ਜਲੰਧਰ, 4 ਜਨਵਰੀ (ਲਵਲੀ ਨਾਰੰਗ) – ਪੰਜਾਬ ਪੁਲਿਸ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਵੱਡੀ ਖਬਰ ਹੈ| ਕੈਪਟਨ ਸਰਕਾਰ ਪੰਜਾਬ ਪੁਲਿਸ ਵਿਚ ਮਾਰਚ ਮਹੀਨੇ 4 ਹਜ਼ਾਰ ਪੋਸਟਾਂ ਉਤੇ ਭਰਤੀ ਕਰਨ ਜਾ ਰਹੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਲਈ 3 ਹਜ਼ਾਰ ਅਤੇ ਆਰਮਡ ਪੁਲਿਸ ਵਿਚ 678 ਪੋਸਟਾਂ ਉਤੇ ਲੜਕਿਆਂ ਦੀ ਭਰਤੀ ਹੋਵੇਗੀ, ਜਦੋਂ ਕਿ 322 ਪੋਸਟਾਂ ਉਤੇ ਲੜਕੀਆਂ ਦੀ ਭਰਤੀ ਹੋਵੇਗੀ|
ਇਨ੍ਹਾਂ ਪੋਸਟਾਂ ਲਈ ਉਮਰ 18 ਤੋਂ 25 ਸਾਲ ਹੋਵੇਗੀ, ਜਦੋਂ ਕਿ ਯੋਗਤਾ 12ਵੀਂ ਪਾਸ ਹੋਵੇਗੀ| ਆਨ ਲਾਈਨ ਐਪਲੀਕੇਸ਼ਨਾਂ 18 ਜਨਵਰੀ 2018 ਤੋਂ ਸ਼ੁਰੂ ਹੋਣਗੀਆਂ ਅਤੇ ਆਖਰੀ ਮਿਤੀ 22 ਫਰਵਰੀ ਹੋਵੇਗੀ| ਮਾਰਚ ਮਹੀਨੇ ਵਿਚ ਐਡਮਿਟ ਕਾਰਡ ਹਾਸਿਲ ਕੀਤੇ ਜਾ ਸਕਣਗੇ|
ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ
ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਦਾ ਬਠਿੰਡਾ...