• Latest
  • Trending
ਪੰਜਾਬ ਬਾਇਓਤਕਨਾਲੌਜੀ ਇਨਕਿਊਬੇਟਰ ਸੂਬੇ ਵਿੱਚ ਲਾਈਫ ਸਾਇੰਸਜ਼ ਤੇ ਬਾਇਓਟੈਕ ਖੇਤਰ ਨੂੰ ਦੇਵੇਗਾ ਹੁਲਾਰਾ

ਪੰਜਾਬ ਬਾਇਓਤਕਨਾਲੌਜੀ ਇਨਕਿਊਬੇਟਰ ਸੂਬੇ ਵਿੱਚ ਲਾਈਫ ਸਾਇੰਸਜ਼ ਤੇ ਬਾਇਓਟੈਕ ਖੇਤਰ ਨੂੰ ਦੇਵੇਗਾ ਹੁਲਾਰਾ

6 years ago
ਸੰਸਦ ਦੇ ਮਾਨਸੂਨ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ

ਸੰਸਦ ਦੇ ਮਾਨਸੂਨ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ

16 minutes ago
ਹਰਿਆਣਾ TET 2026 ਦੀ ਪ੍ਰੀਖਿਆ ਸ਼ੁਰੂ

ਹਰਿਆਣਾ TET 2026 ਦੀ ਪ੍ਰੀਖਿਆ ਸ਼ੁਰੂ

32 minutes ago
ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਜਨਰਲ ਸਕੱਤਰ ਐਡਵੋਕੇਟ ਰਾਜੇਸ਼ ਰਾਣਾ ਭਾਜਪਾ ‘ਚ ਸ਼ਾਮਿਲ

ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਜਨਰਲ ਸਕੱਤਰ ਐਡਵੋਕੇਟ ਰਾਜੇਸ਼ ਰਾਣਾ ਭਾਜਪਾ ‘ਚ ਸ਼ਾਮਿਲ

49 minutes ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
ਅਮਰੀਕਾ: ਮਾਲ ਦੇ ਅੰਦਰ ਅੰਨ੍ਹੇਵਾਹ ਗੋਲੀਬਾਰੀ! ਦੋ ਲੋਕਾਂ ਦੀ ਮੌਤ

ਅਮਰੀਕਾ: ਮਾਲ ਦੇ ਅੰਦਰ ਅੰਨ੍ਹੇਵਾਹ ਗੋਲੀਬਾਰੀ! ਦੋ ਲੋਕਾਂ ਦੀ ਮੌਤ

1 hour ago
National: ਪੜ੍ਹੋ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ ਕਿਸਾਨ ਆਯੁਸ਼ਮਾਨ ਕਾਰਡ ?

National: ਪੜ੍ਹੋ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ ਕਿਸਾਨ ਆਯੁਸ਼ਮਾਨ ਕਾਰਡ ?

2 hours ago
ਕਾਂਗੋ ਵਿੱਚ 1500 ਤੋਂ ਵੱਧ ਈਬੋਲਾ ਕੇਸਾਂ ਦੀ ਰਿਪੋਰਟ 

ਕਾਂਗੋ ਵਿੱਚ 1500 ਤੋਂ ਵੱਧ ਈਬੋਲਾ ਕੇਸਾਂ ਦੀ ਰਿਪੋਰਟ 

2 hours ago
National: ਅੱਜ ਇਸ ਰੂਟ ‘ਤੇ ਯਾਤਰਾ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਇਹ ਟ੍ਰੇਨਾਂ ਰਹਿਣਗੀਆਂ ਬੰਦ

National: ਅੱਜ ਇਸ ਰੂਟ ‘ਤੇ ਯਾਤਰਾ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਇਹ ਟ੍ਰੇਨਾਂ ਰਹਿਣਗੀਆਂ ਬੰਦ

2 hours ago
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਮਿਲੇ 2 ਸਥਾਈ ਜੱਜ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਮਿਲੇ 2 ਸਥਾਈ ਜੱਜ

2 hours ago
Breaking: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਵੀਡੀਓ ਵਾਇਰਲ !

Breaking: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਵੀਡੀਓ ਵਾਇਰਲ !

2 hours ago
Cricket: ਕੀ ਅੱਜ ਹੋ ਸਕਦਾ ਹੈ ਵੈਭਵ ਸੂਰਿਆਵੰਸ਼ੀ ਦਾ ਡੈਬਿਊ ? ਇੱਕ ਇੰਸਟਾ ਸਟੋਰੀ ਨੇ ਮਚਾਈ ਹਲਚਲ !

Cricket: ਕੀ ਅੱਜ ਹੋ ਸਕਦਾ ਹੈ ਵੈਭਵ ਸੂਰਿਆਵੰਸ਼ੀ ਦਾ ਡੈਬਿਊ ? ਇੱਕ ਇੰਸਟਾ ਸਟੋਰੀ ਨੇ ਮਚਾਈ ਹਲਚਲ !

2 hours ago
International: International: ਖਮੇਨੀ ਦੀ ਸ਼ੋਕ ਸਭਾ ‘ਚ ਲੱਖਾਂ ਲੋਕ ਹੋਏ ਸ਼ਾਮਲ, ਪਰ ਪੁੱਤ ਮੋਜਤਬਾ ਰਹੇ ਗ਼ੈਰ ਹਾਜ਼ਰ !

International: International: ਖਮੇਨੀ ਦੀ ਸ਼ੋਕ ਸਭਾ ‘ਚ ਲੱਖਾਂ ਲੋਕ ਹੋਏ ਸ਼ਾਮਲ, ਪਰ ਪੁੱਤ ਮੋਜਤਬਾ ਰਹੇ ਗ਼ੈਰ ਹਾਜ਼ਰ !

3 hours ago
Hindi News
English News
Saturday, July 4, 2026
No Result
View All Result
40 °c
Chandigarh
35 ° Sun
30 ° Mon
33 ° Tue
32 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਬਾਇਓਤਕਨਾਲੌਜੀ ਇਨਕਿਊਬੇਟਰ ਸੂਬੇ ਵਿੱਚ ਲਾਈਫ ਸਾਇੰਸਜ਼ ਤੇ ਬਾਇਓਟੈਕ ਖੇਤਰ ਨੂੰ ਦੇਵੇਗਾ ਹੁਲਾਰਾ

August 17, 2020
in ਚੰਡੀਗੜ੍ਹ
ਪੰਜਾਬ ਬਾਇਓਤਕਨਾਲੌਜੀ ਇਨਕਿਊਬੇਟਰ ਸੂਬੇ ਵਿੱਚ ਲਾਈਫ ਸਾਇੰਸਜ਼ ਤੇ ਬਾਇਓਟੈਕ ਖੇਤਰ ਨੂੰ ਦੇਵੇਗਾ ਹੁਲਾਰਾ


