
ਚੰਡੀਗੜ, 26 ਜੁਲਾਈ (ਵਿਸ਼ਵ ਵਾਰਤਾ) – ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅਹੁਦੇ ਤੋਂ ਹਟਾ ਕੇ ਉਹਨਾਂ ਦੀ ਥਾਂ ਦਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਦੀ ਨਿਯੁਕਤੀ ਕਰ ਦਿੱਤੀ। ਪਾਰਟੀ ਦੇ ਇਸ ਫੈਸਲੇ ਮਗਰੋਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਪੰਜਾਬ ਲਈ ਅਜਿਹੇ 100 ਅਹੁਦੇ ਵਾਰਨ ਲਈ ਤਿਆਰ ਹਨ।
ਸੁਖਪਾਲ ਸਿੰਘ ਖਹਿਰਾ ਨੇ ਜਾਰੀ ਇਕ ਟਵੀਟ `ਚ ਲਿਖਿਆ ਹੈ ਕਿ ਮੈਂ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ, ਬਿਨਾਂ ਕਿਸੇ ਡਰ ਤੋਂ ਪੰਜਾਬ ਦੇ ਲੋਕਾਂ ਅਤੇ ਪੰਜਾਬੀਆਂ ਲਈ ਨਿਭਾਈ ਹੈ। ਜੇ ਪੰਜਾਬ, ਪੰਜਾਬੀਆਂ ਤੇ ਸਿੱਖਾਂ ਦੇ ਹੱਕ ਲਈ ਸੱਚ ਬੋਲਣ ਕਾਰਨ ਮੇਰੀ ਵਿਰੋਧੀ ਨੇਤਾ ਦੀ ਕੁਰਸੀ ਜਾਂਦੀ ਹੈ ਤਾਂ ਮੈਂ ਅਜਿਹੇ 100 ਹੋਰ ਅਹੁਦੇ ਵਾਰਨ ਤੋਂ ਪਿਛੇ ਨਹੀਂ ਹਟਾਂਗਾ।
ਉਹਨਾਂ ਪਾਰਟੀ ਨਾਲ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਇਹੋ ਕਾਂਗਰਸ,ਅਕਾਲੀ–ਭਾਜਪਾ ਚਾਹੁੰਦੇ ਸਨ।
I have discharged my duty as LoP with uttermost sincerity,dedication n fearlessness towards PB n Punjabi’s.If speaking d truth n espousing d cause of PB,Punjabi’s n Sikhs cost me LoP I’m prepared let go 100 such positions.Those at d helm have done what Cong-Sad-Bjp wanted-Khaira
— Sukhpal Singh Khaira (@SukhpalKhaira) July 26, 2018






















