ਪੰਜਾਬ ਸਰਕਾਰ ਵੱਲੋਂ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ੍ਹ,24 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ ਦੋ ਆਈਜੀ ਪੱਧਰ ਦੇ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਪ੍ਰਿੰਸੀਪਲ ਹੋਮ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਰੋਪੜ ਡਿਵੀਜ਼ਨ ਦੇ ਆਈਜੀ ਆਈਪੀਐਸ ਰਾਕੇਸ਼ ਅਗਰਵਾਲ ਦੀ ਥਾਂ ਅਰੁਣ ਕੁਮਾਰ ਮਿੱਤਲ ਆਈਪੀਐਸ ਨੂੰ ਰੋਪੜ ਦਾ ਆਜੀਪੀ ਨਿਯੁਕਤ ਕੀਤਾ ਹੈ। ਰਾਕੇਸ਼ ਅਗਰਵਾਲ ਦੀ ਨਿਯੁਕਤੀ ਦੇ ਆਦੇਸ਼ ਬਾਅਦ ਵਿੱਚ ਜਾਰੀ ਕੀਤੇ ਜਾਣਗੇ।






















