– ਲੋਹੜੀ ਬੰਪਰ 2018 ਦੇ ਦੋਵੇਂ ਜੇਤੂਆਂ ਦਾ ਐਲਾਨ
ਚੰਡੀਗੜ, 21 ਫਰਵਰੀ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਨੇ ਵਿਸਾਖੀ ਬੰਪਰ 2018 ਦੀਆਂ ਟਿਕਟਾਂ ਵਿਕਰੀ ਲਈ ਜਾਰੀ ਕਰ ਦਿੱਤੀਆਂ ਹਨ ਜਿਸ ਦੇ ਡੇਢ-ਡੇਢ ਕਰੋੜ ਦੇ ਪਹਿਲੇ ਦੋ ਇਨਾਮ ਵਿਕੀਆਂ ਹੋਈਆਂ ਟਿਕਟਾਂ ਵਿਚੋਂ ਆਮ ਲੋਕਾਂ ਨੂੰ ਦਿੱਤੇ ਜਾਣ ਦੀ ਗਾਰੰਟੀ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੀਆਂ ਬੰਪਰ ਲਾਟਰੀਆਂ ਦੀ ਪੁਰਜ਼ੋਰ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਵਿਸਾਖੀ ਬੰਪਰ ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦਾ ਡਰਾਅ 18 ਅਪ੍ਰੈਲ, 2018 ਨੂੰ ਕੱਢਿਆ ਜਾਵੇਗਾ। ਟਿਕਟਾਂ ਦੀ ਖਰੀਦ ਪੰਜਾਬ ਦੇ ਡਾਕ ਘਰਾਂ ਵਿਚੋਂ ਵੀ ਕੀਤੀ ਜਾ ਸਕਦੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਜਨਵਰੀ 2018 ਵਿਚ ਨਿਊ ਈਅਰ ਲੋਹੜੀ ਬੰਪਰ 2018 ਦੇ ਕੱਢੇ ਗਏ ਡਰਾਅ ਦੇ ਡੇਢ-ਡੇਢ ਕਰੋੜ ਦੇ ਦੋਵੇਂ ਜੇਤੂਆਂ ਨੇ ਆਪੋ-ਆਪਣੇ ਇਨਾਮਾਂ ਦਾ ਦਾਅਵਾ ਕਰ ਦਿੱਤਾ ਹੈ ਅਤੇ ਇਸ ਸਬੰਧੀ ਵਿਭਾਗ ਕੋਲ ਪ੍ਰਤੀਬੇਨਤੀਆਂ ਵੀ ਭੇਜ ਦਿੱਤੀਆਂ ਹਨ। ਕਾਬਿਲੇਗੌਰ ਹੈ ਕਿ ਨਿਊ ਈਅਰ ਲੋਹੜੀ ਬੰਪਰ 2018 ਵਿਚ ਪਿੰਡ ਮਾਲੇਵਾਲ (ਨਾਭਾ) ਦੇ ਸ੍ਰੀ ਅਵਤਾਰ ਸਿੰਘ ਜੋ ਕਿ ਕਾਰਪੇਂਟਰ ਦਾ ਕੰਮ ਕਰਦੇ ਹਨ ਅਤੇ ਪਿੰਡ ਅਟਾਵਾ (ਚੰਡੀਗੜ•) ਦੇ ਸ੍ਰੀ ਸੁਰਿੰਦਰ ਕੁਮਾਰ ਜੋ ਕਿ ਟਾਵਰ ਟੈਕਨੀਸ਼ੀਅਨ ਹਨ, ਨੂੰ ਡੇਢ-ਡੇਢ ਕਰੋੜ ਰੁਪਿਆ ਨਿਕਲਿਆ ਹੈ। ਸ੍ਰੀ ਸੁਰਿੰਦਰ ਕੁਮਾਰ ਨੇ ਟਿਕਟ ਮੋਹਾਲੀ ਦੇ ਪੋਸਟ ਆਫਿਸ ਤੋਂ ਖਰੀਦੀ ਸੀ।
ਲੋਕ ਸਭਾ ਚੋਣਾਂ 2024 – ਕਾਂਗਰਸ ਦੇ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਵੀ ਅੱਜ ਮਨੀਸ਼ ਤਿਵਾੜੀ ਦੇ ਹੱਕ ‘ਚ ਕਰਨਗੇ ਚੋਣ ਪ੍ਰਚਾਰ
ਚੰਡੀਗੜ੍ਹ 26 ਮਈ ਵਿਸ਼ਵ ਵਾਰਤਾ ਕਾਂਗਰਸ ਦੇ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਅੱਜ ਚੰਡੀਗੜ੍ਹ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਵਿਚ ਚੋਣ...