ਪੰਜਾਬ ਸਰਕਾਰ ਦੇ 300 ਯੁੁਨਿਟ ਮੁਫਤ ਬਿਜਲੀ ਦੇ ਐਲਾਨ ਤੇ ਬੋਲੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸੁਖਪਾਲ ਖਹਿਰਾ
ਪੜ੍ਹੋ,ਕੀ ਕਿਹਾ
ਚੰਡੀਗੜ੍ਹ,16 ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਅੱਜ ਕੀਤੇ ਗਏ 1 ਜੁਲਾਈ ਤੋਂ 300 ਯੁਨਿਟ ਮੁਫਤ ਬਿਜਲੀ ਦੇਣ ਦੇ ਐਲਾਨ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮਾਨ ਸਰਕਾਰ ਤੇ ਚੁਟਕੀ ਲੈਂਦੇ ਹੋਏ ਕਿਹਾ ਹੈ ਕਿ ਸਰਕਾਰ ਦੇ ਇਸ ਵਾਅਦੇ ਦੀ ਅਸਲੀਅਤ ਤਾਂ ਇਸ ਦੇ ਨਾਲ ਜੁੜੀਆਂ ਸ਼ਰਤਾਂ ਤੋਂ ਬਾਅਦ ਹੀ ਸਾਹਮਣੇ ਆਵੇਗੀ। ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਵੀ ਇਸ ਮਾਮਲੇ ਤੇ ਬੋਲਦਿਆਂ ਸਰਕਾਰ ਤੋਂ ਪੁੱਛਿਆ ਹੈ ਕਿ 1 ਜੁਲਾਈ ਤੱਕ ਕਿਉਂ ਉਡੀਕਣਾ ਹੈ ਹੁਣ ਤੋਂ ਹੀ ਮੁਫਤ ਬਿਜਲੀ ਕਿਉਂ ਨਹੀ? ਖਹਿਰਾ ਨੇ ਇਹ ਵੀ ਕਿਹਾ ਕਿ ਸਰਕਾਰ ਕਲੀਅਰ ਕਰੇ ਕਿ 301 ਯੁਨਿਟ ਆਉਣ ਤੋਂ ਬਾਅਦ ਪੂਰਾ ਬਿਲ ਤਾਂ ਨਹੀ ਆਵੇਗਾ।ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਉਹ ਇਹ ਸਪਸ਼ਟ ਕਰਨ ਕਿ ਕਿਤੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਮੋਟਰਾਂ ਦੀ ਬਿਜਲੀ ਦੀ ਸਬਸਿਡੀ ਤਾਂ ਖਤਮ ਕਰਨ ਨਹੀਂ ਜਾ ਰਹੀ।
Bhagwant Mann Ji ,
The Proof of pudding is in the eating ..The truthfulness of your 300 unit free power will be tested in the details and conditions attached to it..
Best of luck to PSPCL who have to survive now, somehow.— Amarinder Singh Raja Warring (@RajaBrar_INC) April 16, 2022
https://twitter.com/SukhpalKhaira/status/1515170799879323648?s=20&t=tYgbgC6bv76mufvPFxIwVg























