ਚੰਡੀਗੜ, 25 ਜੁਲਾਈ (ਵਿਸ਼ਵ ਵਾਰਤਾ)- ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਚੰਡੀਗੜ੍ਹ ਅਤੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਪੰਜਾਬ ਵਿੱਚ ਜਿਹਨਾਂ ਸਿਆਸੀ,ਧਾਰਮਿਕ ਆਗੂਆਂ ਅਤੇ ਸ਼ੁਰਲੀਆਂ ਛੱਡਣ ਵਾਲਿਆਂ ਨੂੰ ਸਰਕਾਰ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ *ਪੰਜਾਬ ਦੇ ਖਜਾਾਨੇ ਨੂੰ ਚਟ ਰਹੀ ਸਿਉਂਕ* ਲੱਗੀ ਹੋਈ ਹੈ। ਬਡਹੇੜੀ ਨੇ ਆਖਿਆ ਕਿ *ਪ੍ਰਕਾਸ਼ ਸਿੰਘ ਬਾਦਲ* ਨੂੰ ਸਰਕਾਰ ਨੇ 9 ਕਾਰਾਂ ਦਿੱਤੀਆਂ ਹਨ।ਲੈਂਡ ਕਰੂਜ਼ਰ, ਮਨਟੈਰੋ, ਟਾਟਾ ਸਫ਼ਾਰੀ (ਜੈਮਰ ਲਈ), ਤਿੰਨ ਜਿਪਸੀਆਂ, ਦੋ ਬੋਲੈਰੋ ਅਤੇ ਇੱਕ ਇਨੋਵਾ।
*ਸੁਖਬੀਰ ਸਿੰਘ ਬਾਦਲ* ਨੂੰ 7 ਕਾਰਾਂ, ਲੈਂਡ ਕਰੂਜ਼ਰ, ਮਨਟੈਰੋ, ਤਿੰਨ ਜਿਪਸੀਆਂ, ਇੱਕ ਇਨੋਵਾ, ਇੱਕ ਟਾਟਾ ਸਫ਼ਾਰੀ ਦਿੱਤੇ।
*ਬਿਕਰਮ ਸਿੰਘ ਮਜੀਠੀਆ* ਨੂੰ 4 ਕਾਰਾ .. ਤਿੰਨ ਸਕਾਰਪੀਓ ਇੱਕ ਜਿਪਸੀ.
*ਆਦੇਸ਼ ਪ੍ਰਤਾਪ ਸਿੰਘ ਕੈਰੋਂ* ਨੂੰ ਬੋਲੈਰੋ ਕੈਂਪਰ.
*ਬਿੱਟਾ* ਨੂੰ 7 ਕਾਰਾਂ ਦਿੱਤੀਆਂ. ਇਨ੍ਹਾਂ ਵਿੱਚੋਂ ਦੋ ਕਾਰਾਂ ਉਨ੍ਹਾਂ ਦੀ ਪਤਨੀ *ਮਨਜੋਤੀ ਬਿੱਟਾ* ਨੁ ਅਲਾਟ ਹਨ। ਫਾਰਚੂਨਰ, ਟਾਟਾ ਸਫ਼ਾਰੀ, ਸਕਾਰਪੀਓ, ਦੋ ਜਿਪਸੀਆਂ। ਪਤਨੀ ਨੂੰ ਅੰਬੈਸਡਰ, ਜਿਪਸੀ। ਬਿੱਟਾ ਤਾਂ ਬਾਦਲ ਪਰਿਵਾਰ ਦੇ ਮੈਂਬਰਾਂ ਤੇ ਰਿਸ਼ਤੇਦਾਰਾਂ ਵਾਂਗ ਵਾਧੂ ਤੇਲ ਵੀ ਫੂਕ ਸਕਦੇ ਹਨ ਅਤੇ ਉਨ੍ਹਾਂ ਦੀ ਪਤਨੀ ਮਹੀਨੇ ’ਚ 500 ਲਿਟਰ ਤੋਂ ਜ਼ਿਆਦਾ ਤੇਲ ਫੂਕ ਸਕਦੀ ਹੈ।
