ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇੱਕ ਦਿਨਾ ਸੈਸ਼ਨ ਅੱਜ
ਪੜ੍ਹੋ , ਪ੍ਰੋਗਰਾਮਾਂ ਦਾ ਵੇਰਵਾ ਅਤੇ ਕਿਹਨਾਂ ਸਖ਼ਸ਼ੀਅਤਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ

ਚੰਡੀਗੜ੍ਹ,3 ਸਤੰਬਰ (ਵਿਸ਼ਵ ਵਾਰਤਾ) ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਕ ਦਿਨਾ ਸ਼ੈਸ਼ਨ ਜੋ ਕਿ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹੋਵੇਗਾ,ਅੱਜ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਇਸ ਸ਼ੈਸ਼ਨ ਦੌਰਾਨ ਉਕਤ ਪ੍ਰੋਗਰਾਮ ਹੋਣਗੇ। ਸਭ ਤੋਂ ਪਹਿਲਾਂ 10 ਵਜੇ ਵਿਧਾਨ ਸਭਾ ਦੇ ਪਿਛਲੇ ਸ਼ੈਸ਼ਨ ਤੋਂ ਲੈ ਕੇ ਹੁਣ ਤੱਕ ਉਹਨਾਂ ਪ੍ਰਮੁੱਖ ਸ਼ਖਸ਼ੀਅਤਾਂ ਜਿਨ੍ਹਾਂ ਦਾ ਇਸ ਕਾਲ ਦੌਰਾਨ ਦਿਹਾਂਤ ਹੋ ਗਿਆ, ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਅੱਧੇ ਘੰਟੇ ਦਾ ਬ੍ਰੇਕ ਅਤੇ ਫਿਰ 11 ਵਜੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪ੍ਰੋਗਰਾਮ ਹੋਵੇਗਾ।
ਜਿਹਨਾਂ ਸ਼ਖਸ਼ੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ-

1.ਆਰ ਐੱਲ ਭਾਟੀਆ, ਸਾਬਕਾ ਯੂਨੀਅਨ ਮਨਿਸਟਰ
2.ਗੁਰਨਾਮ ਸਿੰਘ ਅਬੁਲ ਖੁਰਾਨਾ ,ਸਾਬਕਾ ਮੰਤਰੀ
3.ਗੁਲਜ਼ਾਰ ਸਿੰਘ, ਸਾਬਕਾ ਮੰਤਰੀ
4.ਸੁਰਜੀਤ ਕੌਰ ਕਲਕਟ, ਸਾਬਕਾ ਮੰਤਰੀ
5.ਚੌਧਰੀ ਰਾਧਾ ਕ੍ਰਿਸ਼ਨ, ਸਾਬਕਾ ਮੰਤਰੀ
6.ਇੰਦਰਜੀਤ ਸਿੰਘ ਜ਼ੀਰਾ, ਸਾਬਕਾ ਰਾਜ ਮੰਤਰੀ
7.ਜਗਦੀਸ਼ ਸਾਹਨੇ, ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ
8.ਸੁਦਰਸ਼ਨ ਸਿੰਘ ਮਰਾੜ, ਸਾਬਕਾ ਵਿਧਾਇਕ
9.ਜਗਰਾਜ ਸਿੰਘ ਗਿੱਲ, ਸਾਬਕਾ ਵਿਧਾਇਕ
10.ਸ਼ਹੀਦ ਪ੍ਰਭਜੀਤ ਸਿੰਘ , ਸਿਪਾਹੀ
11.ਕਾਲਾ ਸਿੰਘ, ਸੁਤੰਤਰਤਾ ਸੈਨਾਨੀ
12.ਗੁਰਦੇਵ ਸਿੰਘ, ਸੁਤੰਤਰਤਾ ਸੈਨਾਨੀ
13.ਰਣਜੀਤ ਸਿੰਘ, ਸੁਤੰਤਰਤਾ ਸੈਨਾਨੀ
14.ਸੁਲੱਖਣ ਸਿੰਘ, ਸੁਤੰਤਰਤਾ ਸੈਨਾਨੀ
15.ਮਿਲਖਾ ਸਿੰਘ, ਐਥਲੀਟ
16.ਮਾਨ ਕੌਰ,ਐਥਲੀਟ
17.ਵਾਈ.ਐਸ.ਰੱਤੜਾ, ਰਿਟਾ.ਆਈਏਐੱਸ
18.ਮੁਹੰਮਦ ਇਜ਼ਹਾਰ ਆਲਮ,ਰਿਟਾ.ਆਈਪੀਐੱਸ
19.ਰਸ਼ਪਾਲ ਮਲਹੋਤਰਾ,ਫਾਊਂਡਰ ਸੀਆਰਆਰਆਈਡੀ
20.ਮਹਿੰਦਰ ਕੌਰ,ਕੈਬਨਿਟ ਰੈਂਕ
21.ਕੁਲਦੀਪ ਸਿੰਘ ਧੌਸ, ਸਾਬਕਾ ਐਸਜੀਪੀਸੀ ਮੈਂਬਰ
ਇੱਥੇ ਵਰਨਣਯੋਗ ਹੈ ਕਿ ਵਿਧਾਨ ਸਭਾ ਦੇ ਇਸ ਸ਼ੈਸ਼ਨ ਦੌਰਾਨ ਵਿਧਾਨ ਸਭਾ ਸਪੀਕਰ ਦੇ ਨਾਲ ਤਿੰਨ ਚੇਅਰਾਂ ਹੋਰ ਲਗਾਈਆਂ ਜਾਣਗੀਆਂ। ਇਹਨਾਂ ਤੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਕ੍ਰਮਵਾਰ ਸ਼ੁਸ਼ੋਬਿਤ ਹੋਣਗੇ।






















