• Latest
  • Trending
ਪੰਜਾਬ ਵਿੱਚ ਕੋਵਿਡ ਕੇਸ ਵਧਣ ‘ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਫਰਾਖ਼ਦਿਲੀ ਨਾਲ ਵਿੱਤੀ ਪੈਕੇਜ ਦੇਣ ਦੀ ਮੰਗ

ਪੰਜਾਬ ਵਿੱਚ ਕੋਵਿਡ ਕੇਸ ਵਧਣ ‘ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਫਰਾਖ਼ਦਿਲੀ ਨਾਲ ਵਿੱਤੀ ਪੈਕੇਜ ਦੇਣ ਦੀ ਮੰਗ

6 years ago
Wimbledon : ਨੋਵਾਕ ਜੋਕੋਵਿਚ ਨੇ ਫੈਡਰਰ ਦੇ ਵਿੰਬਲਡਨ ਰਿਕਾਰਡ ਦੀ ਕੀਤੀ ਬਰਾਬਰੀ : ਰਿੰਡਰਕਨੇਚ ਨੂੰ ਹਰਾ ਕੇ ਚੌਥੇ ਰਾਊਂਡ ਵਿੱਚ ਪਹੁੰਚੇ

Wimbledon : ਨੋਵਾਕ ਜੋਕੋਵਿਚ ਨੇ ਫੈਡਰਰ ਦੇ ਵਿੰਬਲਡਨ ਰਿਕਾਰਡ ਦੀ ਕੀਤੀ ਬਰਾਬਰੀ : ਰਿੰਡਰਕਨੇਚ ਨੂੰ ਹਰਾ ਕੇ ਚੌਥੇ ਰਾਊਂਡ ਵਿੱਚ ਪਹੁੰਚੇ

20 minutes ago
Big News: ਗੈਂਗਸਟਰ ਗੋਲਡੀ ਢਿੱਲੋਂ ਸਪੇਨ ‘ਚ ਗ੍ਰਿਫਤਾਰ !

Big News: ਗੈਂਗਸਟਰ ਗੋਲਡੀ ਢਿੱਲੋਂ ਸਪੇਨ ‘ਚ ਗ੍ਰਿਫਤਾਰ !

29 minutes ago
National: ਵੱਡੀ ਵਾਰਦਾਤ ! ਪਤਨੀ ਨੇ ਪਤੀ ਦਾ ਕਤਲ ਕਰ ਬਾਥਰੂਮ ‘ਚ ਦੱਬੀ ਲਾਸ਼

National: ਵੱਡੀ ਵਾਰਦਾਤ ! ਪਤਨੀ ਨੇ ਪਤੀ ਦਾ ਕਤਲ ਕਰ ਬਾਥਰੂਮ ‘ਚ ਦੱਬੀ ਲਾਸ਼

44 minutes ago
Delhi : ਐਕਸਪਾਇਰੀ ਡੇਟ ਬਦਲ ਕੇ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਰੈਕੇਟ ਦਾ ਪਰਦਾਫਾਸ਼, ਸੱਤ ਗ੍ਰਿਫਤਾਰ

Delhi : ਐਕਸਪਾਇਰੀ ਡੇਟ ਬਦਲ ਕੇ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਰੈਕੇਟ ਦਾ ਪਰਦਾਫਾਸ਼, ਸੱਤ ਗ੍ਰਿਫਤਾਰ

56 minutes ago
Chetan Murder Case ‘ਚ ਹੋਇਆ ਨਵਾਂ ਖੁਲਾਸਾ !

Chetan Murder Case ‘ਚ ਹੋਇਆ ਨਵਾਂ ਖੁਲਾਸਾ !