*ਰਾਜਿੰਦਰ ਕੌਰ ਭੱਠਲ* ਨੂੰ ਤਿੰਨ ਕਾਰਾਂ।
ਤੁਸੀਂ ਲੜਦੇ ਹੋ ਪਾਰਟੀਆਂ ਮਗਰ
ਪਰ ਇਹ ਸਾਰੇ ਲੀਡਰ ਅੰਦਰੋਂ ਇੱਕ ਨੇ।
*ਧਰਮ ਦੇ ਠੇਕੇਦਾਰ* *ਸਰਕਾਰੀ ਕਾਰ ਸੇਵਾ-* ਕਰਜ਼ਾਈ ਸਰਕਾਰ .. ਸੋਸ਼ਲ ਮੀਡੀਆ ਰਾਹੀਂ *ਨਫ਼ਰਤ ਵੰਡਣ ਵਾਲਿਆਂ* ਨੂੰ .. *ਜਥੇਦਾਰਾਂ* ਅਤੇ ਚਰਚਿਤ *ਡੇਰੇਦਾਰਾਂ* ਸਮੇਤ 17 ਅਜਿਹੇ ਵਿਅਕਤੀਆਂ ਨੂੰ ਕਾਰਾਂ ਦੀ ਸਹੂਲਤ ਦਿੱਤੀ ਗਈ ਹੈ ਜਿਨ੍ਹਾਂ ਦਾ ਸਬੰਧ *ਸ਼ਿਵ ਸੈਨਾ* ਜਾਂ ਸਥਾਨਕ ਪੱਧਰ ਦੀਆਂ ਜਥੇਬੰਦੀਆਂ ਨਾਲ਼ ਹੈ ..ਸੁਰੱਖਿਆ ਦੇ ਨਾਂਅ ਉੱਤੇ ਨੂੰ ਮਹਿੰਗੀਆਂ ਬੁਲੇਟ ਪਰੂਫ ਗੱਡੀਆਂ।
ਇਸ ਸੂਚੀ ਵਿੱਚ ਅਜਿਹੇ ਵਿਅਕਤੀ ਵੀ ਹਨ, ਜਿਨ੍ਹਾਂ ਵੱਲੋਂ ਪੁਲੀਸ ਤੋਂ *ਪੈਸੇ ਦੇ ਜ਼ੋਰ ਨਾਲ* ਕੰਮ ਕੱਢਵਾਉਣਾ ਖੱਬੇ ਹੱਥ ਦੀ ਖੇਡ ਹੈ।
ਬਾਬਿਆਂ ਵਿੱਚ *ਪਿਆਰਾ ਸਿੰਘ ਭਨਿਆਰਾ* ਨੂੰ ਬੁਲੇਟ ਪਰੂਫ ਕਾਰ ਤੇ ਜਿਪਸੀ ਦਿੱਤੀ ਹੈ। ਸਰਕਾਰੀ 261 ਲਿਟਰ ਪੈਟਰੋਲ ਇਕ ਕਰ ਵਿਚ ਫੂਕਣ ਦੀ ਖੁੱਲ੍ਹ ਹੈ। ਇਹ ਬਾਬਾ 524 ਲਿਟਰ ਤੇਲ ਪ੍ਰਤੀ ਮਹੀਨਾ ਭਾਵ ਇੱਕ ਸਾਲ ਵਿੱਚ 4 ਲੱਖ 52 ਹਜ਼ਾਰ ਰੁਪਏ ਦਾ ਹੱਕਦਾਰ ਹੈ।
*ਅਕਾਲ ਤਖ਼ਤ* ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦੋ ਬੋਲੇਰੋ ਕੈਂਪਰ ਗੱਡੀਆਂ ਦਿੱਤੀ ਤੇ ਬੇਹਿਸਾਬਾ ਤੇਲ ਹੈ।
*ਦਮਦਮਾ ਸਾਹਿਬ* ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੋਲੇਰੋ ਕੈਂਪਰ 500 ਲੀਟਰ ਤੇਲ ਹਾਸਲ।
