨ ਦੀ ਨਿਖੇਧੀ ਕੀਤੀ ਹੈ ਕਿ ਬਣਦੇ ਹੱਕ ਮੰਗਣ ਵਾਲਿਆਂ ਨੂੰ ਇਨਸਾਫ ਦੀ ਥਾਂ ਡਾਂਗਾਂ ਮਿਲ ਰਹੀਆਂ ਹਨ । ਉਨਾ ਦੇਸ਼ ਦੀਆਂ ਸੂਬਾ ਸਰਕਾਰਾਂ ਨੂੰ ਜੋਰ ਦਿੱਤਾ ਕਿ ਉਹ ਕੇਦਰੀ ਹਕੂਮਤ ਤੇ ਦਬਾਅ ਬਣਾਉਣ ਤਾਂ ਜੋ ਮੋਦੀ ਸਰਕਾਰ ਨੂੰ ਕਾਲੇ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਜਾ ਸਕੇ ।






