1 hour ago
Thailand: 11 ਸਾਲ ਦੇ ਬੱਚੇ ਨੇ ਬੋਧੀ ਭਿਕਸ਼ੂਆਂ ਨੂੰ ਕੁਚਲਿਆ

Thailand: 11 ਸਾਲ ਦੇ ਬੱਚੇ ਨੇ ਬੋਧੀ ਭਿਕਸ਼ੂਆਂ ਨੂੰ ਕੁਚਲਿਆ

1 hour ago
ਅਗਲੇ ਹਫ਼ਤੇ ਤਿੰਨ ਦੇਸ਼ਾਂ ਦੇ ਦੌਰੇ ’ਤੇ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਅਗਲੇ ਹਫ਼ਤੇ ਤਿੰਨ ਦੇਸ਼ਾਂ ਦੇ ਦੌਰੇ ’ਤੇ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

2 hours ago
ਭਾਰਤ ਅਤੇ ਓਮਾਨ ਨੇ ਹਵਾਈ ਸੈਨਾ ’ਚ ਅੰਤਰ-ਕਾਰਜਸ਼ੀਲਤਾ, ਸੰਯੁਕਤ ਸਿਖਲਾਈ ਅਤੇ ਪੇਸ਼ੇਵਰ ਆਦਾਨ-ਪ੍ਰਦਾਨ ਵਧਾਉਣ ‘ਤੇ ਕੀਤੀ ਚਰਚਾ

ਭਾਰਤ ਅਤੇ ਓਮਾਨ ਨੇ ਹਵਾਈ ਸੈਨਾ ’ਚ ਅੰਤਰ-ਕਾਰਜਸ਼ੀਲਤਾ, ਸੰਯੁਕਤ ਸਿਖਲਾਈ ਅਤੇ ਪੇਸ਼ੇਵਰ ਆਦਾਨ-ਪ੍ਰਦਾਨ ਵਧਾਉਣ ‘ਤੇ ਕੀਤੀ ਚਰਚਾ

2 hours ago
America ਦੀ ਆਜ਼ਾਦੀ ਦੇ 250 ਸਾਲ ਪੂਰੇ, ਅੱਜ ਦੇ ਦਿਨ 1776 ‘ਚ ਮਿਲੀ ਸੀ ਆਜ਼ਾਦੀ

America ਦੀ ਆਜ਼ਾਦੀ ਦੇ 250 ਸਾਲ ਪੂਰੇ, ਅੱਜ ਦੇ ਦਿਨ 1776 ‘ਚ ਮਿਲੀ ਸੀ ਆਜ਼ਾਦੀ

2 hours ago
FIFA World Cup 2026: ਅਰਜਨਟੀਨਾ ਉਲਟਫੇਰ ਦਾ ਸ਼ਿਕਾਰ ਹੋਣੋਂ ਬਚਿਆ

FIFA World Cup 2026: ਅਰਜਨਟੀਨਾ ਉਲਟਫੇਰ ਦਾ ਸ਼ਿਕਾਰ ਹੋਣੋਂ ਬਚਿਆ

2 hours ago
Punjab Weather: ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਅਲਰਟ ਕੀਤਾ ਜਾਰੀ

Punjab Weather: ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਅਲਰਟ ਕੀਤਾ ਜਾਰੀ

3 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

3 hours ago
Hindi News
English News
Saturday, July 4, 2026
No Result
View All Result
37 °c
Chandigarh
35 ° Sun
30 ° Mon
30 ° Tue
32 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਵਿੱਚ ਕੋਵਿਡ ਕੇਸ ਵਧਣ ‘ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਫਰਾਖ਼ਦਿਲੀ ਨਾਲ ਵਿੱਤੀ ਪੈਕੇਜ ਦੇਣ ਦੀ ਮੰਗ

August 11, 2020
in ਚੰਡੀਗੜ੍ਹ
ਪੰਜਾਬ ਵਿੱਚ ਕੋਵਿਡ ਕੇਸ ਵਧਣ ‘ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਫਰਾਖ਼ਦਿਲੀ ਨਾਲ ਵਿੱਤੀ ਪੈਕੇਜ ਦੇਣ ਦੀ ਮੰਗ