ਪ੍ਰਤੀ ਦਿਨ 1000 ਟੈਸਟ ਦੀ ਸਮਰੱਥਾ ਵਾਲੀ ਕੋਵਿਡ-19 ਟੈਸਟਿੰਗ ਲੈਬ ਸਥਾਪਿਤ
ਸੂਬਾ ਸਰਕਾਰ ਵੱਲੋਂ 2019 ’ਚ ਪੀ.ਬੀ.ਟੀ.ਆਈ. ਨੂੰ ਖੇਤੀਬਾੜੀ, ਖੁਰਾਕ, ਜਲ ਤੇ ਵਾਤਾਵਰਣ ਦੇ ਖੇਤਰਾਂ ਸਬੰਧੀ ਸੂਬਾਈ ਵਿਸ਼ਲੇਸ਼ਨ ਏਜੰਸੀ ਵਜੋਂ ਨੋਟੀਫਾਈ
ਚੰਡੀਗੜ/ਮੋਹਾਲੀ, 17 ਅਗਸਤ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਸੂਬੇ ਵਿੱਚ ਲਾਈਫ ਸਾਇੰਸਿਜ਼ ਤੇ ਬਾਇਓਤਕਨਾਲੌਜੀ ਖੇਤਰ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਸਾਲ 2005 ਵਿੱਚ ਇਸ ਦੇ ਬਾਨੀ ਸੀ.ਈ.ਓ. ਡਾ. ਐਸ.ਐਸ. ਮਰਵਾਹਾ ਵੱਲੋਂ ਸਥਾਪਿਤ ਪੰਜਾਬ ਬਾਇਓਤਕਨਾਲੌਜੀ ਇਨਕਿਊਬੇਟਰ (ਪੀ.ਬੀ.ਟੀ.ਆਈ.) ਨੇ ਲੰਮਾ ਸਮਾਂ ਤੈਅ ਕਰ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਪੀ.ਬੀ.ਟੀ.ਆਈ., ਸੈਕਟਰ-81 ਦੀ ਨੌਲੇਜ਼ ਸਿਟੀ ਵਿਖੇ ਨਵੀਂ ਬਣ ਰਹੀ ਇਮਾਰਤ ਦਾ ਵਰਚੁਅਲ ਉਦਘਾਟਣ ਕੀਤਾ ਗਿਆ।
ਇਹ ਜਾਣਕਾਰੀ ਦਿੰਦੇ ਹੋਏ ਪ੍ਰਮੁੱਖ ਸਕੱਤਰ ਸਾਇੰਸ, ਤਕਾਨਾਲੌਜੀ ਤੇ ਵਾਤਾਵਰਣ ਵਿਭਾਗ ਆਲੋਕ ਸ਼ੇਖਰ ਨੇ ਦੱਸਿਆ ਕਿ ਸੂਬੇ ਵਿੱਚ ਬਾਇਓਤਕਨਾਲੌਜੀ ਖੇਤਰ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਪ੍ਰਤੀਬੱਧਤਾ ਵਜੋਂ ਪੀ.ਬੀ.ਟੀ.ਆਈ. ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਕੋਵਿਡ-19 ਦੀ ਚੁਣੌਤੀ ਦੇ ਬਾਵਜੂਦ ਵੀ ਇੱਕ ਏਕੜ ਜ਼ਮੀਨ ਉੱਤੇ ਜੰਗੀ ਪੱਧਰ ’ਤੇ ਜ਼ਾਰੀ ਹੈ। ਇਸ ਉੱਤੇ 31 ਕਰੋੜ ਰੁਪਏ ਦਾ ਖ਼ਰਚ ਆਵੇਗਾ। ਉਨਾਂ ਅੱਗੇ ਦੱਸਿਆ ਕਿ ਨਵੀਂ ਇਮਾਰਤ ਵਿੱਚ ਮੌਜੂਦਾ ਸੁਵਿਧਾਵਾਂ ਦਾ ਵਿਸਥਾਰ ਕਰਦੇ ਹੋਏ ਹੁਨਰ ਵਿਕਾਸ ਕੇਂਦਰ, ਪਲੱਗ ਤੇ ਪਲੇਅ ਸੁਵਿਧਾ, ਕਾਮਨ ਇੰਸਟਰੁਮੈਂਟੇਸ਼ਨ ਸਾਂਝੀ ਸੁਵਿਧਾ ਅਤੇ ਪੀ.ਬੀ.ਟੀ.ਆਈ.-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਂਝੇ ਵਾਤਾਵਰਣ ਸਰੋਤ ਕੇਂਰਦ ਦਾ ਪ੍ਰਾਵਧਾਨ ਵੀ ਰੱਖਿਆ ਗਿਆ ਹੈ।