ਸਾਬਕਾ ਜਥੇਦਾਰ ਗਿਆਨੀ *ਗੁਰਮੁਖ ਸਿੰਘ* ਨੂੰ ਬੋਲੇਰੋ ਕੈਂਪਰ ਅਤੇ 500 ਲੀਟਰ ਤੇਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ *ਗੋਬਿੰਦ ਸਿੰਘ ਲੌਂਗੋਵਾਲ* ਨੂੰ ਜਿਪਸੀ ਤੇ 600 ਲੀਟਰ ਪੈਟਰੋਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ *ਅਵਤਾਰ ਸਿੰਘ ਮੱਕੜ* ਦੋ ਕਦਮ ਅੱਗੇ। ਮੱਕੜ ਨੂੰ ਇੱਕ ਬੁਲੇਟ ਪਰੂਫ ਅੰਬੈਸਡਰ ਕਾਰ ਤੇ ਜਿਪਸੀ .. ਸਰਕਾਰੀ ਤੇਲ ਹੈ।
*ਹਰਵਿੰਦਰ ਸੋਨੀ ਪ੍ਰਧਾਨ ਸ਼ਿਵ ਸੈਨਾ* ਬਾਲ ਠਾਕਰੇ ਗੁਰਦਾਸਪੁਰ ਨੂੰ ਬੁਲੇਟ ਪਰੂਫ ਸਕਾਰਪੀਓ ਅਤੇ ਇੱਕ ਜਿਪਸੀ ਦਿੱਤੀ ਹੈ। ਇਹ ਦੋਹਾਂ ਕਾਰਾਂ ਵਿੱਚ 900 ਲੀਟਰ ਪ੍ਰਤੀ ਮਹੀਨਾ ਤੇਲ ਹੈ।
*ਸ਼ਿਵ ਸੈਨਾ* ਅੰਮ੍ਰਿਤਸਰ ਚੇਅਰਮੈਨ ਸੁਧੀਰ ਸੂਰੀ ਨੂੰ ਜਿਪਸੀ ਹੈ। ਲੁਧਿਆਣਾ ਨੈਸ਼ਨਲ ਸ਼ਿਵ ਸੈਨਾ ਪ੍ਰਧਾਨ ਨੁ ਜਿਪਸੀ ਹਾਸਲ ਹੈ। ਜਲੰਧਰ ਸ਼ਿਵ ਸੈਨਾ ਪ੍ਰਧਾਨ ਵਿਨੈ ਜਲੰਧਰੀ ਨੂੰ ਜਿਪਸੀ, ਯੋਗਰਾਜ ਸਿੰਘ ਸ਼ਿਵ ਸੈਨਾ ਨੂੰ ਇੱਕ ਬੁਲਿਟ ਪਰੂਫ ਅੰਬੈਸਡਰ ਅਤੇ ਇੱਕ ਬੁਲੇਰੋ ਕੈਂਪਰ ਦਿੱਤੀ ਹੈ। ਰੂਪਨਗਰ ਸ਼ਿਵ ਸੈਨਾ ਸੰਜੀਵ ਘਨੌਲੀ ਨੂੰ ਇੱਕ ਅੰਬੈਸਡਰ, ਇੱਕ ਜਿਪਸੀ 1 ਹਜ਼ਾਰ ਲੀਟਰ ਪੈਟਰੋਲ ਪ੍ਰਤੀ ਮਹੀਨਾ ਹੈ।
*ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ* ਪ੍ਰਧਾਨ ਨਿਸ਼ਾਂਤ ਸ਼ਰਮਾ ਇੱਕ ਜਿਪਸੀ, ਲੁਧਿਆਣਾ ਸਬੰਧਤ ਸ਼ਿਵ ਸੈਨਾ ਚੇਅਰਮੈਨ ਰਾਜੀਵ ਟੰਡਨ ਨੂੰ ਇੱਕ ਅੰਬੈਸਡਰ ਬੁਲਿਟ ਪਰੂਫ ਤੇ ਬਲੇਰੋ ਇਨਵੇਡਰ ਦਿੱਤੀ ਹੈ।
*ਪਟਿਆਲਾ ਸ਼ਹਿਰ* ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ ਨੂੰ ਇੱਕ ਬੁਲੇਟ ਪਰੂਫ਼ ਅੰਬੈਸਡਰ ਤੇ ਜਿਪਸੀ ਦਿੱਤੀ ਹੈ। ਪਟਿਆਲਾ *ਸ਼ਿਵ ਸੈਨਾ (ਬਾਲ ਠਾਕਰੇ)* ਦੇ ਮੀਤ ਪ੍ਰਧਾਨ ਹਰੀਸ਼ ਸਿੰਗਲਾ ਨੂੰ ਜਿਪਸੀ, ਮੋਗਾ *ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਅਮਿਤ ਘਈ* ਨੂੰ ਬਲੇਰੋ ਅਤੇ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਅਤੇ *ਹਿੰਦੂ ਤਖ਼ਤ* ਕਾਲੀ ਮਾਤਾ ਪਟਿਆਲਾ ਤੇ ਪ੍ਰਧਾਨ ਸੰਜੀਵ ਭਾਰਦਵਾਜ ਨੂੰ ਬੁਲੇਟ ਪਰੂਫ ਅੰਬੈਸਡਰ ਅਤੇ ਇੱਕ ਜਿਪਸੀ ਦਿੱਤੀ ਹੈ।
ਜਲੰਧਰ ਤੇ ਜੌੜੇਵਾਲਾ ਸਬੰਧਤ ਸੰਤ ਬਾਬਾ *ਨਿਰਮਲ ਦਾਸ* ਨੂੰ ਇੱਕ ਜਿਪਸੀ, ਜਲੰਧਰ ਸ਼ਹਿਰ ਬਾਬਾ *ਕਸ਼ਮੀਰਾ ਸਿੰਘ* ਨੂੰ ਇੱਕ ਜਿਪਸੀ, ਭੁੱਚੋ ਕਲਾਂ ਡੇਰੇ ਬਾਬਾ *ਸੁਖਦੇਵ ਸਿੰਘ* ਨੂੰ ਬੋਲੇਰੋ ਕੈਂਪਰ, ਡੇਰਾ ਬੱਲਾਂ ਸੰਤ *ਨਿਰੰਜਣ ਦਾਸ* ਨੂੰ ਇੱਕ ਜਿਪਸੀ ਅਤੇ ਦੌਧਰ (ਮੋਗਾ) ਬਾਬਾ *ਅਰਜਨ ਸਿੰਘ* ਨੂੰ ਇੱਕ ਜਿਪਸੀ ਦਿੱਤੀ ਹੈ।
ਇਸ ਫਜੂਲ ਫੂਕੇ ਤੇਲ ਦਾ ਹਿਸਾਬ ਅਰਬਾਂ ਰੁਪਏ ਬਣਦਾ ਹੈ। ਪੰਜਾਬ ਨੂੰ ਬਚਾਉਣ ਲਈ ਤੁੁੁਰੰਤ ਸੁਰੱਖਿਆ ਮੁਹੱਈਆ ਕਰਵਾਉਣ ਲਈ ਨਜ਼ਰਸਾਨੀ ਕਰਨ ਦੀ ਲੋੜ ਹੈੈ। ਜਿਹਨਾਂ ਨੂੰ ਬਹੁਤ ਵੱਡਾ ਖਤਰਾ ਹੈ ਉਹਨਾਂ ਨੂੰ ਲੋੋੋੋੜ ਅਨੁਸਾਰ ਸੁਰੱਖਿਆ ਦਿੱਤੀ ਜਾਵੇ।
ਜ਼ੁਨੇਜਾ ਵੱਲੋਂ ਰੱਖੀ ਲੋਕ ਮਿਲਣੀ ਨੇ ਵਿਰੋਧੀਆਂ ਦੀ ਨੀਂਦ ਉਡਾਈ: ਡਾ ਬਲਬੀਰ
ਜ਼ੁਨੇਜਾ ਵੱਲੋਂ ਰੱਖੀ ਲੋਕ ਮਿਲਣੀ ਨੇ ਵਿਰੋਧੀਆਂ ਦੀ ਨੀਂਦ ਉਡਾਈ: ਡਾ ਬਲਬੀਰ ਵੱਡੇ ਇਕੱਠ ਦੀ ਗੂੰਝ ਨਾਲ ਜੁਨੇਜਾ ਦੇ ਸਮਰਥਕਾ...