ਪੰਜਾਬ ਪੁਲਿਸ ਨੇ ਦਿੱਤੀ ਜ਼ਰੂਰੀ ਸਲਾਹ, ਤੁਸੀਂ ਵੀ ਪੜ੍ਹੋ
ਚੰਡੀਗੜ੍ਹ, 27ਫਰਵਰੀ(ਵਿਸ਼ਵ ਵਾਰਤਾ)- ਪੰਜਾਬ ਪੁਲਿਸ ਨੇ ਪੰਜਾਬ ਵਾਸੀਆਂ ਨੂੰ ਇਕ ਜ਼ਰੂਰੀ ਸਲਾਹ ਦਿੱਤੀ ਹੈ। ਪੰਜਾਬ ਪੁਲਿਸ ਨੇ ਸ਼ੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ “ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਖਰਾਬ ਕਰਨ ਲਈ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਧੋਖੇਬਾਜ਼ਾਂ ਵੱਲੋਂ ਝੂਠੇ ਦਾਅਵੇ ਕੀਤੇ ਜਾ ਰਹੇ ਹਨ। ਇਹ ਲਾਈਮਲਾਈਟ ਹਾਸਲ ਕਰਨ ਦਾ ਝੂਠਾ ਦਾਅਵਾ ਹੈ।ਅਸੀਂ ਤੁਹਾਨੂੰ ਸਾਰਿਆਂ ਨੂੰ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਦੂਰ ਰਹਿਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸ਼ੇਅਰ ਕਰਨ ਤੋਂ ਪਹਿਲਾਂ ਖਬਰਾਂ ਦੀ ਪੁਸ਼ਟੀ ਕਰਨ ਦੀ ਸਲਾਹ ਦਿੰਦੇ ਹਾਂ।”
False claims are being made by various imposters on social media to destabilize #Punjab’s peace & harmony.
This is a False Claim to gain limelight.
We advise you all to stay away from rumour mongers & verify news before sharing on social media platforms. #FakeDiKhairNahi pic.twitter.com/EY9IBt7FYg
— Punjab Police India (@PunjabPoliceInd) February 27, 2023