ਪ੍ਰਮੁੱਖ ਸਕੱਤਰ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਅਤੇ ਤਕਨਾਲੌਜੀ ਦੀ ਬੇਸਮੈਂਟ ਤੋਂ ਆਪਣਾ ਸਫ਼ਰ ਸ਼ੁਰੂ ਕਰਦੇ ਹੋਏ ਪੀ.ਬੀ.ਟੀ.ਆਈ. ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਵੱਖੋ-ਵੱਖ ਮੰਤਰਾਲਿਆਂ ਜਿਵੇਂ ਕਿ ਸਾਇੰਸ ਤੇ ਤਕਨਾਲੌਜੀ, ਵਣਜ ਤੇ ਉਦਯੋਗ ਫੂਡ ਪ੍ਰੋਸੈਸਿੰਗ ਉਦਯੋਗ ਸਿਹਤ ਅਤੇ ਪਰਿਵਾਰ ਭਲਾਈ, ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਵਾਤਾਵਰਣ, ਜੰਗਲਾਤ ਤੇ ਮੋਸਮ ਬਦਲਾਅ ਦੀ ਮਦਦ ਨਾਲ ਹੁਣ ਤੱਕ ਦੁੱਗਣੀ-ਚੋਗੁਣੀ ਤਰੱਕੀ ਕੀਤੀ ਹੈ।
ਪੀ.ਬੀ.ਟੀ.ਆਈ. ਮੌਜੂਦਾ ਸੀ.ਈ.ਓ. ਡਾ. ਅਜੀਤ ਕੌਰ ਦੁਆ ਨੇ ਹੋਰ ਚਾਨਣਾ ਪਾਉਂਦਿਆਂ ਦੱਸਿਆ ਕਿ ਮੌਜੂਦਾ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੀ.ਬੀ.ਟੀ.ਆਈ. ਵਿਖੇ ਇਕ ਹਜ਼ਾਰ ਟੈਸਟ ਪ੍ਰਤੀ ਦਿਨ ਦੀ ਸਮਰੱਥਾ ਵਾਲੀ ਕੋਵਿਡ-19 ਟੈਸਟਿੰਗ ਲੈਬ ਵੀ ਸਥਾਪਿਤ ਕੀਤੀ ਗਈ ਹੈ।ਉਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਪੀ.ਬੀ.ਟੀ.ਆਈ. ਵੱਲੋਂ ਪ੍ਰਦਾਨ ਕੀਤੀਆਂ ਗਈਆਂ ਵਡਮੁੱਲੀਆਂ ਵਿਸ਼ਲੇਸ਼ਣਾਤਮਕ ਸੇਵਾਵਾਂ ਦੇ ਚਲਦਿਆਂ ਪੰਜਾਬ ਤੋਂ ਚੌਲਾਂ ਦੀ ਦਰਾਮਦ ਕੋਵਿਡ-19 ਲਾਕਡਾਊਨ ਦੇ ਬਾਵਜੂਦ ਵੀ ਸੰਭਵ ਹੋ ਸਕੀ।
ਹੋਵ ਵੇਰਵੇ ਦਿੰਦੇ ਹੋਏ ਉਨਾਂ ਦੱਸਿਆ ਕਿ ਕੈਨੇਡਾ ਦੇ ਸਸਕਾਤੂਨ ਇਲਾਕੇ ਦੇ ਕਲੱਸਟਰ ਮਾਡਲ ’ਤੇ ਆਧਾਰਿਤ ਪੀ.ਬੀ.ਟੀ.ਆਈ. ਨੂੰ ਇਹ ਮਾਣ ਹਾਸਲ ਹੈ ਕਿ ਇਹ ਨੈਸ਼ਨਲ ਐਕਰੀਡੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲਿਬਰੇਸ਼ਨ ਲੈਬੋਰਟਰੀਜ਼ ਦੁਆਰਾ ਮਾਨਤਾ ਪ੍ਰਾਪਤ ਪੰਜਾਬ ਦੀ ਪਹਿਲੀ ਜਨਤਕ ਖੇਤਰ ਦੀ ਬਹੁ-ਆਯਾਮੀ ਲੈਬੋਰਟਰੀ ਹੈ ਜਿਸਦੇ ਤਹਿਤ 2500 ਮਾਪਦੰਡ ਕਵਰ ਹੁੰਦੇ ਹਨ। ਇਨਾਂ ਹੀ ਨਹੀਂ ਪੀ.ਬੀ.ਟੀ.