ਪੰਜਾਬ ਦੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਪਾਸੋਂ ਪ੍ਰਾਪਤ ਕੀਤਾ ਐਵਾਰਡ
ਨਵੀਂ ਦਿੱਲੀ/ਚੰਡੀਗੜ 1 ਜੂਨ (ਵਿਸ਼ਵ ਵਾਰਤਾ) – ਡੇਅਰੀ ਖੇਤਰ ਦੇ ਵਿਕਾਸ ਲਈ ਕੀਤੀ ਗਈ ਵਧੀਆ ਕਾਰਗੁਜ਼ਾਰੀ ਲਈ ਪੰਜਾਬ ਨੂੰ ਰਾਸ਼ਟਰੀ ਗੋਪਾਲ ਰਤਨ ਐਵਾਰਡ-2018 ਨਾਲ ਨਿਵਾਜ਼ਿਆ ਗਿਆ ਹੈ। ਅੱਜ ਨਵੀਂ ਦਿੱਲੀ ਵਿਖੇ ਵਿਸ਼ਵ ਦੁੱਧ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਦੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰੀ ਖੇਤੀਬਾੜ•ੀ ਤੇ ਕਿਸਾਨ ਭਲਾਈ, ਡੇਅਰੀ ਵਿਕਾਸ ਮੰਤਰੀ ਸ੍ਰੀ ਰਾਧਾ ਮੋਹਨ ਸਿੰਘ ਪਾਸੋਂ ਅੱਜ ਇਹ ਐਵਾਰਡ ਹਾਸਿਲ ਕੀਤਾ।
ਐਵਾਰਡ ਹਾਸਿਲ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡੇਅਰੀ ਖੇਤਰ ਦੇ ਵਿਕਾਸ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਕਿਸਾਨਾਂ ਲਈ ਆਮਦਨ ਵਾਧੇ ਦੇ ਬਦਲਬੇਂ ਸਾਧਨ ਸਿਰਜੇ ਜਾ ਸਕਣ। ਉਨ•ਾਂ ਕਿਹਾ ਕਿ ” ਸਾਡਾ ਮੁੱਖ ਮਕਸਦ ਕਿਸਾਨਾਂ ਨੂੰ ਡੇਅਰੀ, ਮੱਛੀ ਪਾਲਣ, ਤੇ ਹੋਰ ਸਹਾਇਕ ਧੰਦੇ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਲੰਮੇਂ ਸਮੇਂ ਦੌਰਾਨ ਖੇਤੀ ਲਾਗਤਾਂ ਵਿੱਚ ਹੇਏ ਵਾਧੇ ਕਾਰਨ ਆਰਥਿਕ ਸੰਕਟ ਨਾਲ ਜੂਝ ਰਹੀ ਪੰਜਾਬ ਦੀ ਕਿਸਾਨੀ ਲਈ ਵਿਕਾਸ ਦੇ ਨਵੇਂ ਰਸਤੇ ਖੋਲ•ੇ ਜਾ ਸਕਣ। ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਖੇਤੀ ਵਿੰਭਿਨਤਾਂ ਲਈ ਵੀ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ”।
ਉਨ•ਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡੇਅਰੀ ਵਿਕਾਸ, ਖੋਜ, ਪਸ਼ੂ ਪਾਲਣ ਤੇ ਨਸਲ ਸੁਧਾਰ, ਸਹਾਇਕ ਧੰਦਿਆਂ ਲਈ ਬੁਨਿਆਦੀ ਢਾਂਚੇ ਦੀ ਮਜਬੂਤੀ ਨਾਲ ਸਬੰਧਤ ਕਈ ਅਹਿਮ ਪ੍ਰਾਜੈਕਟਾਂ ਦਾ ਪ੍ਰਸਤਾਵ ਪ੍ਰਵਾਨਗੀ ਲਈ ਕੇਂਦਰ ਸਰਕਾਰ ਨੂੰ ਸੌਂਪਿਆਂ ਗਿਆ ਹੈ । ਉਨ•ਾਂ ਕਿਹਾ ਕਿ ਇਨ•ਾਂ ਪ੍ਰਾਜੈਕਟਾਂ ਵਿੱਚ ਅੰਮ੍ਰਿਤਸਰ ਵਿਖੇ ਕੁਆਰੈਨਟਾਈਨ ਸਟੇਸ਼ਨ ਦੀ ਸਥਾਪਤੀ, ਸੀਮਨ ਸਟੇਸ਼ਨ ਨਾਭਾ ਵਿਖੇ ਸੁਵਿਧਾਵਾਂ ਦੀ ਮਜਬੂਤੀ, ਐਕੁਆ ਕਲਚਰ ਕੇਂਦਰੀ ਸੰਸਥਾਨ ਬਠਿੰਡਾ ਵਿਖੇ ਖੇਤਰੀ ਖੋਜ ਕੇਂਦਰ ਲਈ ਬਜਟਰੀ ਐਲੋਕੇਸ਼ਨ, ਖੇਤਰੀ ਡਿਜੀਜ਼ ਡਾਇਗਨੌਸਟਿਕ ਲੈਬ ਜਲੰਧਰ ਨੂੰ ਐਚ.ਐਸ.ਏ.ਡੀ.ਡੀ.ਐਲ ਭੋਪਾਲ ਦੇ ਪੱਧਰ ਦੀ ਅਪਗ੍ਰੇਡੇਸ਼ਨ ਤੇ ਹੋਰ ਪ੍ਰਾਜੈਕਟ ਸ਼ਾਮਲ ਹਨ। ਇਸ ਮੌਕੇ ਕੇਂਦਰ ਸਰਕਾਰ ਵੱਲੋਂ ਡੇਅਰੀ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਸਨਮਾਨੇ ਗਏ ਪਸ਼ੂ ਪਾਲਕਾਂ ਵਿੱਚ ਕਪੂਰਥਲਾ ਦੇ ਪਿੰਡ ਸੰਧੂ ਚੱਠਾ ਦੀ ਕਿਸਾਨ ਬੀਬੀ ਸੁਰਜੀਤ ਕੌਰ ਨੂੰ ਵੀ ਸਨਮਾਨਿਆ ਗਿਆ। ਇਸ ਮੌਕੇ ਵਧੀਕ ਮੁੱਕ ਸਕੱਤਰ ਡੇਅਰੀ ਵਿਕਾਸ ਪੰਜਾਬ ਡਾ. ਜੀ. ਵਜਰਾਲਿੰਗਮ, ਡਾਇਰੈਕਟਰ ਪਸ਼ ੂਪਾਲਣ ਤੇ ਡੇਅਰੀ ਵਿਕਾਸ ਅਮਰਜੀਤ ਸਿੰਘ ਤੇ ਸ੍ਰੀ ਹਰਕੇਸ਼ ਚੰਦ ਸ਼ਰਮਾ ਵੀ ਹਾਜ਼ਰ ਸਨ।
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਉੱਚ-ਜੋਖਮ ਵਾਲੀਆਂ ਗਰਭਵਤੀ ਔਰਤਾਂ ਵਲ ਖ਼ਾਸ...