ਪ੍ਰਧਾਨ ਮੰਤਰੀ ਨੂੰ ਐਸ.ਡੀ.ਆਰ.ਐਫ. ਵਿੱਚੋਂ ਕੋਵਿਡ ਨਾਲ ਸਬੰਧਤ ਖਰਚਾ ਕਰਨ ਦੀਆਂ ਸ਼ਰਤਾਂ ਨਰਮ ਕਰਨ ਲਈ ਆਖਿਆ
ਕੇਂਦਰ ਸਰਕਾਰ ਦੀਆਂ ਲੈਬਾਰਟਰੀਆਂ ਵਿੱਚ ਟੈਸਟਿੰਗ ਸਮਰੱਥਾ ਵਧਾਉਣ ਦੀ ਮੰਗ
ਸਤੰਬਰ ਵਿੱਚ ਪੰਜਾਬ ‘ਚ ਕੋਵਿਡ ਦੇ ਸਿਖਰ ਦੀ ਸੰਭਾਵਨਾ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੂੰ ਲਾਜ਼ਮੀ ਪ੍ਰੀਖਿਆਵਾਂ ਬਾਰੇ ਯੂ.ਜੀ.ਸੀ. ਦੇ ਫੈਸਲੇ ‘ਤੇ ਨਜ਼ਰਸਾਨੀ ਕਰਨ ਦੀ ਅਪੀਲ
ਚੰਡੀਗੜ੍ਹ, 11 ਅਗਸਤ (ਵਿਸ਼ਵ ਵਾਰਤਾ)-ਪੰਜਾਬ ਵਿੱਚ ਕੋਵਿਡ ਕੇਸਾਂ ਵਿੱਚ ਵਾਧਾ ਹੋਣ ਅਤੇ ਪਹਿਲੀ ਤਿਮਾਹੀ ਵਿੱਚ 50 ਫੀਸਦੀ ਮਾਲੀ ਗਿਰਾਵਟ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਮਹਾਂਮਾਰੀ ਨਾਲ ਮਾਲੀਏ ਦੀ ਉਗਰਾਹੀ ਦੇ ਪਏ ਪਾੜੇ ਨੂੰ ਪੂਰਨ ਲਈ ਸੂਬਿਆਂ ਨੂੰ ਉਦਾਰ ਵਿੱਤੀ ਪੈਕੇਜ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੂਬਾਈ ਆਫ਼ਤ ਰਾਹਤ ਫੰਡ (ਐਸ.ਡੀ.ਆਰ.ਐਫ.) ਵਿੱਚੋਂ ਖਰਚਿਆਂ ਲਈ ਕੋਵਿਡ ਨਾਲ ਸਬੰਧਤ ਸ਼ਰਤਾਂ ਵੀ ਨਰਮ ਕਰਨ ਦੀ ਮੰਗ ਰੱਖੀ।
ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੁਝ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਪ੍ਰਧਾਨ ਮੰਤਰੀ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੋਵਿਡ ਨਾਲ ਸਬੰਧਤ ਖਰਚਿਆਂ ਲਈ ਐਸ.ਡੀ.ਆਰ.ਐਫ. ਵਿੱਚੋਂ ਇਸ ਵੇਲੇ 35 ਫੀਸਦੀ ਤੱਕ ਫੰਡ ਵਰਤਣ ਦੀ ਸ਼ਰਤ ਹੈ ਜਦਕਿ ਮੌਜੂਦਾ ਲੋੜਾਂ ਦੀ ਪੂਰਤੀ ਲਈ ਇਹ ਕਾਫੀ ਨਹੀਂ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਵੀ ਮੀਟਿੰਗ ਵਿੱਚ ਹਾਜ਼ਰ ਸਨ।
ਮੁੱਖ ਮੰਤਰੀ ਨੇ ਉੱਤਰੀ ਜ਼ੋਨ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੌਜੀ ਦੀ ਸਥਾਪਨਾ ਕਰਨ ਲਈ ਪੰਜਾਬ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇਣ ‘ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਉਦੇਸ਼ ਲਈ ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐਮ.ਆਰ.) ਨੂੰ ਇੰਸਟੀਚਿਊਟ ਲਈ ਛੇਤੀ ਹੀ 25 ਏਕੜ ਜ਼ਮੀਨ ਸੌਂਪ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਕੋਵਿਡ ਦੇ ਮਾਮਲੇ ਵਧ ਰਹੇ ਹਨ ਜੋ ਹੁਣ ਤੱਕ 24891 ਤੱਕ ਪਹੁੰਚ ਗਏ ਹਨ ਅਤੇ 604 ਮੌਤਾਂ ਹੋਈਆਂ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਯੂ.ਜੀ.