ਲਗਾਤਾਰ 8 ਘੰਟੇ ਮਿਲੇਗੀ ਸਪਲਾਈ
ਮਾਨਸਾ, 5 ਜੂਨ (ਵਿਸ਼ਵ ਵਾਰਤਾ)- ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਪੰਜਾਬ ਵਿਚ ਝੋਨਾ ਲਾਉਣ ਲਈ ਬਿਜਲੀ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ ਅਤੇ ਬਿਜਲੀ ਸਬੰਧੀ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਭਵਿੱਖ ਵਿਚ ਟਿਊਬਵੈਲਾਂ ਉਪਰ ਬਿੱਲ ਲਾਉਣ ਦਾ ਬਿਲਕੁਲ ਵਿਚਾਰ ਨਹੀਂ ਹੈ, ਸਗੋਂ ਵਿਰੋਧੀ ਧਿਰ ਅਜਿਹੀਆਂ ਝੂਠੀਆਂ ਅਫਵਾਹਾਂ ਫੈਲਾਕੇ ਲਾਹਾ ਖੱਟਣ ਦੇ ਰੌਅ ਵਿਚ ਹਨ। ਉਥੇ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਬਾਹਰਲੇ ਮੁਲਕਾਂ ਵਿਚ ਜਾਕੇ ਬਿਨਾਂ ਕਿਸੇ ਸੰਗ ਸ਼ਰਮ ਦੇ ਕੰਮ ਕਰਦੇ ਹਨ, ਉਸੇ ਤਰਾਂ ਇਥੇ ਵੀ ਨੌਜਵਾਨਾਂ ਨੂੰ ਕੋਈ ਵੀ ਹ¤ਥੀ ਕੰਮਕਾਰ ਕਰਨ ਵਿਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ, ਸਗੋਂ ਅਜਿਹੇ ਕੰਮ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਪਰਾਲੀ ਦੇ ਧੂੰਏ ਦੇ ਸਿਹਤ ਸਬੰਧੀ ਨੁਕਸਾਨਾਂ ਬਾਰੇ ਗ¤ਲ ਕਰਦਿਆਂ ਉਨ੍ਹਾਂ ਪਰਾਲੀ ਨੂੰ ਅ¤ਗ ਨਾ ਲਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪਰਾਲੀ ਦਾ ਧੂੰਆਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵ¤ਲੋਂ ਦਿ¤ਤੀਆਂ ਸਹੂਲਤਾਂ ਕਾਰਨ ਪਿਛਲੇ ਸਾਲਾਂ ਨਾਲੋਂ ਇਸ ਵਾਰ 40 ਪ®ਤੀਸ਼ਤ ਘ¤ਟ ਪਰਾਲੀ ਨੂੰ ਅ¤ਗ ਲਗਾਈ ਗਈ ਹੈ, ਜੋ ਕਿ ਸ਼ਲਾਘਾਯੋਗ ਹੈ। ਫਸਲਾਂ ਦਾ ਝਾੜ ਵਧਾਉਣ ਦੇ ਲਾਲਚ ਵਿਚ ਜ਼ਿਆਦਾ ਖਾਦ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਬਜ਼ੀਆਂ, ਫਲਾਂ ਨੂੰ ਜਲਦੀ ਪਕਾਉਣ ਲਈ ਟੀਕੇਆਂ ਦੀ ਸਪਰੇਹ ਕਰਨੀ ਬੰਦ ਕਰਨੀ ਚਾਹੀਦੀ ਹੈ। ਜੇਕਰ ਅਸੀਂ ਇਨ੍ਹਾਂ ਚੀਜ਼ਾਂ ਦਾ ਗੁਰੇਜ਼ ਕਰਾਂਗੇ ਤਾਂ ਹੀ ਸਾਡੀਆਂ ਜ਼ਿੰਦਗੀਆਂ ਦਾ ਬਚਾਅ ਹੋ ਸਕੇਗਾ।
