ਚੰਡੀਗੜ, 7 ਮਈ (ਵਿਸ਼ਵ ਵਾਰਤਾ) : ਪੰਜਾਬ ਵਿੱਚ ਸਰਕਾਰੀ ਖਰੀਦ ਏਜੰਸੀਆਂ ਅਤੇ ਨਿੱਜੀ ਵਪਾਰੀਆਂ ਵੱਲੋਂ 6 ਮਈ ਤੱਕ ਮੰਡੀਆਂ ਵਿੱਚ ਆਈ 122.09 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ 6 ਮਈ ਤੱਕ ਪੂਰੇ ਪ੍ਰਦੇਸ਼ ਵਿੱਚ ਮੰਡੀਆਂ ਵਿਚੋਂ 101.71 ਲੱਖ ਮੀਟਰਿਕ ਟਨ ਕਣਕ ਜੋ ਕੀ ਸਰਕਾਰੀ ਖਰੀਦ ਦਾ 94.96 ਫੀਸਦੀ ਹੈ ਦੀ ਲਿਫਟਿੰਗ ਕਰ ਲਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਸਾਰੇ ਖਰੀਦ ਕੇਂਦਰਾਂ ਵਿੱਚ ਹੋਈ ਕੁੱਲ ਖਰੀਦ ਵਿੱਚੋਂ ਸਰਕਾਰੀ ਏਜੰਸੀਆਂ ਵੱਲੋਂ 121.59 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਜਦਕਿ ਨਿੱਜੀ ਵਪਾਰੀਆਂ ਵੱਲੋਂ 49654 ਮੀਟਰਿਕ ਟਨ ਕਣਕ ਖਰੀਦੀ ਗਈ।
ਏਜੰਸੀਆਂ ਵੱਲੋਂ ਕੀਤੀ ਖਰੀਦ ਦੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਪਨਗਰੇਨ ਵੱਲੋਂ 2818454 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਜੋ ਕਿ ਕੁੱਲ ਖਰੀਦ ਦਾ 23.1 ਫੀਸਦੀ ਹੈ। ਇਸ ਤੋਂ ਇਲਾਵਾ, ਮਾਰਕਫੈੱਡ ਵੱਲੋਂ 2674043 ਮੀਟਰਿਕ ਟਨ ਕਣਕ ਜੋ ਕਿ 21.9 ਫੀਸਦੀ ਹੈ, ਪਨਸਪ ਵੱਲੋਂ 2350069 ਮੀਟਰਿਕ ਟਨ ਕਣਕ ਜੋ ਕਿ 19.2 ਫੀਸਦੀ ਹੈ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ (ਪੀ.ਐਸ.ਡਬਲਿਊ.ਸੀ) ਵੱਲੋਂ 1660942 ਮੀਟਰਿਕ ਟਨ ਕਣਕ ਜੋ ਕਿ 13.6 ਫੀਸਦੀ ਹੈ, ਪੰਜਾਬ ਐਗਰੋ ਫੂਡ ਕਾਰਪੋਰੇਸ਼ਨ (ਪੀ.ਏ.ਐਫ.ਸੀ) ਵੱਲੋਂ 1210192 ਮੀਟਰਿਕ ਟਨ ਕਣਕ ਜੋ ਕਿ ਲਗਭਗ 9.9 ਫੀਸਦੀ ਹੈ ਅਤੇ ਐਫ.ਸੀ.ਆਈ ਵੱਲੋਂ 1445739 ਮੀਟਰਿਕ ਟਨ ਕਣਕ ਜੋ ਕਿ ਕੁੱਲ ਖਰੀਦ ਦਾ 11.8 ਫੀਸਦੀ ਹੈ, ਦੀ ਖਰੀਦ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਨਿੱਜੀ ਵਪਾਰੀਆਂ ਵੱਲੋਂ 49654 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਜੋ ਕਿ ਕੁੱਲ ਖਰੀਦ ਦਾ 0.4 ਫੀਸਦੀ ਹੈ।
ਬਠਿੰਡਾ ਹਲਕੇ ਨੂੰ ਸੱਨਅਤੀ ਹੱਬ ਵਜੋਂ ਵਿਕਸਤ ਕਰਾਂਗੇ: ਗੁਰਮੀਤ ਸਿੰਘ ਖੁੱਡੀਆਂ
ਬਠਿੰਡਾ, 19 ਮਈ( ਵਿਸ਼ਵ ਵਾਰਤਾ)-: ਲੋਕ ਸਭਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਹਲਕੇ...