ਵਿਸ਼ਵ ਵਾਰਤਾ
ਚੰਡੀਗੜ੍ਹ 14 ਦਸੰਬਰ: ਪੰਜਾਬ ਸਰਕਾਰ ਨੇ ਅੱਜ ਇਕ ਇਸ਼ਤਿਹਾਰ ਜਾਰੀ ਕਰਕੇ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ/ ਮੈਂਬਰ ਨਿਯੁਕਤ ਕਰਨ ਹਿੱਤ ਬਿਨੇ ਪੱਤਰਾਂ ਦੀ ਮੰਗ ਕੀਤੀ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਚੇਅਰਪਰਸਨ ਦੇ ਅਹੁੱਦੇ ਲਈ ਕੋਈ ਵੀ ਗੋਰਵਸ਼ਾਲੀ ਮਹਿਲਾ ਜੋ ਕਿ ਸੋਸਲ ਵਰਕਰ ਹੈ ਬਿਨੇ ਪੱਤਰ ਦੇ ਸਕਦੀ ਹੈ ਅਤੇ ਚੁਣੇਗਏ ਪ੍ਰਤੀਨਿੱਧੀ ਅਤੇ ਵਿਅਕਤੀ ਹੋਲਡਿੰਗ ਆਫਿਸ਼ ਆਫ ਪ੍ਰੋਫਿਟ ਚੇਅਰਪਰਸਨ ਦੀ ਅਸਾਮੀ ਲਈ ਯੋਗ ਨਹੀਂ ਹੋਣਗੇ।
ਉਨ੍ਹਾਂ ਕਿਹਾ ਕਿ ਬੋਰਡ ਦੇ ਮੈਂਬਰ ਦੀ ਅਸਾਮੀ ਲਈ ਰਾਜ ਦੇ ਹਰ ਮੁੱਖ ਜ਼ਿਲ੍ਹੇ ਦੀ ਪ੍ਰਤੀਨਿੱਧਤਾ ਕਰਨ ਲਈ ਸੋਸ਼ਲ ਵਰਕਰ ਬਿਨੇ ਕਰ ਸਕਦਾ।