ਹਰਸਿਮਰਤ ਕੌਰ ਬਾਦਲ ਹੁਣ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਤੋਂ ਭੱਜਣ ਲੱਗੇ
ਮਾਨਸਾ, 28 ਫਰਵਰੀ- ਲੋਕ ਸਭਾ ਹਲਕਾ ਬਠਿµਡਾ ਤੋਂ ਕਾਂਗਰਸ ਦੀ ਟਿਕਟ ਲਈ ਆਪਣਾ ਦਾਅਵਾ ਪੇਸ਼ ਕਰਦਿਆਂ ਸਾਬਕਾ ਕਾਂਗਰਸੀ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੇ ਕਿਹਾ ਕਿ ਪੰਜਾਬ ਸਰਕਾਰ ਨਵੀਆਂ ਚੁਣੀਆਂ ਪੰਚਾਇਤਾਂ ਰਾਹੀਂ ਪਿਛਲੀਆਂ ਪੰਚਾਇਤਾਂ ਦੇ ਵਿਕਾਸ ਕਾਰਜਾਂ ਦਾ ਆਡਿਟ ਕਰਵਾਉਣ ਜਾ ਰਹੀ ਹੈ, ਜਿਸ ਨਾਲ ਅਕਾਲੀਆਂ ਦੇ 10 ਸਾਲਾਂ ਦੇ ਰਾਜ ਭਾਗ ਦੌਰਾਨ ਖਰਚੀਆਂ ਗਈਆਂ ਗ੍ਰਾਂਟਾਂ ਵਿਚ ਵੱਡੀ ਪੱਧਰ *ਤੇ ਘਪਲੇਬਾਜੀਆਂ ਸਾਹਮਣੇ ਆਉਣ ਦੀ ਉਮੀਦ ਖੜ੍ਹੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਆਡਿਟ ਹੁਣ ਸਹੀ ਸਮੇਂ *ਤੇ ਕਰਵਾਇਆ ਜਾ ਰਿਹਾ ਹੈ, ਕਿਉਂਕਿ ਜੇਕਰ ਚੋਣਾਂ ਤੋਂ ਪਹਿਲਾਂ ਇਹ ਆਡਿਟ ਕਰਵਾਇਆ ਜਾਂਦਾ ਤਾਂ ਪਹਿਲਾਂ ਤੋਂ ਹੀ ਚੁਣੇ ਅਕਾਲੀ ਸਰਪੰਚਾਂ ਵੱਲੋਂ ਆਡਿਟ ਪਾਰਟੀਆਂ ਨੂੰ ਸਹੀ ਦਸਤਾਵੇਜ਼ ਮੁਹੱਈਆ ਕਰਵਾਉਣ ਵਿਚ ਅੜਿੱਕੇ ਖੜ੍ਹੇ ਕਰਨੇ ਸੀ, ਜਿਸ ਕਾਰਨ ਖੁਰਦ—ਬੁਰਦ ਹੋਈਆਂ ਗ੍ਰਾਂਟਾਂ ਦੀ ਅਸਲੀਅਤ ਰੁਕੀ ਰਹਿ ਜਾਣੀ ਸੀ। ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੇਕਰ ਪਾਰਟੀ ਨੇ ਚਾਹਿਆ ਤਾਂ ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਲੜਨ ਦੀ ਦ੍ਰਿੜ ਇੱਛਾ ਰੱਖਦੇ ਹਨ।
ਜਿਕਰਯੋਗ ਹੈ ਕਿ ਅਜੀਤ ਇੰਦਰ ਸਿੰਘ ਮੋਫਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਹੋਣ ਕਾਰਨ ਕਾਂਗਰਸ ਪਾਰਟੀ ਵਿਚ ਰਾਜਸੀ ਤੌਰ *ਤੇ ਆਪਣਾ ਅਹਿਮ ਸਥਾਨ ਰੱਖਦੇ ਹਨ।
ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਮµਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਦੇਂ ਬਠਿµਡਾ ਤੇ ਕਦੇਂ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਣ ਦੀ ਗੱਲ ਚੱਲਦੀ ਹੈ, ਇਸ ਤੋਂ ਪਤਾ ਚੱਲਦਾ ਹੈ ਕਿ ਅਕਾਲੀ ਦਲ ਇਸ ਵਾਰ ਬੁਖਲਾਹਟ ਵਿਚ ਹੈ ਤੇ ਬੇਦਅਬੀ ਮਾਮਲੇ ਵਿਚ ਉਨ੍ਹਾਂ ਦੇ ਵੋਟ ਬੈਂਕ ਨੂੰ ਕਾਫੀ ਢਾਹ ਲੱਗੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂµ ਹਰ ਫਰµਟ ਦੇ ਫੇਲ੍ਹ ਕਹਿਣ ਵਾਲੇ ਕੇਂਦਰੀ ਮµਤਰੀ ਹਰਸਿਮਰਤ ਕੌਰ ਬਾਦਲ,ਰਾਜ ਸਭਾ ਮੈਂਬਰ ਬਲਵਿµਦਰ ਸਿµਘ ਭੂµਦੜ ਦੱਸਣ ਕਿ ਉਨ੍ਹਾਂ ਅੱਜ ਤੱਕ ਪ®ਦੂਸ਼ਣ ਤੇ ਬੀਮਾਰੀਆਂ ਦਾ ਘਰ ਬਣੇ ਘੱਗਰ ਲਈ ਕਦੇਂ ਇਕ ਰੁਪਇਆ ਵੀ ਗ®ਾਂਟ ਦਿੱਤੀ। ਉਨ੍ਹਾਂ ਕਿਹਾ ਕਿ ਵਿਧਾਇਕ ਹੁµਦਿਆਂ ਉਨ੍ਹਾਂ ਅਸੈਂਬਲੀ ਵਿਚ ਸਵਾਲਾਂ ਦੀ ਇਕ ਫਾਇਲ ਲਾਈ ਹੈ, ਪਰ ਇਸ ਨੂੰ ਹਰ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਟਾਲ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਬਠਿੰਡਾ ਹਲਕੇ ਤੋਂ ਚੋਣ ਲੜਾਉਂਦੀ ਹੈ ਤਾਂ ਉਹ ਇਹ ਚੋਣ ਲੜਣ ਲਈ ਬਿਲਕੁਲ ਤਿਆਰ ਹਨ।
ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਜਾਟ ਸਭਾ ਦੇ ਸੁਰਿੰਦਰਪਾਲ ਸਿੰਘ ਆਹਲੂਵਾਲੀਆ, ਸਤਿੰਦਰਪਾਲ ਸਿµਘ ਹੈਰੀ ਆਦਿ ਹਾਜ਼ਰ ਸਨ।