• Latest
  • Trending
ਪੰਜਾਬ ਸਰਕਾਰ ਨੇ ਲਿੰਕ ਅਤੇ ਸ਼ਹਿਰੀ ਸੜਕਾਂ ਦੀ ਨੁਹਾਰ ਬਦਲੀ: ਸੁੰਦਰ ਸ਼ਾਮ ਅਰੋੜਾ

ਪੰਜਾਬ ਸਰਕਾਰ ਨੇ ਲਿੰਕ ਅਤੇ ਸ਼ਹਿਰੀ ਸੜਕਾਂ ਦੀ ਨੁਹਾਰ ਬਦਲੀ: ਸੁੰਦਰ ਸ਼ਾਮ ਅਰੋੜਾ

5 years ago
ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ

ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ

21 minutes ago
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ

26 minutes ago
IPS Transfers : 8 IPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਮੁਕੰਮਲ ਸੂਚੀ

IPS Transfers : 8 IPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਮੁਕੰਮਲ ਸੂਚੀ

46 minutes ago
ਰੌਬਰਟ ਪੈਟਿਨਸਨ ਸਟਾਰਰ ਫਿਲਮ ‘Primetime’ 25 ਸਤੰਬਰ ਨੂੰ ਭਾਰਤ ਵਿੱਚ ਹੋਵੇਗੀ ਰਿਲੀਜ਼

ਰੌਬਰਟ ਪੈਟਿਨਸਨ ਸਟਾਰਰ ਫਿਲਮ ‘Primetime’ 25 ਸਤੰਬਰ ਨੂੰ ਭਾਰਤ ਵਿੱਚ ਹੋਵੇਗੀ ਰਿਲੀਜ਼

1 hour ago
ਭਾਰਤ ਆਪਣੇ ਵਿਕਾਸ ਨੂੰ ਨੁਕਸਾਨ ਪਹੁੰਚਾਏ ਬਿਨਾਂ ਵਿਸ਼ਵ ਅਰਥਵਿਵਸਥਾ ਵਿੱਚ ਤਬਦੀਲੀਆਂ ਦੇ ਅਨੁਕੂਲ ਹੋ ਸਕਦਾ ਹੈ : ਵਿੱਤ ਮੰਤਰੀ ਸੀਤਾਰਮਨ

ਭਾਰਤ ਆਪਣੇ ਵਿਕਾਸ ਨੂੰ ਨੁਕਸਾਨ ਪਹੁੰਚਾਏ ਬਿਨਾਂ ਵਿਸ਼ਵ ਅਰਥਵਿਵਸਥਾ ਵਿੱਚ ਤਬਦੀਲੀਆਂ ਦੇ ਅਨੁਕੂਲ ਹੋ ਸਕਦਾ ਹੈ : ਵਿੱਤ ਮੰਤਰੀ ਸੀਤਾਰਮਨ

1 hour ago
ਇੰਡੋਨੇਸ਼ੀਆ ‘ਚ ਫਟਿਆ ਜਵਾਲਾਮੁਖੀ ; ਅਸਮਾਨ ‘ਚ ਉੱਠਿਆ ਸੁਆਹ ਦਾ ਗੁਬਾਰ

ਇੰਡੋਨੇਸ਼ੀਆ ‘ਚ ਫਟਿਆ ਜਵਾਲਾਮੁਖੀ ; ਅਸਮਾਨ ‘ਚ ਉੱਠਿਆ ਸੁਆਹ ਦਾ ਗੁਬਾਰ

1 hour ago
ਰੋਹਿਤ ਸ਼ਰਮਾ ਹੁਣ ਐਂਟਰਟੇਨਮੈਂਟ ਜਗਤ ‘ਚ ਕਰਨ ਜਾ ਰਹੇ ਨੇ ਸ਼ਾਨਦਾਰ ਸ਼ੁਰੂਆਤ

ਰੋਹਿਤ ਸ਼ਰਮਾ ਹੁਣ ਐਂਟਰਟੇਨਮੈਂਟ ਜਗਤ ‘ਚ ਕਰਨ ਜਾ ਰਹੇ ਨੇ ਸ਼ਾਨਦਾਰ ਸ਼ੁਰੂਆਤ

1 hour ago
ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ 6 ਹੋਰ ਲੋਕਾਂ ਦੀ ਮੌਤ