ਸੀ. ਦੇ 30 ਸਤੰਬਰ ਤੱਕ ਫਾਈਨਲ ਇਮਤਿਹਾਨ ਲਾਜ਼ਮੀ ਤੌਰ ‘ਤੇ ਕਰਵਾਉਣ ਦੇ ਫੈਸਲੇ ਦੀ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ, ਸਤੰਬਰ ਵਿੱਚ ਪ੍ਰੀਖਿਆਵਾਂ ਕਰਵਾਉਣ ਦੀ ਸਥਿਤੀ ਵਿੱਚ ਨਹੀਂ ਹੋਵੇਗਾ ਕਿਉਂ ਜੋ ਉਸ ਸਮੇਂ ਸੂਬੇ ਨੂੰ ਕੋਵਿਡ ਦੇ ਸਿਖਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਿਛਲੀ ਕਾਰਗੁਜ਼ਾਰੀ ਅਤੇ ਅੰਦਰੂਨੀ ਮੁਲਾਂਕਣ ਦੇ ਆਧਾਰ ‘ਤੇ ਅਗਲੀਆਂ ਕਲਾਸਾਂ ਵਿੱਚ ਭੇਜਿਆ ਜਾ ਸਕਦਾ ਹੈ ਅਤੇ ਜਿਹੜੇ ਵਿਦਿਆਰਥੀ ਆਪਣੇ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹਨ, ਉਨ੍ਹਾਂ ਦੇ ਬਾਅਦ ਵਿੱਚ ਇਮਤਿਹਾਨ ਲੈਣ ਦੀ ਖੁੱਲ੍ਹ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਪਾਸੋਂ ਆਨਲਾਈਨ ਸਕੂਲ ਸਿੱਖਿਆ ਖਾਸ ਕਰਕੇ 11ਵੀਂ ਅਤੇ 12ਵੀਂ ਜਮਾਤ ਦੇ ਗਰੀਬ ਵਿਦਿਆਰਥੀਆਂ ਲਈ ਸਹਾਇਤਾ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ ਲਈ ਬੁਨਿਆਦੀ ਢਾਂਚਾ ਸਿਰਜਣ ਵਾਸਤੇ ਹੋਰ ਫੰਡਾਂ ਦੀ ਲੋੜ ਹੈ।
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਪੰਜਾਬ ਕੋਵਿਡ ਲਈ 10 ਲੱਖ (ਇਕ ਮਿਲੀਅਨ) ਪਿੱਛੇ 23,000 ਟੈਸਟ ਕਰ ਰਿਹਾ ਹੈ ਜੋ ਕੌਮੀ ਔਸਤ ਨਾਲੋਂ ਵੱਧ ਹੈ ਅਤੇ ਅਗਲੇ 15 ਦਿਨਾਂ ਵਿੱਚ ਆਰ.ਟੀ.-ਪੀ.ਸੀ.ਆਰ. ਟੈਸਟ 12000 ਤੋਂ ਵਧਾ ਕੇ 20000 ਕਰਨ ਦੀ ਯੋਜਨਾ ਹੈ। ਇਹ ਟੈਸਟਿੰਗ ਸਮਰਥਾ ਹੋਰ ਵਧਾਉਣ ਦੀ ਲੋੜ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਚੰਡੀਗੜ੍ਹ ਅਤੇ ਪੰਜਾਬ ਵਿੱਚ ਸਥਿਤ ਭਾਰਤ ਸਰਕਾਰ ਦੀਆਂ ਸੰਸਥਾਵਾਂ ਨੂੰ ਟੈਸਟਿੰਗ ਸਮਰਥਾ ਵਧਾਉਣ ਦੀ ਅਪੀਲ ਕੀਤੀ ਅਤੇ ਇਸ ਬਾਰੇ ਉਹ ਪਹਿਲਾਂ ਵੀ ਉਨ੍ਹਾਂ ਨੂੰ ਪੱਤਰ ਲਿਖ ਚੁੱਕੇ ਹਨ।
ਸੂਬੇ ਦੀ 2.4 ਫੀਸਦੀ ਮੌਤ ਦਰ ‘ਤੇ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਸਾਰੇ ਭਾਰਤ ਵਿੱਚ ਇਕ ਮਿਲੀਅਨ ਪਿੱਛੇ ਹੁੰਦੀਆਂ ਮੌਤਾਂ ਨਾਲੋਂ ਇਹ ਘੱਟ ਹੈ ਅਤੇ ਮੌਤਾਂ ਦੇ 91 ਫੀਸਦੀ ਮਾਮਲੇ ਸਹਿ-ਬਿਮਾਰੀਆਂ ਨਾਲ ਸਬੰਧਤ ਹਨ ਪਰ ਇਹ ਅਜੇ ਵੀ ਗੁਆਂਢੀ ਸੂਬੇ ਹਰਿਆਣਾ ਨਾਲੋਂ ਵੱਧ ਹਨ। ਉਨ੍ਹਾਂ ਕਿਹਾ ਕਿ ਮਰੀਜ਼ ਇਲਾਜ ਲਈ ਹਸਪਤਾਲਾਂ ਵਿੱਚ ਦੇਰੀ ਨਾਲ ਆ ਰਹੇ ਹਨ ਅਤੇ 86 ਫੀਸਦੀ ਮੌਤਾਂ ਟਰਸ਼ਰੀ ਹਸਪਤਾਲਾਂ ਵਿੱਚ ਵੀ ਹੋ ਰਹੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਖੇ ਸਥਿਤ ਏਮਜ਼ ਵਿਖੇ ਕੋਵਿਡ ਟੈਸਟਿੰਗ ਅਤੇ ਇਲਾਜ ਤੁਰੰਤ ਸ਼ੁਰੂ ਕਰਨ ਦੀ ਅਪੀਲ ਕੀਤੀ ਜਦਕਿ ਇਸ ਸੰਸਥਾ ਵਿੱਚ ਓ.ਪੀ.