ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਦੋਸ਼ੀ ਅਤੇ ਭਗੌੜਾ ਮੇਹੁਲ ਚੌਕਸੀ ਹੋਇਆ ਲਾਪਤਾ
ਚੰਡੀਗੜ੍ਹ, 25ਮਈ(ਵਿਸ਼ਵ ਵਾਰਤਾ)- ਮੇਹੁਲ ਚੌਕਸੀ ਪੰਜਾਬ ਨੈਸ਼ਨਲ ਬੈਂਕ ਦੇ 13 ਹਜ਼ਾਰ 578 ਕਰੋੜ ਰੁਪਏ ਦੀ ਧੋਖਾਧੜੀ ਅਤੇ 7080 ਕਰੋੜ ਦੇ ਗਬਨ ‘ਚ ਭਗੌੜਾ ਹੈ। ਭਗੌੜਾ ਐਲਾਨਿਆ ਜਾ ਚੁੱਕਿਆ ਮੇਹੁਲ ਚੌਕਸੀ ਲਾਪਤਾ ਹੋ ਗਿਆ ਹੈ। ਉਸਦੇ ਵਕੀਲ ਵਿਜੈ ਅਗਰਵਾਲ ਨੇ ਦੱਸਿਆ ਹੈ ਕਿ ਉਸਦਾ ਪਰਿਵਾਰ ਚਿੰਤਤ ਹੈ ਅਤੇ ਐਂਟੀਗੁਆ ਪੁਲਿਸ ਉਸਦੀ ਭਾਲ ਕਰ ਰਹੀ ਹੈ। ਮੰਗਲਵਾਰ ਨੂੰ ਐਂਟੀਗੁਆ ਦੀ ਸਥਾਨਕ ਰਿਪੋਰਟ ਵਿੱਚ ਵੀ ਚੌਕਸੀ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੇਹੁਲ ਚੌਕਸੀ ਨੀਰਵ ਮੋਦੀ ਦਾ ਮਾਮਾ ਹੈ ਅਤੇ ਉਸਨੇ ਐਂਟੀਗੁਆ ਵਿੱਚ ਇਕ ਨਾਗਰਿਕ ਵਜੋਂ ਸ਼ਰਨ ਮੰਗੀ ਸੀ।