ਐੱਸ.ਏ.ਐੱਸ ਨਗਰ, 27 ਮਈ : ਪੰਜਾਬ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ, ਰਾਜ ਭਰ ਦੇ ਐਸੋਸੀਏਟਿਡ ਸਕੂਲ ਮਾਰਚ 2020 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ| ਪੰਜਾਬ ਦੇ ਲਗਭਗ 2100 ਐਸੋਸੀਏਟਿਡ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਇਨ੍ਹਾਂ ਅਦਾਰਿਆਂ ਵੱਲੋਂ ਦਿੱਤੀ ਗਈ ਵੱਡੀ ਗਿਣਤੀ ਮੁਲਾਜ਼ਮਤ ਦੇ ਮੱਦੇਨਜ਼ਰ ਇਸ ਇਜਾਜ਼ਤ ਤੋਂ ਮਗਰੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਸੋਸੀਏਟਿਡ ਸਕੂਲਾਂ ਦੀ ਕੰਟੀਨਿਊਸ਼ਨ ਜਾਰੀ ਰੱਖਣ ਲਈ ਦਸਤਾਵੇਜ਼ ਅਤੇ ਫ਼ੀਸ ਬਿਓਰਾ ਆਪਣੀ ਵੈੱਬ-ਸਾਈਟ www.pseb.ac.in ਤੇ ਅੱਪਲੋਡ ਕਰ ਦਿੱਤੇ ਹਨ|
ਵੇਰਵਿਆਂ ਅਨੁਸਾਰ ਸਿੱਖਿਆ ਵਿਭਾਗ ਰਾਹੀਂ ਪ੍ਰਾਪਤ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਦੇ ਆਦੇਸ਼ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਉਹ ਮਾਰਚ 2020 ਤੱਕ ਐਸੋਸੀਏਟਿਡ ਸਕੂਲਾਂ ਨੂੰ ਐਫ਼ੀਲਿਏਸ਼ਨ ਪ੍ਰਦਾਨ ਕਰਨ ਸਬੰਧੀ ਨਿਯਮਾਂ ਦਾ ਗਠਨ ਵੀ ਕਰੇ| ਉਧਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੋਮਵਾਰ ਨੂੰ ਜਾਰੀ ਜਾਣਕਾਰੀ ਅਨੁਸਾਰ ਰਾਜ ਭਰ ਦੇ ਐਸੋਸੀਏਟਿਡ ਸਕੂਲਾਂ ਨੂੰ 10 ਜੂਨ 2019 ਤੱਕ ਬਿਨਾਂ ਜੁਰਮਾਨਾ ਕੰਟੀਨਿਊਸ਼ਨ ਫ਼ੀਸ ਭਰ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿੱਚ ਆਪਣੀ ਰਜਿਸਟ੍ਰੇਸ਼ਨ ਜਾਰੀ ਰੱਖਣ ਦੀ ਹਦਾਇਤ ਕੀਤੀ ਹੈ|
ਇਸ ਸਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਵੈੱਬ-ਸਾਈਟ www.pseb.ac.in ਉੱਤੇ ਉਪਲਬਧ ਹੈ|