ਪੰਜਾਬ ਪੈਟਰੋਲੀਅਮ ਡੀਲਰਸ ਐਸਸਿਏਸ਼ਨ ਵੱਲੋਂ ਮੰਗਾਂ ਪੂਰੀਆਂ ਨਾ ਹੋਣ ਤੇ ਪੈਟਰੋਲ ਪੰਪ ਬੰਦ ਕਰਨ ਦਾ ਐਲਾਨ
ਜਾਣੋ ,ਕੀ ਹਨ ਡੀਲਰਾਂ ਦੀਆਂ ਮੰਗਾਂ ਤੇ ਕਦੋਂ ਕੀਤੇ ਜਾਣਗੇ ਪੈਟਰੋਲ ਪੰਪ ਬੰਦ

ਚੰਡੀਗੜ੍ਹ, 25 ਅਕਤੂਬਰ(ਵਿਸ਼ਵ ਵਾਰਤਾ) – ਪੰਜਾਬ ਪੈਟਰੋਲੀਅਮ ਡੀਲਰਸ ਐਸਸਿਏਸ਼ਨ ਦੇ ਪ੍ਰੈਜੀਡੈਂਟ ਪਰਮਜੀਤ ਸਿੰਘ ਦੁਆਬਾ ਨੇ ਸੋਮਵਾਰ ਨੂੰ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਪੈਟਰੋਲ ਪੰਪ ਡੀਲਰਾਂ ਨੂੰ ਗੁਆਂਢੀ ਰਾਜਾਂ ਅਤੇ ਯੂਟੀ ਦੀ ਤੁਲਨਾ ਵਿਚ ਪੈਟਰੋਲ ਅਤੇ ਡੀਜਲ ਤੇ ਜਿਆਦਾ ਵੈਟ ਦੇ ਕਾਰਨ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 14 ਸਾਲਾਂ ਤੋਂ ਡੀਲਰ ਮਾਰਜਿਨ ਵਿਚ ਸੋਧ ਨਹੀਂ ਕੀਤੀ ਗਈ ਅਤੇ ਰਾਜ ਦੇ ਸੂਬਾ ਅਧਿਕਾਰਤ ਤੇਲ ਕੰਪਨੀਆਂ ਨੇ(ਓਐਮਸੀ) ਨੇ ਡੀਲਰਾਂ ਤੇ ਆਪਣਾ ਖਰਚਾ ਉਤਾਰ ਦਿੱਤਾ ਹੈ ਅਤੇ ਸਪਲਾਈ ਬੰਦ ਕਰ ਦਿਤੀ ਹੈ ਜਿਸ ਨਾਲ ਡੀਲਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ, ਉਨ੍ਹਾਂ ਨੇ ਦੱਸਿਆ।
ਦੋਆਬਾ ਨੇ ਅੱਗੇ ਕਿਹਾ ਕਿ ਮਾਰਜਨ ਸੋਧ ਅਤੇ ਉੱਚ ਬਾਲਣ ਦੀਆਂ ਕੀਮਤਾਂ ਦੇ ਅਭਾਵ ਵਿਚ ਪੰਜਾਬ ਦੇ ਡੀਲਰ 7 ਨਵੰਬਰ ਤੋਂ 15 ਦਿਨਾਂ ਦੇ ਲਈ ਆਪਣੇ ਕੰਮ ਦੇ ਸਮੇਂ ਨੂੰ ਸਵੇਰੇ 7 ਵਜੇ ਤੋਂ ਸ਼ਾਮੀ 5 ਵਜੇ ਸਿਰਫ ਸਿੰਗਲ ਸ਼ਿਫਟ ਤੱਕ ਸੀਮਤ ਕਰਨ ਜਾ ਰਹੇ ਹਨ ਤਾਂ ਕਿ ਖਰਚਿਆਂ ਵਿੱਚ ਕਟੌਤੀ ਕਰਕੇ ਨੁਕਸਾਨ ਨੂੰ ਪੂਰਿਆ ਜਾ ਸਕੇ।
ਇਸ ਦੌਰਾਨ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਪੰਜਾਬ ਦੇ ਡੀਲਰ 22 ਨਵੰਬਰ ਨੂੰ ਆਪਣੇ ਪੰਪ ਬੰਦ ਕਰ ਦੇਣਗੇ।
ਮਨਜੀਤ ਸਿੰਘ, ਮੁੱਖ ਸਕੱਤਰ ਨੇ ਕਿਹਾ, ਪੰਜਾਬ ਦੇ 8 ਸੀਮਾਵਰਤੀ ਜਿਲ੍ਹਿਆਂ ਦੇ ਲਗਭਗ 800 ਡੀਲਰ ਵਿਕਰੀ ਵਿਚ 70 ਪ੍ਰਤੀਸ਼ਤ ਦੀ ਗਿਰਾਵਟ ਦੇ ਕਾਰਨ ਬਹੁਤ ਜਿਆਦਾ ਨੁਕਸਾਨ ਵਿਚ ਹਨ, ਜਦੋਂ ਕਿ ਮਾਰਜਿਨ ਵਿਚ ਅਗਸਤ 2017 ਵਿਚ ਪਿਛਲੀ ਸੋਧ ਦੇ ਬਾਅਦ ਵਾਧਾ ਨਾ ਹੋਣ ਨਾਲ ਉਹ ਉੱਚ ਬਾਲਣ ਦੀਆਂ ਕੀਮਤਾਂ ਦੇ ਕਾਰਨ ਸਾਰਿਆਂ ਨੂੰ ਹੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਵਿੱਚ ਬਾਇਓ ਡੀਜ਼ਲ ਦੀ ਸਮੱਗਲਿੰਗ ਨੂੰ ਨੱਥ ਪਾਉਣ ਦੀ ਵੀ ਸਰਕਾਰ ਕੋਲੋਂ ਮੰਗ ਕੀਤੀ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲ ਕੇ ਆਪਣੀਆਂ ਸਮੱਸਿਆਵਾਂ ਸਿੱਧੀਆਂ ਉਹਨਾਂ ਤੱਕ ਪਹੁੰਚਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਐਸੋਸਿਏਸ਼ਨ ਦੇ ਬੁਲਾਰੇ ਮੌਂਟੀ ਸਹਿਗਲ ਨੇ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਪਿਛਲੇ 18 ਮਹੀਨਿਆਂ ਵਿਚ ਬਾਲਣ ਦੀਆਂ ਕੀਮਤਾਂ ਵਿਚ ਲਗਭਗ 38 ਰੁਪਏ ਲੀਟਰ ਦਾ ਵਾਧਾ ਹੋਇਆ ਹੈ, ਜਦੋਂ ਕਿ ਕਰੂਡ ਜਨਵਰੀ 2020 ਵਿਚ 570/ਬੀਬੀਐਲ ਤੋਂ ਵਧ ਕੇ 585 ਬੀਬੀਐਲ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਵੀ ਗੁਆਂਢੀ ਰਾਜਾਂ ਅਤੇ ਯੂਟੀ ਦੇ ਬਰਾਬਰ ਹੀ ਵੈਟ ਤੈਅ ਕੀਤਾ ਜਾਵੇ।
ਦੇਸ਼ ਭਰ ਵਿਚ ਡੀਲਰ ਕੀਮਤਾਂ ਵਿਚ ਵਾਧੇ ਦੇ ਅਨੁਸਾਰ ਮਾਰਜਿਨ ਵਿਚ ਤਰਕਸੰਗਤ ਵਾਧੇ ਦੀ ਮੰਗ ਕਰ ਰਹੇ ਹਨ।ਪੰਜਾਬ ਸਰਕਾਰ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਦੇਸ਼ ਪੂਰਨ ਅਤੇ ਗਲਤ ਫਿਊਲ ਨੀਤੀਆਂ ਦੇ ਕਾਰਨ ਪੰਜਾਬ ਪੈਟਰੋਲ ਸਟੇਸ਼ਨ ਫਰਾਂ ਨੂੰ ਲੰਮੇਂ ਸਮੇਂ ਤੋਂ ਹੋ ਰਹੇ ਨੁਕਸਾਨ ਅਤੇ ਉਤਪੀੜਨ ਨੂੰ ਢਕਣ ਲਈ ਕਦਮ ਚੁੱਕੇ ਚਾਹੀਦੇ ਹਨ।






















