– ਬੇਰੁਜ਼ਗਾਰ ਨੌਜਵਾਨ ਇਸ ਪੋਰਟਲ ਰਾਹੀਂ ਖੁਦ ਨੂੰ ਕਰ ਸਕਦੇ ਨੇ ਰਜਿਸਟਰ
– ਚਾਹਵਾਨ ਨੌਜਵਾਨਾਂ ਲਈ ਘਰ ਬੈਠੇ ਹੀ ਰੁਜ਼ਗਾਰ ਲੱਭਣ ਦਾ ਮੌਕਾ
– ਉਦਯੋਗਿਕ ਘਰਾਣੇ ਵੀ ਖੁਦ ਰਜਿਸਟਰ ਹੋ ਕੇ ਕਰ ਸਕਦੇ ਹਨ ਉਮੀਦਵਾਰ ਦੀ ਚੋਣ
ਚੰਡੀਗੜ੍ਹ, 15 ਜੂਨ (ਵਿਸ਼ਵ ਵਾਰਤਾ) : ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਵਲੋਂ ਸ਼ੁਰੂ ਕੀਤਾ ਵਿਲੱਖਣ ਪੋਰਟਲ ਸੂਬੇ ਦੇ ਬੇਰੁਜ਼ਗਾਰ ਨੌਜਵਾਨ ਲਈ ਲਾਭਕਾਰੀ ਸਿੱਧ ਹੋ ਰਿਹਾ ਹੈ। ਇਸ ਪੋਰਟਲ ਰਾਹੀਂ ਬੇਰੁਜ਼ਗਾਰ ਨੌਜਵਾਨ ਆਨਲਾਈਨ ਰਜਿਸਟਰ ਹੋ ਸਕਦੇ ਹਨ ਤੇ ਰਜਿਸਟਰ ਹੋਣ ਮਗਰੋਂ ਉਹ ਆਪਣੀ ਪਸੰਦ ਦਾ ਰੁਜ਼ਗਾਰ ਖੁਦ ਲੱਭ ਸਕਦੇ ਹਨ।
ਇਹ ਜਾਣਕਾਰੀ ਦਿੰਦਿਆਂ ਸ੍ਰੀ ਅਰੋੜਾ ਨੇ ਦੱਸਿਆ ਕਿ ਸੂਬਾ ਸਰਕਾਰ ਦੇ ‘ਘਰ-ਘਰ ਰੁਜ਼ਗਾਰ ਮਿਸ਼ਨ’ ਤਹਿਤ ਸੂਬੇ ਦੇ ਹਰ ਹੁਨਰਮੰਦ ਅਤੇ ਗ਼ੈਰ-ਹੁਨਰਮੰਦ ਬੇਰੁਜ਼ਗਾਰ ਨੂੰ ਰੁਜ਼ਗਾਰ ਦਿਵਾਉਣ ਲਈ ਸਰਕਾਰ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਲੜੀ ‘ਚ ਕੰਮ ਕਰਦਿਆਂ ਸੂਬਾ ਸਰਕਾਰ ਵਲੋਂ ਇੱਕ ਨਵਾਂ ਪੋਰਟਲ “www.ghargharro੍ਰgar.punjab.
ਇਸ ਨਵੇਂ ਪੋਰਟਲ ਦੀ ਇੱਕ ਹੋਰ ਵਿਸ਼ੇਸ਼ਤਾ ਸਬੰਧੀ ਚਾਨਣਾ ਪਾਉਂਦਿਆਂ ਸ੍ਰੀ ਅਰੋੜਾ ਨੇ ਦੱਸਿਆ ਕਿ ਇਸ ਪੋਰਟਲ ‘ਤੇ ਬੇਰੁਜ਼ਗਾਰ ਨੌਜਵਾਨਾਂ ਤੇ ਨਾਲ-ਨਾਲ ਵੱਖ-ਵੱਖ ਕੰਪਨੀਆਂ ਤੇ ਉਦਯੋਗਿਕ ਘਰਾਣੇ ਵੀ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ ਅਤੇ ਰਜਿਸਟਰ ਹੋਣ ਉਪਰੰਤ ਆਪਣੀ ਜ਼ਰੂਰਤ ਅਨੁਸਾਰ ਉਮੀਦਵਾਰ ਚੁਣ ਸਕਦੇ ਹਨ।
ਉਦਯੋਗ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਉਦੇਸ਼ ਨੌਕਰੀ ਦੀ ਭਾਲ ਕਰਨ ਵਾਲਿਆਂ ਤੇ ਉਦਯੋਗਪਤੀਆਂ ਤੇ ਕੰਪਨੀਆਂ ਨੂੰ ਇੱਕੋ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ, ਜਿਸ ਰਾਹੀਂ ਨੌਜਵਾਨ ਰੁਜ਼ਗਾਰ ਹਾਸਲ ਕਰ ਸਕਦੇ ਹਨ ਤੇ ਉਦਯੋਗਿਕ ਘਰਾਣੇ ਆਪਣੀ ਜ਼ਰੂਰਤ ਅਨੁਸਾਰ ਨੌਜਵਾਨਾਂ ਦੀ ਭਾਲ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਪੋਰਟਲ ਚਲਾਉਣ ਵਿੱਚ ਬਹੁਤ ਸੌਖਾ ਹੈ ਅਤੇ ਇਸ ਰਾਹੀਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸੇਵਾਵਾਂ ਮੁਫ਼ਤ ਹਨ।
ਸ੍ਰੀ ਅਰੋੜਾ ਨੇ ਅੱਗੇ ਦੱਸਿਆ ਕਿ ਇਸ ਪੋਰਟਲ ਰਾਹੀਂ ਹੁਣ ਤੱਕ 1 ਲੱਖ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੇ ਖੁਦ ਨੂੰ ਰਜਿਸਟਰ ਕੀਤਾ ਜਾ ਚੁੱਕਾ ਹੈ ਜਦਕਿ 2198 ਉਦਯੋਗਿਕ ਕੰਪਨੀਆਂ ਆਪਣਾ ਨਾਂ ਦਰਜ਼ ਕਰਵਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦੇ ‘ਘਰ-ਘਰ ਰੁਜ਼ਗਾਰ ਮਿਸ਼ਨ’ ਤਹਿਤ ਹੁਣ ਤੱਕ ਲਗਭੱਗ 1 ਲੱਖ 61 ਹਜ਼ਾਰ ਨੌਜਵਾਨਾਂ ਨੂੰ ਵੱਖ-ਵੱਖ ਤਰ੍ਹਾਂ ਦਾ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।