ਚੰਡੀਗੜ੍ਹ: ਪੰਜਾਬ ਸਰਕਾਰ ਦੇ ਦੋ ਸਹਾਇਕ ਐਡਵੋਕੇਟ ਜਨਰਲ ਦੇ ਬੀਤੀ ਰਾਤ ਮੋਗਾ ਫ਼ਿਰੋਜ਼ਪੁਰ ਰੋਡ ਤੇ ਪਿੰਡ ਘੱਲ ਖੁਰਦ ਨੇੜੇ ਭਿਆਨਕ ਸੜਕ ਹਾਦਸੇ ਚ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਸਹਾਇਕ ਐਡਵੋਕੇਟ ਜਨਰਲ ਸੰਦੀਪ ਸਿੰਘ ਮਾਨ(33) ਵਾਸੀ ਮੁਕਤਸਰ ਅਤੇ ਸਹਾਇਕ ਐਡਵੋਕੇਟ ਜਨਰਲ ਅਤਿੰਦਰ ਪਾਲ ਸਿੰਘ(35 ) ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਕੱਤਰ ਰਹੇ ਹਰਿੰਦਰ ਸਿੰਘ ਜੌੜਕੀਆਂ ਦਾ ਸਪੁੱਤਰ ਸੀ। ਇਸ ਸੂਚਨਾ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਵਲੋਂ ਕੱਲ ਬੰਦ ਦਾ ਐਲਾਨ ਕੀਤਾ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਆਪਣੇ ਕੁਲੀਗ ਐਡਵੋਕੇਟ ਦੇ ਵਿਆਹ ਦੀ ਪਾਰਟੀ ਸਮਾਗਮ ਤੋਂ ਆ ਰਹੇ ਸਨ ਅਤੇ ਅੱਜ ਬਠਿੰਡਾ ਵਿਖੇ ਵਿਆਹ ਸਮਾਗਮ ਵਿੱਚ ਵੀ ਉਨ੍ਹਾਂ ਨੇ ਸ਼ਾਮਲ ਹੋਣਾ ਸੀ । ਘੱਲ ਖੁਰਦ ਨੇੜੇ ਵਾਪਰੇ ਇਸ ਭਿਆਨਕ ਹਾਦਸੇ ਚ ਇਨ੍ਹਾਂ ਦੀ ਕਾਰ ਇੱਕ ਟਰਾਲੇ ਦੀ ਚਪੇਟ ਚ ਆ ਗਈ । ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