ਪੰਜਾਬ ਵਿਧਾਨ ਸਭਾ ਚੋਣਾਂ – ਆਮ ਆਦਮੀ ਪਾਰਟੀ ਨੂੰ ਮਿਲਿਆ ਸਪਸ਼ਟ ਬਹੁਮਤ
ਰੁਝਾਨ ਹੋਏ ਨਤੀਜਿਆਂ ਵਿੱਚ ਤਬਦੀਲ
ਚੰਡੀਗੜ੍ਹ,10 ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਆਮ ਆਦਮੀ ਪਾਰਟੀ ਨੇ 59 ਸੀਟਾਂ ਜਿੱਤ ਕੇ ਸਪਸ਼ਟ ਬਹੁਮਤ ਦਾ ਅੰਕੜਾ ਛੂਹ ਲਿਆ ਹੈ। ਦੱਸ ਦਈਏ ਕਿ ਹਜੇ ਬਾਕੀ ਸੀਟਾਂ ਦੇ ਨਤੀਜੇ ਆਉਣੇ ਹਨ ਅਤੇ ਇਹਨਾਂ ਅੰਕੜਿਆਂ ਵਿੱਚ ਹੋਰ ਵੀ ਸੀਟਾਂ ਜੁੜ ਸਕਦੀਆਂ ਹਨ।






















