ਪੰਜਾਬ ਪੁਲਿਸ ਵਲੋਂ ਸ਼ਹੀਦਾਂ ਨੂੰ ਸਮਰਪਿਤ ਹਾਫ ਮੈਰਾਥਨ
ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਪੁਲਿਸ ਫੋਰਸ ਤਿਆਰ ਬਰ ਤਿਆਰ-ਸਿੱਧੂ
ਗਜਟਡ ਰੈਂਕ ਦੇ ਅਧਿਕਾਰੀਆਂ ਕਪੂਰਥਲਾ ਜਿਲੇ ਨਾਲ ਸਬੰਧਤ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਘਰ ਘਰ ਜਾ ਕੇ ਮੁਸ਼ਕਿਲਾਂ ਨੂੰ ਸੁਣਿਆ
ਕਪੂਰਥਲਾ, 18 ਅਕਤੂਬਰ( ਵਿਸ਼ਵ ਵਾਰਤਾ)-ਕਪੂਰਥਲਾ ਪੁਲਿਸ ਵਲੋਂ ਅੱਜ ਐਸ. ਐਸ. ਪੀ. ਸ ਜਸਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਸ਼ਹੀਦਾਂ ਨੂੰ ਸਮਰਪਿਤ ਹਾਫ ਮੈਰਾਥਨ ਰਾਹੀਂ ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਲੇ ਪੁਲਿਸ ਯੋਧਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ । ਹਰ ਸਾਲ 21 ਅਕਤੂਬਰ ਦਾ ਦਿਨ ਪੁਲਿਸ ਸ਼ਹੀਦੀ ਦਿਵਸ ਵਜੋਂ ਪੂਰੇ ਭਾਰਤ ਦੇਸ਼ ਵਿਚ ਮਨਾਇਆ ਜਾਂਦਾ ਹੈ ਅਤੇ ਸਾਰੇ ਜ਼ਿਲ੍ਹਾ ਪੁਲਿਸ ਹੈਡਕੁਆਰਟਰਾਂ ਵਿੱਚ ਵੀ ਮਨਾਇਆ ਜਾਂਦਾ।
ਪੰਜਾਬ ਸਰਕਾਰ ਅਤੇ ਸ੍ਰੀ ਦਿਨਕਰ ਗੁਪਤਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਹੁਕਮਾਂ ਅਨੁਸਾਰ ਸਵੇਰੇ ਕਪੂਰਥਲਾ ਪੁਲਿਸ ਸੀਨੀਅਰ ਪੁਲਿਸ ਕਪਤਾਨ ਸ੍ਰੀ ਜਸਪ੍ਰੀਤ ਸਿੰਘ ਸਿੱਧੂ ਆਈ. ਪੀ. ਐਸ. ਦੀ ਅਗਵਾਈ ਵਿੱਚ ਮਾਲ ਰੋਡ ਸੈਨਿਕ ਸਕੂਲ, ਡਾਕਖਾਨਾ ਚੌਕ, ਸ਼ਹੀਦ ਭਗਤ ਸਿੰਘ ਚੌਕ ਤੋਂ ਸੈਨਿਕ ਸਕੂਲ ਤੱਕ ਪੁਲਿਸ ਦੇ ਸ਼ਹੀਦ ਜਵਾਨਾਂ ਨੂੰ ਸਮਰਪਿਤ ਹਾਫ ਮੈਰਾਥਨ ਨਾਲ ਆਮ ਜਨਤਾ ਨੂੰ ਦੇਸ਼ ਦੀ ਸੇਵਾ ਵੱਧ ਚੜ੍ਹ ਕੇ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸ੍ਰੀ ਜਸਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਆਪਣੇ ਸ਼ਹੀਦਾਂ ਦੇ ਸਨਮਾਨ ਵਿੱਚ ਸਿਰ ਝੁਕਾਉਂਦੇ ਹਾਂ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਕਾਇਮ ਰੱਖਣ ਲਈ ਸਾਡੀ ਸਾਰੀ ਪੁਲਿਸ ਟੀਮ ਤਿਆਰ ਬਰ ਤਿਆਰ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਵਾਸੀ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਸਮਰਪਿਤ ਰਹਿਣ ਦੀ ਵਚਨਬੱਧਤਾ ਦੁਹਰਾਉਂਦੇ ਹਾਂ।
