ਇਹ ਦੋ ਵਿਧਾਇਕ ਅੱਜ ਨਹੀਂ ਲੈਣਗੇ ਹਲਫ਼
ਚੰਡੀਗੜ੍ਹ,17 ਮਾਰਚ(ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਦੇ ਪਹਿਲੇ ਇਜਲਾਸ ਦੀ ਅੱਜ ਨਵੇਂ ਚੁਣੇ ਗਏ ਵਿਧਾਇਕਾਂ ਦੇ ਸਹੁੰ ਚੁੱਕਣ ਨਾਲ ਸ਼ੁਰੂਆਤ ਹੋ ਗਈ ਹੈ। ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਦੋ ਵਿਧਾਇਕ ਅਸ਼ਵਿਨੀ ਸ਼ਰਮਾ ਤੇ ਜੰਗੀ ਲਾਲ ਮਹਾਜਨ ਅੱਜ ਸਹੁੰ ਨਹੀਂ ਚੁੱਕਣਗੇ। ਜਾਣਕਾਰੀ ਅਨੁਸਾਰ ਉਹ 22 ਮਾਰਚ ਨੂੰ ਵਿਧਾਇਕ ਵਜੋਂ ਹਲਫ ਲੈਣਗੇ।