ਚੰਡੀਗੜ੍ਹ (ਵਿਸ਼ਵ ਵਾਰਤਾ ) ਮੌਲੀ ਕੰਪਲੈਕਸ ਵਿੱਚ ਦੋਸਤ ਦੇ ਘਰ ਆਏ ਇੱਕ ਅਣਜਾਣ ਵਿਅਕਤੀ ਨੇ ਪੰਜ ਸਾਲ ਦੀ ਮਾਸੂਮ ਬੱਚੀ ਨਾਲ ਕੁਕਰਮ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਆਰੋਪੀ ਨੇ ਬੱਚੀ ਨੂੰ ਬਿਸਕੁਟ ਦਾ ਲਾਲਚ ਦੇਕੇ ਇਹ ਘਿਨੌਣਾ ਕੰਮ ਕੀਤਾ। ਇਸਦਾ ਪਤਾ ਉਸ ਸਮੇਂ ਲੱਗਾ ਜਦੋਂ ਬੱਚੀ ਰੋਂਦੇ ਹੋਏ ਆਪਣੇ ਘਰ ਪਹੁੰਚੀ ਅਤੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ,ਤੱਦ ਤੱਕ ਆਰੋਪੀ ਫਰਾਰ ਹੋ ਗਿਆ। ਪੁਲਿਸ ਨੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪੀੜਤ ਦਾ ਜੀਐਮਸੀਐਚ -32 ਵਿੱਚ ਮੈਡੀਕਲ ਕਰਵਾਇਆ ,ਇੱਥੇ ਕੁਕਰਮ ਦੀ ਪੁਸ਼ਟੀ ਹੋ ਗਈ ।