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ 6 ਹੋਰ ਲੋਕਾਂ ਦੀ ਮੌਤ

2 hours ago
ਰਸ਼ਮਿਕਾ ਮੰਦਾਨਾ ਦੀ ਐਕਸ਼ਨ ਥ੍ਰਿਲਰ ਫਿਲਮ ‘Mysaa’ ਇਸ ਸਾਲ ਨਵੰਬਰ ‘ਚ ਹੋਵੇਗੀ ਰਿਲੀਜ਼

ਰਸ਼ਮਿਕਾ ਮੰਦਾਨਾ ਦੀ ਐਕਸ਼ਨ ਥ੍ਰਿਲਰ ਫਿਲਮ ‘Mysaa’ ਇਸ ਸਾਲ ਨਵੰਬਰ ‘ਚ ਹੋਵੇਗੀ ਰਿਲੀਜ਼

2 hours ago
ਕੇਂਦਰੀ ਸਿਹਤ ਮੰਤਰੀ ਨੇ ਪੇਂਡੂ ਸਿਹਤ ਸਿਖਲਾਈ ਕੇਂਦਰ ਦੀ ਪ੍ਰਗਤੀ ਦੀ ਕੀਤੀ ਸਮੀਖਿਆ

ਕੇਂਦਰੀ ਸਿਹਤ ਮੰਤਰੀ ਨੇ ਪੇਂਡੂ ਸਿਹਤ ਸਿਖਲਾਈ ਕੇਂਦਰ ਦੀ ਪ੍ਰਗਤੀ ਦੀ ਕੀਤੀ ਸਮੀਖਿਆ

2 hours ago
ਨੇਪਾਲ ਨੇ ਹੜ੍ਹਾਂ ਵਿੱਚ ਮਾਰੇ ਗਏ ਵਿਦੇਸ਼ੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਦੀ ਪਛਾਣ ਲਈ ਜਾਰੀ ਕੀਤੀ ਐਡਵਾਈਜ਼ਰੀ

ਨੇਪਾਲ ਨੇ ਹੜ੍ਹਾਂ ਵਿੱਚ ਮਾਰੇ ਗਏ ਵਿਦੇਸ਼ੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਦੀ ਪਛਾਣ ਲਈ ਜਾਰੀ ਕੀਤੀ ਐਡਵਾਈਜ਼ਰੀ

2 hours ago
‘ਦੋਹਰੇ ਮਾਪਦੰਡਾਂ ਲਈ ਕੋਈ ਜਗ੍ਹਾ ਨਹੀਂ’: SCO ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦ ਵਿਰੁੱਧ ਚੁੱਕੀ ਅਵਾਜ਼

‘ਦੋਹਰੇ ਮਾਪਦੰਡਾਂ ਲਈ ਕੋਈ ਜਗ੍ਹਾ ਨਹੀਂ’: SCO ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦ ਵਿਰੁੱਧ ਚੁੱਕੀ ਅਵਾਜ਼

2 hours ago
Hindi News
English News
Tuesday, September 1, 2026
No Result
View All Result
33 °c
Chandigarh
28 ° Wed
27 ° Thu
28 ° Fri
27 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਸਰਕਾਰ ਨੇ ਲਿੰਕ ਅਤੇ ਸ਼ਹਿਰੀ ਸੜਕਾਂ ਦੀ ਨੁਹਾਰ ਬਦਲੀ: ਸੁੰਦਰ ਸ਼ਾਮ ਅਰੋੜਾ

