• ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਦੀ ਧਾਰਾ 25 ਤਹਿਤ ਵੀ ਹੋਵੇਗੀ
ਚੰਡੀਗੜ, 22 ਅਗਸਤ (ਵਿਸ਼ਵ ਵਾਰਤਾ): ਪੰਜਾਬ ਸਰਕਾਰ ਨੇ 23 ਅਗਸਤ, 2019 ਨੂੰ ਸਾਰੇ ਸਰਕਾਰੀ ਅਦਾਰਿਆਂ, ਸਕੂਲਾਂ, ਦਫ਼ਤਰਾਂ ਅਤੇ ਕਾਰਪੋਰੇਸ਼ਨਾਂ ਵਿੱਚ ਗਜ਼ਟਿਡ ਛੁੱਟੀ ਐਲਾਨ ਕੀਤਾ ਹੈ।
ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਛੁੱਟੀ ਜਨਮ ਅਸ਼ਟਮੀ ਦੇ ਸਬੰਧ ‘ਚ ਕੀਤੀ ਗਈ ਹੈ। ਵਰਣਨਯੋਗ ਹੈ ਕਿ ਜਨਮ ਅਸ਼ਟਮੀ ਦੀ ਇਹ ਛੁੱਟੀ ਪਹਿਲਾਂ 24 ਅਗਸਤ, 2019 ਨੂੰ ਸੀ, ਜਿਸਨੂੰ ਬਦਲ ਕੇ ਹੁਣ 23 ਅਗਸਤ, 2019 ਨੂੰ ਕੀਤਾ ਗਿਆ ਹੈ।
ਬੁਲਾਰੇ ਅਨੁਸਾਰ 23 ਅਗਸਤ, 2019 (ਸ਼ੁੱਕਰਵਾਰ) ਦੀ ਐਲਾਨੀ ਗਈ ਗਜ਼ਟਿਡ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਦੀ ਧਾਰਾ 25 ਤਹਿਤ ਵੀ ਹੋਵੇਗੀ।
ਵਸੀਕਾ ਨਵੀਸ ਤੇ ਉਸ ਦਾ ਸਹਾਇਕ 225000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਵਸੀਕਾ ਨਵੀਸ ਤੇ ਉਸ ਦਾ ਸਹਾਇਕ 225000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਚੰਡੀਗੜ੍ਹ,...