- ਲਖਵਿੰਦਰ ਜੌਹਲ ਪ੍ਰਧਾਨ ਅਤੇ ਮੇਜਰ ਸਿੰਘ ਜਨਰਲ ਸਕੱਤਰ ਬਣੇ
ਜਲੰਧਰ, 28 ਮਈ : ਪੰਜਾਬ ਪ੍ਰੈੱਸ ਕਲੱਬ ਦੀਆਂ ਸਾਲ 2019 ਦੀਆਂ ਚੋਣਾਂ ਸਬੰਧੀ ਰਿਟਰਨਿੰਗ ਅਫਸਰ ਸਾਹਿਬਾਨ ਵਲੋਂ ਮਿਤੀ 27 ਮਈ ਨੂੰ ਨਾਮਜ਼ਦਗੀ ਦਾਖਲ ਕਰਨ ਵਾਲੇ ਉਮੀਦਵਾਰਾਂ ਦੇ ਕਾਗਜਾਂ ਦੀ ਪੜਤਾਲ ਦੌਰਾਨ ਛੇ ਉਮੀਦਵਾਰਂ ਦੇ ਕਾਗਜ ਦਰੁਸਤ ਪਾਏ ਗਏ ਅਤੇ 6 ਉਮੀਦਵਾਰ ਮੁਕਾਬਲੇ ਵਿਚ ਨਾ ਹੋਣ ਕਾਰਨ ਬਿਨਾਂ ਮੁਕਾਬਲਾ ਜੇਤੂ ਕਰਾਰ ਐਲਾਨੇ ਗਏ।
ਇਸ ਚੋਣ ਵਿਚ ਡਾ. ਲਖਵਿੰਦਰ ਜੌਹਲ ਨੂੰ ਪ੍ਰਧਾਨ ਤੇ ਮੇਜਰ ਸਿੰਘ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣਿਆ ਗਿਆ।
ਇਸ ਤੋਂ ਇਲਾਵਾ ਮਨਦੀਪ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਰਾਜੇਸ਼ ਸ਼ਰਮਾ (ਯੋਗੀ) ਨੂੰ ਮੀਤ ਪ੍ਰਧਾਨ, ਪਰਮਜੀਤ ਸਿੰਘ ਰੰਗਪੁਰੀ ਨੂੰ ਜਾਇੰਟ ਸਕੱਤਰ ਅਤੇ ਸ਼ਿਵ ਸ਼ਰਮਾ ਨੂੰ ਖਜ਼ਾਨਚੀ ਚੁਣਿਆ ਗਿਆ।