August 8, 2021
in ਹੁਸਿਆਰਪੁਰ, ਖਬਰਾਂ, ਪੰਜਾਬ
ਪੰਜਾਬ ਸਰਕਾਰ ਨੇ ਲਿੰਕ ਅਤੇ ਸ਼ਹਿਰੀ ਸੜਕਾਂ ਦੀ ਨੁਹਾਰ ਬਦਲੀ: ਸੁੰਦਰ ਸ਼ਾਮ ਅਰੋੜਾ
ਪੰਜਾਬ ਸਰਕਾਰ ਨੇ ਲਿੰਕ ਅਤੇ ਸ਼ਹਿਰੀ ਸੜਕਾਂ ਦੀ ਨੁਹਾਰ ਬਦਲੀ: ਸੁੰਦਰ ਸ਼ਾਮ ਅਰੋੜਾ
ਹੁਸ਼ਿਆਰਪੁਰ ਵਿਚ 7.33 ਕਰੋੜ ਰੁਪਏ ਦੀ ਲਾਗਤ ਨਾਲ ਲਿੰਕ ਅਤੇ 14.70 ਕਰੋੜ ਰੁਪਏ ਨਾਲ ਸ਼ਹਿਰੀ ਸੜਕਾਂ ਦੀ ਹੋਈ ਕਾਇਆਕਲਪ
ਜਲਦ ਹੀ ਲੋਕਾਂ ਨੂੰ ਸਮਰਪਿਤ ਹੋਣਗੇ ਕਈ ਅਹਿਮ ਪ੍ਰਾਜੈਕਟ
ਹੁਸ਼ਿਆਰਪੁਰ,8 ਅਗਸਤ ( ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁ ਦੀਆਂ ਲਿੰਕ ਅਤੇ ਸ਼ਹਿਰੀ ਸੜਕਾਂ ਦੀ 22.03 ਕਰੋੜ ਦੀ ਲਾਗਤ ਨਾਲ 126.62 ਕਿਲੋਮੀਟਰ ਲੰਬਾਈ ਵਾਲੀਆਂ ਸੜਕਾਂ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਸ਼ਹਿਰ ਅਤੇ ਇਸਦੇ ਨਾਲ ਲਗਦੇ ਖੇਤਰਾਂ ਵਿਚ 14 ਸੜਕਾਂ ਦੀ ਲੋੜੀਂਦੀ ਮੁਰੰਮਤ ਅਤੇ ਨਵੀਆਂ ਬਣਨ ਜਾ ਰਹੀਆਂ ਹਨ ਜਿਨ੍ਹਾਂ ਵਿਚੋਂ 1.53 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ 11 ਸੜਕਾਂ ਦੇ ਟੈਂਡਰ ਲੱਗ ਚੁਕੇ ਹਨ ਅਤੇ 3.22 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ 3 ਸੜਕਾਂ ਦੀ ਤਜਵੀਜ਼ ਪ੍ਰਵਾਨਗੀ ਅਧੀਨ ਹੈ। ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਿੰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ ਲਈ ਸ਼ੁਰੂ ਕੀਤੇ ਪਹਿਲੇ ਪੜਾਅ ਹੇਠ 2018-19 ਦੌਰਾਨ 33.84 ਕਿਲੋਮੀਟਰ ਲੰਬਾਈ ਵਾਲੀਆਂ 21 ਸੜਕਾਂ ਦੀ 3.57 ਕਰੋੜ ਰੁਪਏ ਦੀ ਲਾਗਤ ਨਾਲ ਕਾਇਆਕਲਪ ਕੀਤੀ ਗਈ। ਇਸ ਉਪਰੰਤ ਲਿੰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ ਦੇ ਦੂਜੇ ਪੜਾਅ ਦੌਰਾਨ ਸਾਲ 2019-20 ਵਿਚ 3.61 ਕਰੋੜ ਰੁਪਏ ਦੀ ਲਾਗਤ ਨਾਲ 40.25 ਕਿਲੋਮੀਟਰ ਲੰਬਾਈ ਵਾਲੀਆਂ 21 ਸੜਕਾਂ ਨੂੰ ਨਵੀਂ ਦਿਖ ਪ੍ਰਦਾਨ ਕੀਤੀ ਗਈ। ਇਸੇ ਤਰ੍ਹਾਂ ਤੀਜੇ ਪੜਾਅ ਤਹਿਤ 2020-21 ਵਿਚ 2.29 ਕਿਲੋਮੀਟਰ ਲੰਬਾਈ ਵਾਲੀਆਂ 7 ਸੜਕਾਂ ਦੀ 23.27 ਲੱਖ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਮੁਰੰਮਤ ਕਰਵਾ ਕੇ ਲੋਕਾਂ ਦੀ ਸੁਖਾਲੀ ਆਵਾਜਾਈ ਨੂੰ ਯਕੀਨੀ ਬਣਾਇਆ ਗਿਆ ਹੈ।
ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਸ਼ਹਿਰ ਅੰਦਰ ਵੱਖ-ਵੱਖ ਸੜਕਾਂ, ਜਿਨ੍ਹਾਂ ਦੀ ਲੰਬਾਈ 40 ਕਿੱਲੋਮੀਟਰ ਸੀ, ਦੀ ਕਰੀਬ 9.15 ਕਰੋੜ ਰੁਪਏ ਦੀ ਲਾਗਤ ਨਾਲ ਨੁਹਾਰ ਬਦਲਣ ਦੇ ਨਾਲ-ਨਾਲ 9.62 ਕਿਲੋਮੀਟਰ ਲੰਬਾਈ ਵਾਲੀਆਂ 6 ਮੁੱਖ ਸੜਕਾਂ 5.55 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਲਿੰਕ ਅਤੇ ਸ਼ਹਿਰੀ ਸੜਕਾਂ ਦੀ ਉਸਾਰੀ ਤੇ ਮੁਰੰਮਤ ਦੇ ਨਾਲ-ਨਾਲ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਅੰਦਰ ਬੁਨਿਆਦੀ ਢਾਂਚੇ ਨੂੰ ਨਵੀਂ ਮਜਬੂਤੀ ਪ੍ਰਦਾਨ ਕੀਤੀ ਗਈ ਹੈ ਜਿਸ ਤਹਿਤ ਆਉਣ ਵਾਲੇ ਸਮੇਂ ਵਿਚ ਕਈ ਅਹਿਮ ਪ੍ਰਾਜੈਕਟ ਲੋਕਾਂ ਲਈ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਨਵੇਂ ਬਣ ਰਹੇ ਜੁਡੀਸ਼ੀਅਲ ਕੰਪਲੈਕਸ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ ਜੋ ਕਿ 60.28 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ। ਇਸੇ ਤਰ੍ਹਾਂ ਲੋਕਾਂ ਦੀ ਸਹੂਲਤ ਲਈ ਲਾਜਵੰਤੀ ਸਪੋਰਟਸ ਕੰਪਲੈਕਸ ਵਿਖੇ 6.99 ਕਰੋੜ ਰੁਪਏ ਦੀ ਲਾਗਤ ਨਾਲ  ਉਸਾਰੇ ਗਏ ਬਹੁਮੰਤਵੀ ਇੰਡੋਰ ਸਪੋਰਟਸ ਹਾਲ ਦਾ ਕੰਮ ਮੁਕੰਲਮ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਕੇਂਦਰ ਵਿਚ ਸਥਾਪਤ ਕੀਤੇ ਗਏ ਕਮਿਊਨਟੀ ਸੈੰਟਰ ਦੀ 6.11 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਮੁਕੰਮਲ ਹੋ ਚੁਕੀ ਹੈ ਅਤੇ ਇਹ ਸਾਰੇ ਪ੍ਰਾਜੈਕਟ ਜਲਦ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਵਿਦਿਆਰਥਣਾਂ ਦੀ ਸਹੂਲਤ ਲਈ 4.19 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਹੋਸਟਲ ਦਾ ਕੰਮ ਵੀ ਤੇਜ ਰਫਤਾਰ ਨਾਲ ਜਾਰੀ ਹੈ ਅਤੇ ਕਾਲਜ ਅੰਦਰ ਆਧੁਨਿਕ ਸਹੂਲਤਾਂ ਨਾਲ ਲੈਸ 2.41 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਲਾਇਬ੍ਰੇਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ।
ਪੰਜਾਬ ਸਰਕਾਰ ਵਲੋਂ ਹਰ ਖੇਤਰ ਦੇ ਇਕਸਾਰ ਵਿਕਾਸ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਦੌਰਾਨ ਹੁਸ਼ਿਆਰਪੁਰ ਵਿਖੇ ਰਿਕਾਰਡ ਵਿਕਾਸ ਦਰਜ ਕੀਤਾ ਗਿਆ ਹੈ ਅਤੇ ਆਉਂਦੇ ਸਮੇਂ ਵਿਚ ਵਿਕਾਸ ਦੇ ਖੇਤਰ ਵਿਚ ਨਵੀਂਆਂ ਬੁਲੰਦੀਆਂ  ਨੂੰ ਛੋਹਿਆ ਜਾਵੇਗਾ।
Tags: BREAKING NEWSPOLITICSPUNJABpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ

ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ

by Navjot
September 1, 2026
0

ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ ਚੰਡੀਗੜ੍ਹ, 1 ਸਤੰਬਰ(ਵਿਸ਼ਵ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ

by Ankit
September 1, 2026
0

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ * ਪੰਜਾਬ ਸਰਕਾਰ...

IPS Transfers : 8 IPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਮੁਕੰਮਲ ਸੂਚੀ

IPS Transfers : 8 IPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਮੁਕੰਮਲ ਸੂਚੀ

by Navjot
September 1, 2026
0

IPS Transfers : 8 IPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਮੁਕੰਮਲ ਸੂਚੀ ਚੰਡੀਗੜ੍ਹ, 1 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ...

ਰੌਬਰਟ ਪੈਟਿਨਸਨ ਸਟਾਰਰ ਫਿਲਮ ‘Primetime’ 25 ਸਤੰਬਰ ਨੂੰ ਭਾਰਤ ਵਿੱਚ ਹੋਵੇਗੀ ਰਿਲੀਜ਼

ਰੌਬਰਟ ਪੈਟਿਨਸਨ ਸਟਾਰਰ ਫਿਲਮ ‘Primetime’ 25 ਸਤੰਬਰ ਨੂੰ ਭਾਰਤ ਵਿੱਚ ਹੋਵੇਗੀ ਰਿਲੀਜ਼

by Navjot
September 1, 2026
0

ਰੌਬਰਟ ਪੈਟਿਨਸਨ ਸਟਾਰਰ ਫਿਲਮ ‘Primetime’ 25 ਸਤੰਬਰ ਨੂੰ ਭਾਰਤ ਵਿੱਚ ਹੋਵੇਗੀ ਰਿਲੀਜ਼ ਲਾਸ ਏਂਜਲਸ, 1 ਸਤੰਬਰ (ਵਿਸ਼ਵ ਵਾਰਤਾ) ਆਉਣ ਵਾਲੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ

ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ

by Navjot
September 1, 2026
0

ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ ਚੰਡੀਗੜ੍ਹ, 1 ਸਤੰਬਰ(ਵਿਸ਼ਵ...

Most Popular

ਭਗਵੰਤ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ 16,000 ਕਿਲੋਮੀਟਰ ਖਾਲਿਆਂ ਨੂੰ ਮੁੜ ਸੁਰਜੀਤ ਕਰ ਰਹੀ ਹੈ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ 16,000 ਕਿਲੋਮੀਟਰ ਖਾਲਿਆਂ ਨੂੰ ਮੁੜ ਸੁਰਜੀਤ ਕਰ ਰਹੀ ਹੈ: ਹਰਪਾਲ ਸਿੰਘ ਚੀਮਾ

by Ankit
4 weeks ago
0

ਭਗਵੰਤ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ 16,000 ਕਿਲੋਮੀਟਰ ਖਾਲਿਆਂ ਨੂੰ ਮੁੜ ਸੁਰਜੀਤ ਕਰ ਰਹੀ ਹੈ:...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 