ਆਈ. ਭਾਰਤ ਦੀ ਪਹਿਲੀ ਲੈਬ ਹੈ ਜਿਸ ਨੇ 2015 ਵਿੱਚ ਪਰਮਾਣੂ ਤਕਨੀਕ ’ਤੇ ਆਧਾਰਿਤ ਸ਼ਹਿਦ ਦੀ ਗੁਣਵੱਤਾ ਦੀ ਜਾਂਚ ਕਰਨ ਵਾਲੇ ਕੇਂਦਰ ਦੀ ਸਥਾਪਤੀ ਦਾ ਮਾਣ ਹਾਸਿਲ ਕੀਤਾ ਸੀ। ਇਹ ਪੰਜਾਬ ਦੀ ਪਹਿਲੀ ਅਜਿਹੀ ਲੈਬੋਰਟਰੀ ਹੈ ਜਿਸ ਨੂੰ ਕੌਮੀ ਤੇ ਸੂਬਾਈ ਪੱਧਰ ’ਤੇ 15 ਸਨਮਾਨ ਮਿਲ ਚੁੱਕੇ ਹਨ ਜਿਨਾਂ ਵਿੱਚ ਫੂਡ ਸੇਫਟੀ ਤੇ ਸਟੈਂਡਰਡਜ਼ ਐਕਟ, ਫੀਡਜ਼ ਐਕਟ, ਵਾਟਰ ਐਕਟ ਅਤੇ ਏਅਰ ਐਕਟ ਤਹਿਤ ਰੈਫਰਲ ਦਾ ਦਰਜ਼ਾ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਇਸ ਨੂੰ ਸ਼ਹਿਦ ਦੀ ਕੌਮੀ ਰੈਫਰੰਸ ਲੈਬੋਰਟਰੀ ਵਜੋਂ ਐਫ.ਐਸ.ਐਸ.ਏ.ਆਈ. ਤੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ।
ਡਾਕਟਰ ਦੁਆ ਨੇ ਅੱਗੇ ਦੱਸਿਆ ਕਿ ਵਿਸ਼ਲੇਸ਼ਣਾਤਮਕ ਸੇਵਾਵਾਂ ਤੋਂ ਇਲਾਵਾ ਪੀ.ਬੀ.ਟੀ.ਆਈ. ਵੱਲੋਂ ਕੰਸਲਟੈਂਸੀ, ਹੁਨਰ ਵਿਕਾਸ, ਮਨੁੱਖੀ ਸਰੋਤ ਵਿਕਾਸ ਅਤੇ ਸਟਾਰਟ ਅਪ ਸਬੰਧੀ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਵਿਗਿਆਨਿਕ ਤੇ ਉਦਯੋਗਿਕ ਖੋਜ ਸੰਗਠਨ ਵਜੋਂ ਨਾਮਨਾ ਖੱਟਣ ਮਗਰੋਂ ਪੀ.ਬੀ.ਟੀ.ਆਈ. ਨੇ ਸੂਬਾ ਪੱਧਰ ’ਤੇ ਉਦਯੋਗ ਤੇ ਖੋਜ ਅਤੇ ਵਿਕਾਸ ਨਾਲ ਸਬੰਧਤ ਕਈ ਪ੍ਰੋਜੈਕਟ ਸਫਲਤਾ ਨਾਲ ਪੂਰੇ ਕੀਤੇ ਹਨ ਜਿਨਾਂ ਵਿੱਚੋਂ ਇਕ ਬਹੁਤ ਹੀ ਮਹੱਤਵਪੂਰਨ ਪ੍ਰੋਜੈਕਟ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੁਆਰਾ ਸੂਬੇ ਵਿੱਚ ਪੇਂਡੂ ਖੇਤਰਾਂ ਦੀਆਂ ਜਲ ਸਪਲਾਈ ਸਕੀਮਾਂ ਦਾ ਮੁਲੰਕਣ ਕਰਨਾ ਸੀ, ਜਿਸ ’ਤੇ ਆਧਾਰਿਤ ਕਈ ਫੈਸਲੇ ਲਏ ਗਏ ਜਿਨਾਂ ਵਿੱਚ ਇਸ ਖੇਤਰ ਵਿੱਚ ਉੱਚ ਪੱਧਰੀ ਤਕਨੀਕ ਦਾ ਇਸਤੇਮਾਲ ਅਤੇ ਆਰ.ਓ. ਪ੍ਰਣਾਲੀਆਂ ਨੂੰ ਚਾਲੂ ਕਰਨਾ ਸੀ।
ਪੀ.ਬੀ.ਟੀ.ਆਈ. ਵੱਲੋਂ ਪੰਜਾਬ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ.ਡੀ.ਏ.) ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਤੇ ਦੇਸ਼ ਵਿਚਲੀਆਂ ਹੋਰ ਸੂਬਾਈ ਖੁਰਾਕ ਲੈਬੋਰਟਰੀਆਂ ਨੂੰ ਤਕਨੀਕੀ ਕਿਸਮ ਦੀ ਮਦਦ ਵੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਭਾਰਤ ਭਰ ਵਿੱਚ ਲੈਬੋਰਟਰੀਆਂ ਦੀ ਸਥਾਪਨਾ ਅਤੇ ਉਨਾਂ ਦੇ ਕੰਮਕਾਰ ਨੂੰ ਸੁਚਰੂ ਢੰਗ ਨਾਲ ਚਲਾਉਣ ਲਈ ਵੀ ਪੀ.ਬੀ.ਟੀ.