ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਏ ਗਏ ਵੱਡੇ ਫੈਸਲੇ
ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਫੈਸਲੇ ਤੇ ਲਗਾਈ ਮੋਹਰ
ਚੰਡੀਗੜ੍ਹ,10ਜੂਨ(ਵਿਸ਼ਵ ਵਾਰਤਾ)-ਅੱਜ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਮਾਨਸਾ ਵਿਖੇ ਹੋਈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਮੀਟਿੰਗ ‘ਚ ਲਏ ਗਏ ਅਹਿਮ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਮੰਤਰੀ ਮੰਡਲ ਦੀਆਂ ਮੀਟਿੰਗਾਂ ਚੰਡੀਗੜ੍ਹ ਵਿੱਚ ਹੀ ਹੋ ਜਾਂਦੀਆਂ ਸਨ, ਜਿਸ ਦਾ ਲੋਕਾਂ ਨੂੰ ਪਤਾ ਹੀ ਨਹੀਂ ਚਲਦਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੰਚਾਇਤਾਂ ਤੇ ਨਗਰ ਨਿਗਮਾਂ ਦੇ ਵਿੱਤ ਕਮਿਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੰਤਰੀ ਮੰਡਲ ਵਿੱਚ ਚਿੱਟ ਫੰਡ ਕੰਪਨੀਆਂ ਨੂੰ ਲੈ ਕੇ ਅਹਿਮ ਫੈਸਲਾ ਕੀਤਾ ਗਿਆ, ਜਿਸ ਲਈ ਇਕ ਅਹਿਮ ਸੋਧ ਕੀਤੀ ਗਈ ਹੈ, ਜਿਸ ਵਿੱਚ ਸਖਤ ਸਜ਼ਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਵਿੱਚ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਜਿਸ ਸਬੰਧੀ ਵਿਧਾਨ ਸਭਾ ਵਿੱਚ ਲਿਆਂਦਾ ਜਾਵੇਗਾ।
ਕੈਬਨਿਟ ਦੀ ਮੀਟਿੰਗ 'ਚ ਲਏ ਗਏ ਅਹਿਮ ਫ਼ੈਸਲਿਆਂ ਦੇ ਵੇਰਵੇ ਸਾਂਝੇ ਕਰ ਰਹੇ ਹਾਂ… ਮਾਨਸਾ ਤੋਂ ਪ੍ਰੈੱਸ ਕਾਨਫਰੰਸ Live… https://t.co/dm8wjO9exS
— Bhagwant Mann (@BhagwantMann) June 10, 2023
ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਲੈ ਕੇ ਅਹਿਮ ਫੈਸਲਾ ਕੀਤਾ ਗਿਆ। ਜਿਹੜੇ ਅਧਿਆਪਕਾਂ ਜਿਨ੍ਹਾਂ ਨੇ 10 ਸਾਲ ਤੋਂ ਵੱਧ ਨੌਕਰੀ ਕਰ ਲਈ, ਜੋ ਰੈਗੂਲਰ ਨਹੀਂ ਹੋਏ ਉਨ੍ਹਾਂ ਦੀ ਗਿਣਤੀ 7902 ਨੂੰ ਪੱਕੇ ਕੀਤਾ ਜਾ ਰਿਹਾ ਹੈ,6337 ਉਹ ਅਧਿਆਪਕ ਹਨ ਜਿੰਨਾਂ ਸਰਵਿਸ ਤਾਂ ਕੀਤੀ ਪ੍ਰੰਤੂ ਟੁਟਵੀਂ ਕੀਤੀ ਜਿੰਨਾਂ ਦੇ 10 ਸਾਲ ਨਹੀਂ ਬਣਦੇ ਉਨ੍ਹਾਂ ਦੇ ਟੁਟਵੇਂ ਸਮੇਂ ਨੂੰ ਵੀ ਵਿੱਚ ਗਿਣਿਆ ਜਾਵੇਗਾ, ਜੋ ਹੁਣ ਪੱਕੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਤਨਖਾਹਾਂ ਦਾ ਸਕੇਲ ਅਤੇ ਪੇਡ ਛੁੱਟੀਆਂ, ਜਣੇਪਾ ਛੁੱਟੀ, ਹਰ ਸਾਲ ਕਿੰਨੇ ਫੀਸਦੀ ਤਨਖਾਹ ਵਿੱਚ ਵਾਧਾ ਕਰਨਾ, ਇਹ ਨਿਯਮ ਆਉਣ ਵਾਲੇ ਦਿਨਾਂ ਵਿਧਾਨ ਸਭਾ ਵਿੱਚ ਲਿਆਂਦਾ ਜਾਵੇਗਾ।