ਡੀ. ਪਹਿਲਾਂ ਹੀ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦਾ ਇਲਾਜ ਸ਼ੁਰੂ ਕਰਨ ਨਾਲ ਦੱਖਣੀ ਪੰਜਾਬ ਦੇ ਲੋਕਾਂ ਨੂੰ ਸਹਾਇਤਾ ਮਿਲੇਗੀ। ਉਨ੍ਹਾਂ ਨੇ ਸੰਗਰੂਰ ਵਿਖੇ ਸਥਿਤ ਪੀ.ਜੀ.ਆਈ. ਸੈਟੇਲਾਈਟ ਸੈਂਟਰ ਵਿੱਚ ਵਿਸ਼ੇਸ਼ ਤੌਰ ‘ਤੇ ਕੋਵਿਡ ਦੇ ਇਲਾਜ ਲਈ ਬਿਸਤਰਿਆਂ ਦੀ ਸਮਰੱਥਾ ਵਧਾਉਣ ਦੀ ਵੀ ਮੰਗ ਕੀਤੀ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਫਿਰੋਜ਼ਪੁਰ ਵਿਖੇ ਪ੍ਰਵਾਨ ਕੀਤੇ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦਾ ਕੰਮ ਵੀ ਤੁਰੰਤ ਕਰਨ ਦੀ ਬੇਨਤੀ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਮਨਜ਼ੂਰ ਕੀਤੇ ਤਿੰਨ ਮੈਡੀਕਲ ਕਾਲਜਾਂ ਵਿੱਚੋਂ ਮੋਹਾਲੀ ਦੇ ਮੈਡੀਕਲ ਕਾਲਜ ਵਿੱਚ ਕਲਾਸਾਂ ਇਸ ਸਾਲ ਤੋਂ ਸ਼ੁਰੂ ਹੋਣ ਜਾਣਗੀਆਂ ਪਰ ਅਜਿਹੀਆਂ ਹੋਰ ਸੰਸਥਾਵਾਂ ਦੀ ਲੋੜ ਹੈ। ਉਨ੍ਹਾਂ ਨੇ ਲੋੜ ਅਧਾਰਿਤ ਜ਼ਿਲ੍ਹਿਆਂ ਗੁਰਦਸਾਪੁਰ, ਸੰਗਰੂਰ/ਮਲੇਰਕੋਟਲਾ ਦੇ ਨਾਲ-ਨਾਲ ਮੋਗਾ ਵਿੱਚ ਨਵੇਂ ਕਾਲਜ ਸਥਾਪਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ ਨੇ ਇਹ ਦਰਸਾ ਦਿੱਤਾ ਹੈ ਕਿ ਸਾਨੂੰ ਸਿਹਤ ਖੇਤਰ ਵਿੱਚ ਸਿਹਤ ਸਹੂਲਤਾਂ ਹੋਰ ਮਜ਼ਬੂਤ ਕਰਨ ਦੀ ਲੋੜ ਹੈ।
ਸੂਬੇ ਵਿੱਚ ਕੋਵਿਡ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਕੋਵਿਡ ਕੇਸ 500 ਤੋਂ 1000 ਤੱਕ ਵਧੇ ਹਨ ਅਤੇ ਪਿਛਲੇ ਪੰਜ ਦਿਨਾਂ ਦੀ ਪਾਜ਼ੇਟਿਵ ਦਰ 8.73 ਫੀਸਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਰੇ ਜ਼ਿਲ੍ਹਿਆਂ ਵਿੱਚ ਕੇਸ ਵਧ ਰਹੇ ਹਨ ਪਰ ਲੁਧਿਆਣਾ, ਜਲੰਧਰ ਅਤੇ ਪਟਿਆਲਾ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਕੇਸ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ, ਪਟਿਆਲਾ ਅਤੇ ਜਲੰਧਰ ਵਰਗੇ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਮਾਈਕ੍ਰੋ-ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ।
ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਕੋਵਿਡ ਵਿਰੁੱਧ ਲੜਾਈ ਹੋਰ ਤੇਜ਼ ਕਰਨ ਲਈ ਸੂਬੇ ਨੇ ਦੋ ਪਲਾਜ਼ਮਾ ਬੈਂਕ (ਪਟਿਆਲਾ ਤੇ ਅੰਮ੍ਰਿਤਸਰ) ਕਾਰਜਸ਼ੀਲ ਕਰ ਦਿੱਤੇ ਹਨ ਅਤੇ ਇਕ ਹੋਰ ਬੈਂਕ ਛੇਤੀ ਹੀ ਫਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਖੋਲ੍ਹਿਆ ਜਾ ਰਿਹਾ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
July 1, 2026
0