ਉਨ੍ਹਾਂ ਕਿਹਾ ਕਿ ਗਜਟਡ ਰੈਂਕ ਦੇ ਅਧਿਕਾਰੀਆਂ ਵਲੋਂ ਕਪੂਰਥਲਾ ਜਿਲੇ ਨਾਲ ਸਬੰਧਤ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਘਰ ਘਰ ਜਾ ਕੇ ਮੁਸ਼ਕਿਲਾਂ ਨੂੰ ਸੁਣਕੇ ਉਨ੍ਹਾਂ ਦਾ ਹੱਲ ਕੀਤਾ ਜਾ ਰਿਹਾ ਹੈ ।
ਇਸ ਸ਼ਹੀਦੀ ਦਿਵਸ ਦੀ ਸ਼ੁਰੂਆਤ 21-10-1959 ਨੂੰ ਇੱਕ ਸੀ. ਆਰ. ਪੀ. ਐਫ.ਦੀ ਇਕ ਗਸ਼ਤ ਕਰ ਰਹੀ ਪੁਲਿਸ ਪਾਰਟੀ ਵਿਚ 10 ਜਵਾਨ ਸਨ “ਹੋਟ ਸਪਰਿੰਗ- ਲੇਹ ਲੱਦਾਖ” ਦੇ ਇਲਾਕੇ ਵਿੱਚ ਡਿਊਟੀ ਦੇ ਦੌਰਾਨ ਚੀਨੀ ਫ਼ੌਜਾਂ ਵਲੋਂ ਘਾਤ ਲਗਾਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਇਸ ਮੌਕੇ ਪੰਜਾਬ ਪੁਲਿਸ ਦੇ ਬੈਂਡ ਵਲੋਂ ਦੇਸ਼ ਭਗਤੀ ਦੀਆਂ ਧੁੰਨਾਂ ਵਜਾਕੇ ਆਮ ਲੋਕਾਂ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕੀਤੀ।
ਇਸ ਹਾਫ ਮੈਰਾਥਨ ਵਿੱਚ ਸ੍ਰੀ ਮਨਦੀਪ ਸਿੰਘ ਐਸ ਪੀ, ਸਰਬਜੀਤ ਸਿੰਘ ਐਸ ਪੀ, ਐਸ ਡੀ ਐਮ ਵਰਿੰਦਰਪਾਲ ਸਿੰਘ ਬਾਜਵਾ, ਡੀ ਐਸ ਪੀ ਹੈਡਕੁਆਰਟਰ ਸੰਦੀਪ ਸਿੰਘ ਮੰਡ, ਡੀ ਐਸ ਪੀ
ਸ਼ਾਹਬਾਜ਼ ਸਿੰਘ, ਡੀ ਐਸ ਪੀ ਜੋਗਿੰਦਰ ਸਿੰਘ, ਡੀ ਐਸ ਪੀ ਸੁਰਿੰਦਰ ਸਿੰਘ, ਡੀ ਐਸ ਪੀ ਸੁਰਿੰਦਰ ਚਾਂਦ, ਡੀ ਐਸ ਪੀ ਜਤਿੰਦਰ ਸਿੰਘ ਤੋਂ ਇਲਾਵਾ 500 ਦੇ ਕਰੀਬ ਐਨ ਜੀ ਉਜ ਦੇ ਮੈਂਬਰਾਂ ਤੇ ਪੁਰਸ਼ ਤੇ ਮਹਿਲਾਂ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ।
ਕੈਪਸ਼ਨ- ਕਪੂਰਥਲਾ ਵਿਖੇ ਪੰਜਾਬ ਪੁਲਿਸ ਵਲੋਂ ਸ਼ਹੀਦਾਂ ਨੂੰ ਸਮਰਪਿਤ ਹਾਫ ਮੈਰਾਥਨ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਐਸ ਐਸ ਪੀ ਜਸਪ੍ਰੀਤ ਸਿੰਘ ਸਿੱਧੂ ਤੇ ਨਾਲ ਹੋਰ ਪੁਲਿਸ ਅਧਿਕਾਰੀ।