ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ
ਪੜ੍ਹੋ,ਹੁਣ ਕਦੋਂ ਹੋਣਗੀਆਂ ਪ੍ਰੀਖਿਆਵਾਂ
ਚੰਡੀਗੜ੍ਹ,14 ਮਾਰਚ(ਵਿਸ਼ਵ ਵਾਰਤਾ)- ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀਂ ਸ਼੍ਰੇਣੀ ਲਿਖਤੀ ਪਰੀਖਿਆ (ਟਰਮ-2) ਜੋ ਕਿ ਮਿਤੀ 15 ਮਾਰਚ ਤੋਂ 23 ਮਾਰਚ ਤੱਕ ਜਾਰੀ ਕੀਤੀ ਗਈ ਡੇਟ ਸ਼ੀਟ ਅਨੁਸਾਰ ਕਰਵਾਈ ਜਾਣੀ ਸੀ ਪਰ ਮਿਤੀ 15,16,17ਅਤੇ 21 ਮਾਰਚ ਨੂੰ ਹੋਣ ਵਾਲੀਆਂ ਪੰਜਵੀਂ ਸ਼੍ਰੇਣੀ ਟਰਮ-2 ਦੀਆਂ ਪਰੀਖਿਆਵਾਂ ਪ੍ਰਬੰਧਕੀ ਅਤੇ ਪ੍ਰਸ਼ਾਸਕੀ ਕਾਰਨਾਂ ਕਰਕੇ ਹਾਲ ਦੀ ਘੜੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ । ਇਸ ਦੇ ਨਾਲ ਹੀ ਮਿਤੀ 22 ਮਾਰਚ ਅਤੇ 23 ਮਾਰਚ ਨੂੰ ਹੋਣ ਵਾਲੀਆਂ ਪਰੀਖਿਆਵਾਂ ਜਾਰੀ ਕੀਤੀ ਗਈ ਡੇਟਸ਼ੀਟ ਦੇ ਸ਼ਡਿਊਲ ਅਨੁਸਾਰ ਹੀ ਹੋਣਗੀਆਂ। ਮੁਲਤਵੀ ਕੀਤੀਆਂ ਗਈਆਂ ਪਰੀਖਿਆਵਾਂ ਸਬੰਧੀ ਡੇਟ ਸ਼ੀਟ ਅਤੇ ਮਿਤੀਆਂ ਸਬੰਧੀ ਸਡਿਊਲ ਕੱਲ ਤੱਕ ਭਾਵ ਮਿਤੀ 15-03-2022 ਤੱਕ ਵੱਖਰੇ ਤੌਰ ਬੋਰਡ ਦੀ ਵੈਬਸਾਈਟ http://www.pseb ac.in ਤੇ ਜਾਰੀ ਹੋਣ ਦੀ ਸੰਭਾਵਨਾ ਹੈ।






