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

by Ranjit Singh
June 29, 2026
0

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ...

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

by Ranjit Singh
June 25, 2026
0

Chandigarh 'ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ-35...

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

by Ranjit Singh
June 23, 2026
0

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh - ਸਿਹਤ ਵਿਭਾਗ ਨੇ ਰਾਤ ਨੂੰ 'ਏਡਜ਼ ਸੁਰੱਖਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Wimbledon : ਨੋਵਾਕ ਜੋਕੋਵਿਚ ਨੇ ਫੈਡਰਰ ਦੇ ਵਿੰਬਲਡਨ ਰਿਕਾਰਡ ਦੀ ਕੀਤੀ ਬਰਾਬਰੀ : ਰਿੰਡਰਕਨੇਚ ਨੂੰ ਹਰਾ ਕੇ ਚੌਥੇ ਰਾਊਂਡ ਵਿੱਚ ਪਹੁੰਚੇ

Wimbledon : ਨੋਵਾਕ ਜੋਕੋਵਿਚ ਨੇ ਫੈਡਰਰ ਦੇ ਵਿੰਬਲਡਨ ਰਿਕਾਰਡ ਦੀ ਕੀਤੀ ਬਰਾਬਰੀ : ਰਿੰਡਰਕਨੇਚ ਨੂੰ ਹਰਾ ਕੇ ਚੌਥੇ ਰਾਊਂਡ ਵਿੱਚ ਪਹੁੰਚੇ

by Navjot
July 4, 2026
0

Wimbledon : ਨੋਵਾਕ ਜੋਕੋਵਿਚ ਨੇ ਫੈਡਰਰ ਦੇ ਵਿੰਬਲਡਨ ਰਿਕਾਰਡ ਦੀ ਕੀਤੀ ਬਰਾਬਰੀ : ਰਿੰਡਰਕਨੇਚ ਨੂੰ ਹਰਾ ਕੇ ਚੌਥੇ ਰਾਊਂਡ ਵਿੱਚ...

Most Popular

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
3 weeks ago
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 14 ਜੂਨ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 