ਆਈ. ਦੀ ਮਦਦ ਲਈ ਜਾਂਦੀ ਹੈ। ਖੁਰਾਕ ਦੇ ਸੁਚੱਜੇ ਮਾਪਦੰਡ/ਗੁਣਵੱਤਾ ਤੈਅ ਕਰਨ ਸਬੰਧੀ ਵੀ ਪੀ.ਬੀ.ਟੀ.ਆਈ. ਦਾ ਸੰਯੁਕਤ ਰਾਸ਼ਟਰ ਦੇ ਖੁਰਾਕ ਤੇ ਖੇਤੀਬਾੜੀ ਸੰਗਠਨ (ਐਫ.ਏ.ਓ.) ਤੇ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਨਾਲ ਗਹਿਰਾ ਤਾਲਮੇਲ ਹੈ ਜੋ ਇਸ ਲਈ ਇਕ ਵੱਡੀ ਪ੍ਰਾਪਤੀ ਹੈ।
ਪੀ.ਬੀ.ਟੀ.ਆਈ. ਵੱਲੋਂ ਖੱਟੇ ਗਏ ਨਾਮਨੇ ਸਦਕਾ ਪੰਜਾਬ ਸਰਕਾਰ ਦੁਆਰਾ 2019 ਵਿੱਚ ਇਸ ਨੂੰ ਖੇਤੀਬਾੜੀ, ਖੁਰਾਕ, ਜਲ ਅਤੇ ਵਾਤਾਵਰਣ ਖੇਤਰਾਂ ਪੱਖੋਂ ਸੂਬਾਈ ਵਿਸ਼ਲੇਸ਼ਣਾਤਮਕ ਏਜੰਸੀ ਵਜੋਂ ਨੋਟੀਫਾਈ ਕੀਤਾ ਗਿਆ ਸੀ ਅਤੇ ਮਿਸ਼ਨ ਬਾਇਓਟੈਕ ਪੰਜਾਬ ਨੂੰ ਹੁਲਾਰਾ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਨਾਂ ਹੀ ਨਹੀਂ ਸਗੋਂ 2019 ਵਿੱਚ ਪੀ.ਬੀ.ਟੀ.ਆਈ. ਤੋਂ ਹੀ ਪੰਜਾਬ ਰਾਜ ਬਾਇਓਟੈਕ ਕਾਰਪੋਰੇਸ਼ਨ ਨੇ ਆਪਣੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ, ਜੋ ਕਿ ਕੇਂਦਰ ਸਰਕਾਰ ਦੇ ਬਾਇਓਤਕਨਾਲੌਜੀ ਵਿਭਾਗ ਦੀ ਬਾਇਓਤਕਨਾਲੋਜੀ ਉਦਯੋਗਿਕ ਖੋਜ ਵਿਕਾਸ ਕੌਂਸਲ ਦੀ ਮਦਦ ਨਾਲ ਸੂਬੇ ਵਿੱਚ ਲਾਈਫ ਸਾਇੰਸਿਜ਼ ਪਾਰਕ ਅਤੇ ਖੇਤੀਬਾੜੀ ਉਦੱਮਤਾ ਨੈਟਵਰਕ ਸਥਾਪਤ ਕਰਨ ਦੇ ਖੇਤਰ ਵਿੱਚ ਸਰਗਰਮ ਹੈ। ਇਸ ਕਦਮ ਨਾਲ ਆਮ ਕਰਕੇ ਦੇਸ਼ ਦੇ ਅਤੇ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਵਪਾਰੀਆਂ, ਕਿਸਾਨਾਂ, ਦਰਾਮਦਕਾਰਾਂ, ਉਦਯੋਗਪਤੀਆਂ, ਮਧੂਮੱਖੀ ਪਾਲਕਾਂ ਅਤੇ ਸਟਾਰਟ-ਅਪ ਸ਼ੁਰੂ ਕਰਨ ਵਾਲਿਆਂ ਨੂੰ ਬੇਹੱਦ ਲਾਭ ਪਹੁੰਚਿਆ ਕਿਉਂਜੋ ਇਨਾਂ ਨੂੰ ਹੁਣ ਆਪਣੇ ਜਾਂਚ ਨਮੂਨੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਜਾਂ ਦੇਸ਼ ਤੋਂ ਬਾਹਰ ਨਹੀਂ ਭੇਜਣੇ ਪੈਂਦੇ ਜਿਸ ਨਾਲ ਸਮੇਂ ਤੋਂ ਇਲਾਵਾ ਪੈਸੇ ਦੀ ਵੀ ਬਚਤ ਹੁੰਦੀ ਹੈ ਕਿਉਂਕਿ ਇਨਾਂ ਨੂੰ ਸਾਰੀਆਂ ਸੁਵਿਧਾਵਾਂ ਇੱਥੇ ਹੀ ਮਿਲ ਜਾਂਦੀਆਂ ਹਨ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
July 1, 2026
0

