PPSC ਨਾਇਬ ਤਹਿਸੀਲਦਾਰ ਅੱਪਡੇਟ
ਪੰਜਾਬ ਸਰਕਾਰ ਨੇ ਨਾਇਬ ਤਹਿਸੀਲਦਾਰ ਦੇ ਭਰਤੀ ਨੋਟਿਸ ਨੂੰ ਕੀਤਾ ਰੱਦ, ਮੁੜ ਹੋਵੇਗੀ ਪ੍ਰੀਖਿਆ
ਚੰਡੀਗੜ੍ਹ 8 ਫਰਵਰੀ(ਵਿਸ਼ਵ ਵਾਰਤਾ ਬਿਉਰੋ)- ਮਈ 2022 ਵਿੱਚ ਹੋਈ ਪੀਪੀਐਸਸੀ ਨਾਇਬ ਤਹਿਸੀਦਾਰਾਂ ਦੀ ਭਰਤੀ ਪ੍ਰੀਖਿਆ ਨੂੰ ਲੈ ਕੇ ਵੱਡਾ ਅੱਪਡੇਟ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਵਕੀਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕਿਹਾ ਹੈ ਕਿ ਸਰਕਾਰ ਨੇ ਭਰਤੀ ਨੋਟਿਸ ਮਿਤੀ 17.12.2020 ਦੇ ਅਨੁਸਾਰ ਭਰਤੀ ਨੂੰ ਰੱਦ ਕਰ ਦਿੱਤਾ ਹੈ ਅਤੇ ਮਿਤੀ 20.01.2023 ਦੇ ਫੈਸਲੇ ਅਨੁਸਾਰ ਦੁਬਾਰਾ ਪ੍ਰੀਖਿਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।
