ਸੀਨੀਅਰ ਕਾਂਗਰਸੀ ਆਗੂ ਅਜੀਤ ਇੰਦਰ ਸਿੰਘ ਮੋਫ਼ਰ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਲਈ ਇਹ ਪ®ੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਛ¤ਪੜਾਂ ਦੇ ਪ®ਦੂਸ਼ਤ ਪਾਣੀ ਸਬੰਧੀ ਚਿੰਤਾ ਪ®ਗਟਾਈ ਅਤੇ ਪਲਾਸਟਿਕ ਦੀ ਵਰਤੋ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਮਿਸ਼ਨ ਵਿਚ ਵ¤ਖ—ਵ¤ਖ ਵਿਭਾਗਾਂ ਦੁਆਰਾ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਛ¤ਪੜਾਂ ਦੀ ਨਿਸ਼ਾਨਦੇਹੀ ਕਰਕੇ ਜਲਦ ਤੋਂ ਜਲਦ ਇਹ ਛ¤ਪੜ ਚਾਲੂ ਕੀਤੇ ਜਾਣਗੇ ਤਾਂ ਜੋ ਪਾਣੀ ਦੀ ਵਿਵਸਥਾ ਕੀਤੀ ਜਾ ਸਕੇ।
ਜ਼ਿਲ੍ਹਾ ਮੁ¤ਖ ਖੇਤੀਬਾੜੀ ਅਫ਼ਸਰ ਪਰਮਜੀਤ ਸਿੰਘ ਨੇ ਪੰਜਾਬੀਆਂ ਦੀ ਤੰਦਰੁਸਤੀ ਅਤੇ ਬਹਾਦਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸਨੂੰ ਬਰਕਰਾਰ ਰ¤ਖਣ ਦੀ ਜ਼ਰੂਰਤ ਹੈ।
ਇਸ ਮੌਕੇ ਰਵੀਪਾਲ ਗਰਗ, ਮਖਣ ਸਿੰਘ ਲੈਕਚਰਾਰ, ਅਵਤਾਰ ਸਿੰਘ ਨੇ ਵੀ ਸੰਬੋਧਨ ਕੀਤਾ।
ਇਸੇ ਦੌਰਾਨ ਬਿਜਲੀ ਮµਤਰੀ ਵੱਲੋਂ ਬਾਬਾ ਸਿੱਧ ਭੋਇ ਦੇ ਮੁੱਖ ਸਥਾਨ ਕੋਟਲੱਲੂ ਵਿਖੇ ਜੁੜ ਰਹੇ ਸਾਲਾਨਾ ਜੋੜ ਮੇਲੇ ਦਾ ਪੈਫਲਿਟ ਜਾਰੀ ਕੀਤਾ ਗਿਆ। ਉਨ੍ਹਾਂ ਪ®ਬµਧਕ ਕਮੇਟੀ ਨੂੰ ਬਾਬਾ ਸਿੱਧ ਭੋਇ ਦੀ ਯਾਦ ’ਚ ਚੈਰੀਟੇਬਲ ਹਸਪਤਾਲ ਸਥਾਪਤ ਕਰਨ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਇਸ ਕਾਰਜ ਲਈ ਉਹ ਹਰ ਸਹਿਯੋਗ ਦੇਣਗੇ। ਕਮੇਟੀ ਦੇ ਨੁਮਾਇµਦਿਆਂ ਨੇ ਕਿਹਾ ਕਿ ਭਵਿੱਖ ’ਚ ਸਮਾਜ ਸੇਵੀ ਕਾਰਜਾਂ ਦੀ ਪ®ਫੁੱਲਤਾ ਲਈ ਹਰ ਯਤਨ ਜੁਟਾਏ ਜਾਣਗੇ।
ਫੋਟੋ ਕੈਪਸ਼ਨ: ਮਾਨਸਾ ਵਿਖੇ ਬਾਬਾ ਸਿੱਧ ਭੋਇ ਦੇ ਜੋੜ ਸਬµਧੀ ਪੈਫਲਿਟ ਜਾਰੀ ਕਰਦੇ ਹੋਏ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ। ਫੋਟੋ: ਵਿਸ਼ਵ ਵਾਰਤਾ