ਚੰਡੀਗੜ੍ਹ, 18 ਅਪ੍ਰੈਲ – ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਵਟਸਐਪ ਅਤੇ ਪ੍ਰਾਈਵੇਟ ਈਮੇਲਾਂ ਰਾਹੀਂ ਹੁਣ ਕੋਈ ਵੀ ਦਫਤਰੀ ਕੰਮਕਾਜ ਨਾ ਕੀਤਾ ਜਾਵੇ, ਜਿਸ ਨਾਲ ਦਫਤਰ ਦਾ ਰਿਕਾਰਡ ਸੁਰੱਖਿਅਤ ਰਹੇ ਅਤੇ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਰਕਾਰ ਦੇ ਵਕਾਰ ਨੂੰ ਧੱਕਾ ਲੱਗ ਸਕਦਾ ਹੈ।
ਇਸ ਲਈ ਸਰਕਾਰੀ ਦਫਤਰਾਂ ਵਿਚ ਵਟਸਐਪ ਅਤੇ ਪ੍ਰਾਈਵੇਟ ਈਮੇਲਾਂ ਦੀ ਵਰਤੋਂ ਉਤੇ ਪੂਰਨ ਰੂਪ ਵਿਚ ਪਾਬੰਦੀ ਲਗਾਈ ਜਾਂਦੀ ਹੈ। ਦਫਤਰੀ ਕੰਮਕਾਜ ਕੇਵਲ ਸਰਕਾਰੀ ਈਮੇਲ ਉਤੇ ਹੀ ਕੀਤਾ ਜਾਵੇ।