ਪੰਜਾਬ ਵਿੱਚ ਕੋਰੋਨਾ ਦਾ ਕਹਿਰ
ਜਲੰਧਰ ਅਤੇ ਹੁਸ਼ਿਆਰਪੁਰ ਵਿਚ 20-20 ਲੋਕਾਂ ਦੀ ਮੌਤ
48 ਘੰਟੇ ਵਿੱਚ 124 ਲੋਕਾਂ ਦੀ ਮੌਤ

ਚੰਡੀਗੜ੍ਹ, 31 ਮਾਰਚ(ਵਿਸ਼ਵ ਵਾਰਤਾ)- ਰਾਜ ਵਿੱਚ ਵੱਡੀ ਸੰਖਿਆ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਦਾ ਕ੍ਰਮ ਜਾਰੀ ਹੈ। 48 ਘੰਟੇ ਵਿੱਚ 124 ਲੋਕਾਂ ਦੀ ਮੌਤ ਹੋ ਗਈ ਹੈ, ਇਸ ਦੇ ਨਾਲ ਹੀ 5114 ਨਵੇਂ ਮਾਮਲੇ ਸਾਹਮਣੇ ਆਏ ਹਨ। ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਪਿਛਲੇ ਦੋ ਦਿਨਾਂ ਵਿਚ 20-20 ਲੋਕਾਂ ਦੀ ਮੌਤ ਹੋ ਗਈ ਹੈ। ਲੁਧਿਆਣਾ ਵਿ4ਚ 18, ਅਮ੍ਰਿਤਸਰ ਵਿਚ 11, ਕਪੂਰਥਲਾ ਵਿਚ 8, ਪਟਿਆਲਾ ਅਤੇ ਨਵਾਂਸ਼ਹਿਰ ਵਿੱਚ ਸੱਤ-ਸੱਤ, ਗੁਰਦਾਸਪੁਰ, ਰੋਪੜ ਅਤੇ ਸੰਗਰੂਰ ਵਿਚ ਛੇ-ਛੇ , ਬਠਿੰਡਾ ਵਿੱਚ ਪੰਜ , ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਵਿਚ ਦੋ-ਦੋ ਅਤੇ ਪਠਾਨਕੋਟ ਵਿੱਚ ਇਕ ਮਰੀਜ ਦੀ ਜਾਨ ਗਈ ਹੈ।






