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

by Ranjit Singh
June 29, 2026
0

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ...

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

by Ranjit Singh
June 25, 2026
0

Chandigarh 'ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ-35...

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

by Ranjit Singh
June 23, 2026
0

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh - ਸਿਹਤ ਵਿਭਾਗ ਨੇ ਰਾਤ ਨੂੰ 'ਏਡਜ਼ ਸੁਰੱਖਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਸੰਸਦ ਦੇ ਮਾਨਸੂਨ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ

ਸੰਸਦ ਦੇ ਮਾਨਸੂਨ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ

by Jaspreet Kaur
July 4, 2026
0

ਸੰਸਦ ਦੇ ਮਾਨਸੂਨ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ 20 ਜੁਲਾਈ ਤੋਂ ਸ਼ੁਰੂ ਹੋਵੇਗਾ ਸੈਸ਼ਨ ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਨਵੀ ਦਿੱਲੀ,...

Most Popular

High Court ਦੇ ਮੁੱਖ ਜੱਜ ਦੇ ਹੁਕਮਾਂ ‘ਤੇ ਐਡੀਸ਼ਨਲ ਜ਼ਿਲ੍ਹਾ, ਸੈਸ਼ਨ ਜੱਜਾਂ ਅਤੇ ਸਿਵਲ ਜੱਜਾਂ ਦੇ ਤਬਾਦਲੇ

High Court ਦੇ ਮੁੱਖ ਜੱਜ ਦੇ ਹੁਕਮਾਂ ‘ਤੇ ਐਡੀਸ਼ਨਲ ਜ਼ਿਲ੍ਹਾ, ਸੈਸ਼ਨ ਜੱਜਾਂ ਅਤੇ ਸਿਵਲ ਜੱਜਾਂ ਦੇ ਤਬਾਦਲੇ

by Ranjit Singh
2 weeks ago
0

High Court ਦੇ ਮੁੱਖ ਜੱਜ ਦੇ ਹੁਕਮਾਂ 'ਤੇ ਐਡੀਸ਼ਨਲ ਜ਼ਿਲ੍ਹਾ, ਸੈਸ਼ਨ ਜੱਜਾਂ ਅਤੇ ਸਿਵਲ ਜੱਜਾਂ ਦੇ ਤਬਾਦਲੇ ਚੰਡੀਗੜ੍ਹ, 18 ਜੂਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 

No Result
View All Result
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA