ਪੰਜਾਬ ਸਰਕਾਰ ਨੇ ਇਸ ਸੀਨੀਅਰ IPS ਅਧਿਕਾਰੀ ਨੂੰ ਲਾਇਆ ਇੰਟੈਲੀਜੈਂਸ ਵਿੰਗ ਦਾ ਮੁਖੀ
ਚੰਡੀਗੜ੍ਹ 9 ਜੂਨ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ 1993 ਬੈਚ ਦੇ ਸੀਨੀਅਰ IPS ਅਧਿਕਾਰੀ ਵਰਿੰਦਰ ਕੁਮਾਰ ਦੇ ਮੋਢਿਆਂ ‘ਤੇ ਇੱਕ ਹੋਰ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਹੈ। ਸੂਬਾ ਸਰਕਾਰ ਨੇ ਹੁਣ ਆਈਪੀਐਸ ਵਰਿੰਦਰ ਕੁਮਾਰ ਨੂੰ ਪੰਜਾਬ ਇੰਟੈਲੀਜੈਂਸ ਵਿੰਗ ਦੇ ਵਿਸ਼ੇਸ਼ ਡੀਜੀਪੀ ਦਾ ਚਾਰਜ ਦਿੱਤਾ ਹੈ। ਸੂਬਾ ਸਰਕਾਰ ਨੇ ਕਿਹਾ ਕਿ ਵਰਿੰਦਰ ਕੁਮਾਰ ਇੰਟੈਲੀਜੈਂਸ ਵਿੰਗ ਦੇ ਮੁਖੀ ਹੋਣਗੇ ਅਤੇ ਇਸ ਵਿੰਗ ਵਿੱਚ ਤਾਇਨਾਤ ਸਾਰੇ ਅਧਿਕਾਰੀ ਉਹਨਾਂ ਨੂੰ ਰਿਪੋਰਟ ਕਰਨਗੇ। ਦੱਸ ਦੇਈਏ ਕਿ ਵਰਿੰਦਰ ਕੁਮਾਰ ਕੋਲ ਆਪਣਾ ਪੁਰਾਣਾ ਚਾਰਜ ਵੀ ਰਹੇਗਾ। ਕੁਮਾਰ ਹੁਣ ਤੱਕ ਪੰਜਾਬ ਵਿਜੀਲੈਂਸ ਬਿਊਰੋ ਦੇ ਸਪੈਸ਼ਲ ਡੀਜੀਪੀ ਕਮ ਚੀਫ ਡਾਇਰੈਕਟਰ ਦਾ ਚਾਰਜ ਸੰਭਾਲ ਰਹੇ ਸਨ।