ਪੰਜਾਬ ਵਿੱਚ ਫਿਰ ਕੋਰੋਨਾ ਨੇ ਫੜੀ ਰਫਤਾਰ
ਓਮੀਕਰੋਨ ਦਾ ਤੀਜਾ ਮਾਮਲਾ ਆਇਆ ਸਾਹਮਣੇ
ਚੰਡੀਗੜ੍ਹ, 2ਜਨਵਰੀ(ਵਿਸ਼ਵ ਵਾਰਤਾ) ਪੰਜਾਬ ਵਿੱਚ ਫਿਰ ਤੋਂ ਕੋਰੋਨਾ ਆਪਣੇ ਪੈਰ ਪਸਾਰਨ ਲੱਗਾ ਹੈ। ਹੁਣ ਓਮੀਕਰੋਨ ਦਾ ਤੀਜਾ ਮਰੀਜ਼ ਪੰਜਾਬ ਵਿੱਚ ਪਾਇਆ ਗਿਆ ਹੈ। ਵਿਦੇਸ਼ ਤੋਂ ਪਰਤਿਆ ਇਹ ਮਰੀਜ਼ ਪੰਜਾਬ ਦੇ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ, ਜੋ ਦਿੱਲੀ ਤੋਂ ਸਿੱਧਾ ਹਿਮਾਚਲ ਪ੍ਰਦੇਸ਼ ਚਲਾ ਗਿਆ ਸੀ। ਇਸ ਦੀ ਸੂਚਨਾ ਤੁਰੰਤ ਹਿਮਾਚਲ ਸਰਕਾਰ ਨੂੰ ਭੇਜੀ ਗਈ ਅਤੇ ਉਸ ਨੂੰ ਹਿਮਾਚਲ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸ਼ਨੀਵਾਰ ਨੂੰ 24 ਘੰਟਿਆਂ ‘ਚ ਕੋਰੋਨਾ ਦੇ 332 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1041 ਹੋ ਗਈ ਹੈ