ਚੰਡੀਗੜ, 19 ਅਗਸਤ (ਵਿਸ਼ਵ ਵਾਰਤਾ): ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਰੁਜਗਾਰ ਮੇਲੇ ਨੂੰ ਮਹਿਜ ਇੱਕ ਡਰਾਮਾ ਕਰਾਰ ਦਿੱਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਪਹਿਲਾਂ ਤੋਂ ਵੱਖ-ਵੱਖ ਵਿਦਿਅਕ ਅਦਾਰਿਆਂ ਵੱਲੋਂ ਲਗਾਤਾਰ ਚੱਲ ਰਹੀ ”ਪਲੇਸਮੈਂਟ” ਪ੍ਰਕ੍ਰਿਆ ਉਪਰ ਸਰਕਾਰੀ ਮੋਹਰ ਲਾ ਕੇ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਝੋਕਣ ਦਾ ਕੰਮ ਕਰ ਰਹੀ ਹੈ।
ਡਾ. ਚੀਮਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਖਾਲੀ ਅਸਾਮੀਆਂ ਨੂੰ ਭਰਨ ਵਾਸਤੇ ਹਾਲੇ ਤੱਕ ਕੋਈ ਵੀ ਗੰਭੀਰ ਯਤਨ ਨਹੀਂ ਕੀਤਾ ਅਤੇ ਉਲਟਾ ਕੁਝ ਮਹਿਕਮਿਆਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕੰਮ ਕਰ ਰਹੇ ”ਆਊਟਸੋਰਸ” ਮੁਲਾਜ਼ਮਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਵਿੱਚ ਸੁਵਿਧਾ ਕੇਂਦਰਾਂ ਨੂੰ ਬੰਦ ਕਰਕੇ ਵੀ ਪੰਜਾਬ ਦੀ ਸਰਕਾਰ ਨੇ ਪਹਿਲਾਂ ਤੋਂ ਰੁਜਗਾਰ ਵਿੱਚ ਲੱਗੇ ਪੜੇ• ਲਿਖੇ ਨੌਂਜਵਾਨਾਂ ਦੇ ਰੁਜਗਾਰ ਨੂੰ ਵੱਡੀ ਸੱਟ ਮਾਰੀ ਹੈ। ਇਸੇ ਤਰ•ਾਂ ਸੂਬੇ ਵਿੱਚ ਵਿਕਾਸ ਗਤੀਵਿਧੀਆਂ ਵਿੱਚ ਮੁਕੰਮਲ ਖੜੌਤ ਆਉਣ ਕਰਕੇ ਇਸ ਪੇਸ਼ੇ ਨਾਲ ਜੁੜੇ ਰਾਜ ਮਿਸਤਰੀ ਅਤੇ ਮਜਦੂਰ ਬੇਰੁਜਗਾਰ ਹੋਈ ਬੈਠੇ ਹਨ। ਮਨਰੇਗਾ ਸਕੀਮ ਦੇ ਬੰਦ ਹੋਣ ਕਾਰਨ ਪੇਂਡੂ ਮਜਦੂਰਾਂ ਦੀ ਹਾਲਤ ਵੀ ਤਰਸਯੋਗ ਬਣੀ ਪਈ ਹੈ। ਟਰੱਕ ਯੂਨੀਅਨਾਂ ਭੰਗ ਕਰਨ ਕਰਕੇ ਸਵੈ-ਰੁਜਗਾਰ ਨਾਲ ਆਪਣੀ ਮਿਹਨਤ ਨਾਲ ਪੈਰਾਂ ਤੇ ਖੜੇ ਮਿਹਨਤੀ ਟਰੱਕ ਅਪਰੇਟਰ ਭੁਖਮਰੀ ਵਾਲੇ ਪਾਸੇ ਵਧ ਰਹੇ ਹਨ।
ਉਹਨਾਂ ਕਿਹਾ ਕਿ ਹੁਣ ਸਰਕਾਰ ਪੰਜਾਬ ਦੇ ਵੱਖ-ਵੱਖ ਇੰਜਨੀਅਰਿੰਗ ਅਤੇ ਹੋਰ ਤਕਨੀਕੀ ਕਾਲਜਾਂ ਜਿਹਨਾਂ ਵਿੱਚ ਦੇਸ਼ ਦੀਆਂ ਵੱਡੀਆਂ ਕੰਪਨੀਆਂ ਵੱਲੋਂ ਹਰ ਸਾਲ ਆ ਕੇ ”ਪਲੇਸਮੈਂਟ ਕੈਂਪ” ਲਗਾਏ ਜਾਂਦੇ ਹਨ ਨੂੰ ਸਰਕਾਰ ਦੀ ਉਪਲਬਧੀ ਵਜੋਂ ਪੇਸ਼ ਕਰਨ ਵਾਸਤੇ ਲੱਖਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਸਰਕਾਰ ਆਪਣੇ ਖਾਤੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਪੁੱਛਿਆ ਕਿ ਕੀ ਜਿਹਨਾਂ ਯੂਨੀਵਰਸਿਟੀਆਂ ਅਤੇ ਹੋਰ ਕਾਲਜਾਂ ਦੇ ਨਾਮ ਸਰਕਾਰੀ ਇਸ਼ਤਿਹਾਰਾਂ ਵਿੱਚ ਦਿੱਤੇ ਜਾ ਰਹੇ ਹਨ ਨੇ ਪਹਿਲਾਂ ਇਸ ਤਰਾਂ ਦੀ ਪਲੇਸਮੈਂਟ ਨਹੀਂ ਕੀਤੀ ? ਫਿਰ ਹੁਣ ਇਹਨਾਂ ਅਦਾਰਿਆਂ ਦੀ ਇਸ ਪਲੇਸਮੈਂਟ ਨੂੰ ਸਰਕਾਰ ਆਪਣੀ ਪ੍ਰਾਪਤੀ ਵਜੋਂ ਕਿਉਂ ਪੇਸ਼ ਕਰ ਰਹੀ ਹੈ? ਅਖੀਰ ਵਿੱਚ ਡਾ. ਚੀਮਾ ਨੇ ਕਿਹਾ ਕਿ ਸੂਬੇ ਵਿੱਚ ਸਭ ਤੋਂ ਵੱਡਾ ਰੁਜਗਾਰ ਦਾ ਸਾਧਨ ਖੇਤੀਬਾੜੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਦੇ ਵਿਸ਼ਵਾਸ਼ਘਾਤ ਕਾਰਨ ਇਹ ਮਹਾਨ ਕਿੱਤਾ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਸਾਰੇ ਪੱਖਾਂ ਤੋਂ ਗੰਭੀਰਤਾ ਨਾਲ ਵਿਚਾਰ ਕਰਕੇ ਅਤੇ ਖੋਖਲੀਆਂ ਨੀਤੀਆਂ ਬੰਦ ਕਰਕੇ ਜ਼ਮੀਨੀ ਧਰਾਤਲ ਨੂੰ ਸਮਝਣਾ ਚਾਹੀਦਾ ਹੈ ਅਤੇ ਫਿਰ ਬੈਠ ਕੇ ਉਸਦਾ ਹੱਲ ਲੱਭਣਾ ਚਾਹੀਦਾ ਹੈ।